Samsung ਲੈ ਕੇ ਆਇਆ Galaxy A52s 5G Smart Phone, ਪੜ੍ਹੋ ਇਸ ਦੇ Latest ਫੀਚਰਜ਼

0
1953

Tech Update | ਦੱਖਣੀ ਕੋਰਿਆਈ ਕੰਪਨੀ ਸੈਮਸੰਗ ਨੇ ਆਪਣੇ ਨਵੇਂ ਸਮਾਰਟਫੋਨ Galaxy A52s 5G ਬਾਰੇ ਖੁਲਾਸਾ ਕੀਤਾ ਹੈ। ਇਸ ਸਮਾਰਟਫੋਨ ਦਾ ਡਿਜ਼ਾਈਨ Galaxy A52 ਵਰਗਾ ਹੈ। ਇਸ ਵਿੱਚ ਬਿਹਤਰ ਕਾਰਗੁਜ਼ਾਰੀ ਲਈ ਸਨੈਪਡ੍ਰੈਗਨ 778 G ਪ੍ਰੋਸੈਸਰ ਦੀ ਵਰਤੋਂ ਕੀਤੀ ਗਈ ਹੈ।

ਇਸ ਤੋਂ ਇਲਾਵਾ ਇਹ ਫੋਨ ਕਵਾਡ ਰੀਅਰ ਕੈਮਰਾ ਸੈੱਟਅਪ ਨਾਲ ਆਵੇਗਾ। ਹਾਲਾਂਕਿ ਕੰਪਨੀ ਨੇ ਅਜੇ ਇਸ ਦੀ ਲਾਂਚਿੰਗ ਡੇਟ ਦਾ ਖੁਲਾਸਾ ਨਹੀਂ ਕੀਤਾ ਪਰ ਇਸ ਤੋਂ ਪਹਿਲਾਂ ਕੁਝ ਵੇਰਵੇ ਸਾਹਮਣੇ ਆ ਚੁੱਕੇ ਹਨ, ਆਓ ਉਨ੍ਹਾਂ ‘ਤੇ ਇਕ ਨਜ਼ਰ ਮਾਰੀਏ-

ਸਪੈਸੀਫਿਕੇਸ਼ਨ : Samsung Galaxy A52s 5G ਸਮਾਰਟਫੋਨ ਵਿੱਚ 6.5 ਇੰਚ ਦੀ ਫੁੱਲ HD+ ਸੁਪਰ AMOLED ਡਿਸਪਲੇ ਹੈ, ਜਿਸ ਦਾ ਰੈਜ਼ੋਲਿਊਸ਼ਨ 2,400 X 1,080 ਪਿਕਸਲ ਹੈ ਤੇ ਇਸ ਦੀ ਰਿਫਰੈਸ਼ ਰੇਟ 120Hz ਹੈ। ਇਹ ਫੋਨ Snapdragon 778G ਪ੍ਰੋਸੈਸਰ ਨਾਲ ਲੈਸ ਹੈ।

ਇਹ ਫੋਨ ਐਂਡਰਾਇਡ 11 ਅਧਾਰਿਤ One UI ‘ਤੇ ਕੰਮ ਕਰਦਾ ਹੈ। ਇਸ ਵਿੱਚ 8GB ਰੈਮ ਅਤੇ 256GB ਇੰਟਰਨਲ ਸਟੋਰੇਜ ਹੈ, ਜਿਸ ਨੂੰ ਮਾਈਕ੍ਰੋਐੱਸਡੀ ਕਾਰਡ ਦੀ ਮਦਦ ਨਾਲ 1TB ਤੱਕ ਵਧਾਇਆ ਜਾ ਸਕਦਾ ਹੈ।

ਕੈਮਰਾ : Samsung Galaxy A52s 5G ਸਮਾਰਟਫੋਨ ਵਿੱਚ ਫੋਟੋਗ੍ਰਾਫੀ ਲਈ ਕਵਾਡ ਰੀਅਰ ਕੈਮਰਾ ਸੈੱਟਅਪ ਹੈ, ਜਿਸ ਦਾ ਪ੍ਰਾਇਮਰੀ ਕੈਮਰਾ 64 ਮੈਗਾਪਿਕਸਲ ਦਾ ਹੈ। ਇਸ ਤੋਂ ਇਲਾਵਾ 12 ਮੈਗਾਪਿਕਸਲ ਦਾ ਅਲਟਰਾ ਵਾਈਡ ਐਂਗਲ ਸੈਕੰਡਰੀ ਲੈਂਜ਼ ਦਿੱਤਾ ਗਿਆ ਹੈ। 5 ਮੈਗਾਪਿਕਸਲ ਦਾ ਮੈਕਰੋ ਲੈਂਜ਼ ਤੇ 5 ਮੈਗਾਪਿਕਸਲ ਦਾ ਡੈਪਥ ਸੈਂਸਰ ਵੀ ਹੈ। ਸੈਲਫੀ ਤੇ ਵੀਡੀਓ ਕਾਲਿੰਗ ਲਈ ਇਸ ‘ਚ 32 ਮੈਗਾਪਿਕਸਲ ਦਾ ਫਰੰਟ ਕੈਮਰਾ ਹੈ।

ਬੈਟਰੀ ਤੇ ਕੁਨੈਕਟੀਵਿਟੀ : ਇਸ ਸਮਾਰਟ ਫੋਨ ਵਿੱਚ ਪਾਵਰ ਲਈ 4,500mAh ਦੀ ਬੈਟਰੀ ਹੈ, ਜੋ 25W ਫਾਸਟ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ। ਕੁਨੈਕਟੀਵਿਟੀ ਲਈ ਇਸ ਵਿੱਚ Wi-Fi, 5G, 4G LTE, Bluetooth 5.0, NFC, GPS ਤੇ USB Type-C ਪੋਰਟ ਵਰਗੇ ਫੀਚਰਜ਼ ਦਿੱਤੇ ਗਏ ਹਨ। ਇਸ ਦਾ ਭਾਰ 189 ਗ੍ਰਾਮ ਹੈ।