ਹਿਮਾਚਲ ‘ਚ ਬਣੀਆਂ 11 ਦਵਾਈਆਂ ਦੇ ਸੈਂਪਲ ਹੋਏ ਫੇਲ, ਪੜ੍ਹੋ ਪੂਰੀ ਖਬਰ

0
480

ਹਿਮਾਚਲ | ਇਥੋਂ ਇਕ ਦਵਾਈਆਂ ਦੇ ਸੈਂਪਲ ਫੇਲ ਹੋਣ ਦੀ ਖਬਰ ਸਾਹਮਣੇ ਆਈ ਹੈ। ਹਿਮਾਚਲ ਪ੍ਰਦੇਸ਼ ਦੇ ਵੱਖ-ਵੱਖ ਫਾਰਮਾਂ ਵਿਚ ਬਣੀਆਂ 11 ਦਵਾਈਆਂ ਦੇ ਸੈਂਪਲ ਫੇਲ ਹੋ ਗਏ ਹਨ। ਕੇਂਦਰੀ ਡਰੱਗ ਕੰਟਰੋਲ ਆਰਗੇਨਾਈਜ਼ੇਸ਼ਨ CDSCO ਨੇ ਡਰੱਗ ਅਲਰਟ ਜਾਰੀ ਕੀਤਾ ਹੈ। ਦੇਸ਼ ਭਰ ਵਿਚ ਕੁੱਲ ਦਵਾਈਆਂ ਦੇ 59 ਸੈਂਪਲ ਫੇਲ੍ਹ ਹੋਏ ਹਨ।

ਰਾਜ ਦੇ ਡਰੱਗ ਵਿਭਾਗ, ਹਿਮਾਚਲ ਨੇ ਸਬੰਧਤ ਉਦਯੋਗਾਂ ਨੂੰ ਨੋਟਿਸ ਜਾਰੀ ਕਰਦੇ ਹੋਏ ਸਟਾਕ ਮਾਰਕੀਟ ਤੋਂ ਦਵਾਈਆਂ ਵਾਪਸ ਮੰਗਵਾਉਣ ਦੇ ਹੁਕਮ ਜਾਰੀ ਕੀਤੇ ਹਨ। ਹਿਮਾਚਲ, ਉੱਤਰਾਖੰਡ, ਹਰਿਆਣਾ, ਸਿੱਕਮ, ਮੱਧ ਪ੍ਰਦੇਸ਼ ਅਤੇ ਪੰਜਾਬ ਸਮੇਤ ਕਈ ਰਾਜਾਂ ਵਿਚ ਬਣੀਆਂ ਦਵਾਈਆਂ ਦੇ ਸੈਂਪਲ ਫੇਲ੍ਹ ਹੋਏ ਹਨ। ਦੇਸ਼ ਭਰ ਵਿਚੋਂ ਦਵਾਈਆਂ ਦੇ ਕੁੱਲ 1251 ਸੈਂਪਲ ਲਏ ਗਏ, ਜਿਨ੍ਹਾਂ ਵਿੱਚੋਂ 1192 ਦਵਾਈਆਂ ਗੁਣਵੱਤਾ ਦੇ ਮਿਆਰਾਂ ‘ਤੇ ਪਾਸ ਹੋਈਆਂ ਹਨ। ਫੇਲ ਦਵਾਈਆਂ ਵਿਚ ਐਂਟੀਬਾਇਓਟਿਕਸ, ਕੈਲਸ਼ੀਅਮ ਸਮੇਤ ਕਈ ਗੰਭੀਰ ਬੀਮਾਰੀਆਂ ਦੀਆਂ ਦਵਾਈਆਂ ਸ਼ਾਮਲ ਹਨ।