Home Blog Page 830
ਦਸੂਹਾ- ਮੁਕੇਰੀਆਂ| ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਹੈ ਕਿ ਸੂਬਾ ਸਰਕਾਰ ਦੇ ਹੈਲੀਕਾਪਟਰ ਸਮੇਤ ਸਮੁੱਚੀ ਮਸ਼ੀਨਰੀ ਲੋਕਾਂ ਦੀ ਮਦਦ ਵਿੱਚ ਲੱਗੀ ਹੋਈ ਹੈ ਅਤੇ ਕਿਸਾਨਾਂ ਸਮੇਤ ਹਰ ਵਰਗ ਦੇ ਨੁਕਸਾਨ ਦਾ ਮੁਆਵਜ਼ਾ ਦਿੱਤਾ ਜਾਵੇਗਾ। ਉਹ ਇਥੇ ਮੁਕੇਰੀਆਂ ਵਿਚ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰਨ ਪੁੱਜੇ ਸਨ। ਮੁੱਖ ਮੰਤਰੀ ਨੇ ਕਿਹਾ ਕਿ ਸੂਬੇ ’ਚ ਮੀਂਹ ਨਹੀਂ ਪਿਆ, ਪਰ ਹਿਮਾਚਲ...
ਝਬਾਲ|  ਪਿੰਡ ਗੰਡੀਵਿੰਡ ਵਿਖੇ ਚੱਲ ਰਹੇ ਮੇਲੇ ਦੌਰਾਨ ਪਾਣੀ ਪਿਆਉਣ ਦੀ ਸੇਵਾ ਕਰ ਰਹੇ ਬੱਚੇ ਦੀ ਕਰੰਟ ਲੱਗਣ ਨਾਲ ਮੌਤ ਹੋ ਗਈ। ਜਾਣਕਾਰੀ ਅਨੁਸਾਰ ਪਿੰਡ ਗੰਡੀਵਿੰਡ ਵਿਖੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਬੰਧ ਹੇਠ ਬਾਬਾ ਹੀਰਾ ਦਾਸ ਜੀ ਦੇ ਗੁਰਦੁਆਰਾ ਸਾਹਿਬ ਵਿਖੇ ਮੇਲਾ ਚੱਲ ਰਿਹਾ ਸੀ। ਗੁਰਦੁਆਰੇ ਦੇ ਬਾਹਰ ਛਬੀਲ ’ਤੇ ਲੋਕਾਂ ਨੂੰ ਠੰਢਾ ਪਾਣੀ ਪਿਆਉਣ ਦੀ ਸੇਵਾ ਕਰ ਰਹੇ...
ਚੰਡੀਗੜ੍ਹ| ਪੰਚਾਇਤੀ ਚੋਣਾਂ ਨੂੰ ਲੈ ਕੇ ਮੁੱਖ ਮੰਤਰੀ ਮਾਨ ਵੱਲੋਂ ਵੱਡਾ ਐਲਾਨ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਜਿਹੜੇ ਪਿੰਡਾਂ ਵਿਚ ਸਰਬਸੰਮਤੀ ਨਾਲ ਪੰਚਾਇਤਾਂ ਚੁਣੀਆਂ ਜਾਂਦੀਆਂ ਹਨ, ਉਨ੍ਹਾਂ ਨੂੰ 5-5 ਲੱਖ ਰੁਪਏ ਦਿੱਤੇ ਜਾਣਗੇ। ਉਨ੍ਹਾਂ ਨੇ ਟਵੀਟ ਕਰਕੇ ਇਸ ਦੀ ਜਾਣਕਾਰੀ ਸਾਂਝੀ ਕੀਤੀ। ਟਵੀਟ ਕਰਦਿਆਂ CM ਮਾਨ ਨੇ ਲਿਖਿਆ-ਪੰਚਾਇਤੀ ਚੋਣਾਂ ‘ਚ ਅਸੀਂ ਦੁਬਾਰਾ ਪਹਿਲਾਂ ਵਾਲਾ ਪੁਰਾਣਾ ਮਾਹੌਲ ਬਹਾਲ ਕਰਨਾ ਚਾਹੁੰਦੇ...
ਤਾਮਿਲਨਾਡੂ| ਸੁਪਰੀਮ ਕੋਰਟ ਨੇ ਤਾਮਿਲਨਾਡੂ ਦੇ ਇੱਕ ਸਬਜ਼ੀ ਵਿਕਰੇਤਾ ਦੀ ਜੇਲ੍ਹ ਦੀ ਸਜ਼ਾ ਘਟਾ ਦਿੱਤੀ ਹੈ, ਜਿਸ ਨੂੰ 10 ਰੁਪਏ ਦੇ 43 ਨਕਲੀ ਨੋਟ ਰੱਖਣ ਦੇ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਗਿਆ ਸੀ। ਜਸਟਿਸ MM ਸੁੰਦਰੇਸ਼ ਅਤੇ ਜਸਟਿਸ ਜੇਬੀ ਪਾਰਦੀਵਾਲਾ ਦੀ ਬੈਂਚ ਨੇ ਥੇਨੀ ਜ਼ਿਲ੍ਹੇ ਦੇ ਰਹਿਣ ਵਾਲੇ ਪਲਾਨੀਸਾਮੀ ਨੂੰ ਤੁਰੰਤ ਰਿਹਾਅ ਕਰਨ ਦਾ ਹੁਕਮ ਦਿੱਤਾ ਹੈ। ਬੈਂਚ ਨੇ 10...
ਫਾਜ਼ਿਲਕਾ| ਫਾਜ਼ਿਲਕਾ ਦੇ ਮੰਡੀ ਅਰਨੀ ਵਾਲਾ ਵਿੱਚ ਇੱਕ ਪਰਿਵਾਰ ਨਾਲ ਦਰਦਨਾਕ ਹਾਦਸਾ ਵਾਪਰਿਆ। ਇੱਥੇ ਇੱਕ ਮਕਾਨ ਦੀ ਛੱਤ ਡਿੱਗਣ ਕਾਰਨ ਪਰਿਵਾਰ ਦੇ 2 ਜੀਆਂ ਦੀ ਮੌਤ ਹੋ ਗਈ। ਮਰਨ ਵਾਲਿਆਂ ‘ਚ 5 ਸਾਲਾ ਬੱਚਾ ਅਤੇ 60 ਸਾਲਾ ਔਰਤ ਸ਼ਾਮਲ ਹੈ। ਪਰਿਵਾਰ ਦੇ 4 ਮੈਂਬਰ ਸੁੱਤੇ ਪਏ ਸਨ ਜਦੋਂ ਰਾਤ ਕਰੀਬ ਇੱਕ ਵਜੇ ਅਚਾਨਕ ਕਮਰੇ ਦੀ ਛੱਤ ਡਿੱਗ ਗਈ। ਜਾਣਕਾਰੀ ਦਿੰਦੇ...
ਕਪੂਰਥਲਾ| ਪੰਜਾਬ ਦੇ ਕਈ ਜ਼ਿਲ੍ਹਿਆਂ ਵਿਚ ਆਏ ਹੜ੍ਹ ਕਾਰਨ ਜਿਥੇ ਲੋਕਾਂ ਦਾ ਭਾਰੀ ਨੁਕਸਾਨ ਹੋ ਰਿਹਾ ਹੈ, ਉਥੇ ਹੀ ਹੁਣ ਜਾਨੀ ਨੁਕਸਾਨ ਦੀਆਂ ਖ਼ਬਰਾਂ ਆਉਣੀਆਂ ਵੀ ਸ਼ੁਰੂ ਹੋ ਗਈਆਂ ਹਨ। ਅਜਿਹੀ ਹੀ ਇਕ ਖ਼ਬਰ ਕਪੂਰਥਲਾ ਦੇ ਪਿੰਡ ਕੂਕਾ ਮੰਡ ਤੋਂ ਸਾਹਮਣੇ ਆਈ ਹੈ, ਜਿਥੇ ਦੇਰ ਰਾਤ ਬਿਆਸ ਦਰਿਆ ਵਿਚ ਅਚਾਨਕ ਪਾਣੀ ਵਧ ਜਾਣ ਕਾਰਨ ਇੱਕ ਵਿਅਕਤੀ ਪਾਣੀ 'ਚ ਰੁੜ੍ਹ ਗਿਆ। ਮ੍ਰਿਤਕ...
ਬਰਨਾਲਾ| ਬਰਨਾਲਾ ਜ਼ਿਲ੍ਹੇ ਦੀ ਪੁਲਿਸ ਨੇ ਪਿੰਡ ਸੇਖਾ ਵਿੱਚ ਹੋਏ ਦੋਹਰੇ ਕਤਲ ਕਾਂਡ ਨੂੰ ਸੁਲਝਾ ਲਿਆ ਹੈ। ਘਰ ਵਿੱਚ ਹੀ ਰਹਿ ਰਹੇ ਰਾਜਦੀਪ ਸਿੰਘ ਨੇ ਆਪਣੀ ਪਤਨੀ ਪਰਮਜੀਤ ਕੌਰ ਅਤੇ ਸੱਸ ਹਰਬੰਸ ਕੌਰ ਦਾ ਕਤਲ ਕੀਤਾ ਸੀ ਕਿਉਂਕਿ ਉਹ ਆਪਣੀ ਪਤਨੀ ਦੇ ਨਾਂ ’ਤੇ ਚੱਲ ਰਹੀ 5 ਏਕੜ ਜ਼ਮੀਨ ਹੜੱਪਣਾ ਚਾਹੁੰਦਾ ਸੀ। ਜਾਣਕਾਰੀ ਦਿੰਦਿਆਂ ਥਾਣਾ ਸਦਰ ਦੇ ਅੰਡਰ ਟਰੇਨਿੰਗ ਐਸ.ਐਚ.ਓ ਕਰਨ...
ਰੋਪੜ| ਜ਼ਿਲ੍ਹੇ ਵਿੱਚ ਅੱਜ ਸਵੇਰੇ ਇੱਕ ਦੁਕਾਨ ਵਿੱਚ ਸਿਲੰਡਰ ਫਟਣ ਕਾਰਨ ਅੱਗ ਲੱਗ ਗਈ। ਇਸ ਹਾਦਸੇ 'ਚ 2 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 3 ਲੋਕ ਜ਼ਖਮੀ ਹੋ ਗਏ ਹਨ, ਜਿਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਅੱਜ ਸਵੇਰੇ ਭਰਤਗੜ੍ਹ ਬੱਸ ਸਟੈਂਡ 'ਤੇ ਕਮਲ ਸਵੀਟਸ ਨਾਮ ਦੀ ਦੁਕਾਨ 'ਚ ਅੱਗ ਲੱਗ ਗਈ, ਜਿਸ ਕਾਰਨ ਦੁਕਾਨ 'ਚ ਰੱਖਿਆ ਕਮਰਸ਼ੀਅਲ ਗੈਸ...
ਜਲੰਧਰ| ਸ਼ਹਿਰ ਦੇ ਨੀਲਾ ਮਹਿਲ ਵਿਖੇ ਦੇਰ ਰਾਤ ਹੋਈ ਲੜਾਈ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ। ਲੜਾਈ ਦੌਰਾਨ ਜਦੋਂ ਇੱਟਾਂ-ਪੱਥਰ ਚੱਲ ਰਹੇ ਸਨ ਤਾਂ ਮਕਾਨ ਦੀ ਛੱਤ 'ਤੇ ਖੜ੍ਹੇ ਕਰਨ ਕੁਮਾਰ ਉਰਫ਼ ਮਨੂ ਵਾਸੀ ਨੀਲਾ ਮਹਿਲ ਨੇ ਆਪਣਾ ਬਚਾਅ ਕਰਨ ਦੀ ਕੋਸ਼ਿਸ਼ ਕੀਤੀ ਪਰ ਬਨੇਰਾ ਟੁੱਟਣ ਕਾਰਨ ਉਹ ਹੇਠਾਂ ਡਿੱਗ ਗਿਆ। ਪਰਿਵਾਰ ਵਾਲੇ ਉਸ ਨੂੰ ਤੁਰੰਤ ਨਿੱਜੀ ਹਸਪਤਾਲ...
ਬਟਾਲਾ| ਬਟਾਲਾ ਵਿੱਚ ਇੱਕ ਵਿਅਕਤੀ ਨੇ ਆਪਣੀ ਧੀ ਅਤੇ ਜਵਾਈ ਦਾ ਕਤਲ ਕਰਨ ਸੁਪਾਰੀ ਦਿੱਤੀ । ਪਰ ਹੋਇਆ ਕੁਝ ਅਜਿਹਾ ਕਿ ਬਦਮਾਸ਼ਾਂ ਨੇ ਸੁਪਾਰੀ ਦੇਣ ਵਾਲਿਆਂ ਦਾ ਹੀ ਕਤਲ ਕਰ ਦਿੱਤਾ। ਘਰ 'ਚੋਂ ਲਾਸ਼ਾਂ ਮਿਲਣ ਤੋਂ ਬਾਅਦ ਹੜਕੰਪ ਮਚ ਗਿਆ। ਘਟਨਾ ਪਿੰਡ ਮੀਕੇ ਦੀ ਹੈ। 10 ਅਗਸਤ ਨੂੰ ਕਮਰੇ 'ਚੋਂ ਪਤੀ-ਪਤਨੀ ਦੀਆਂ ਲਾਸ਼ਾਂ ਮਿਲੀਆਂ ਸਨ। ਹੁਣ ਪੁਲਿਸ ਨੇ ਦੋ ਕਾਤਲਾਂ...
- Advertisement -

MOST POPULAR