Home Blog Page 732
ਲੁਧਿਆਣਾ, 3 ਅਕਤੂਬਰ| ਲੁਧਿਆਣਾ ਦੇ ਚੰਡੀਗੜ੍ਹ ਰੋਡ ਨੇੜੇ ਹਾਈ ਟੈਂਸ਼ਨ ਤਾਰਾਂ ਦੇ ਸੰਪਰਕ ਵਿੱਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ। ਮ੍ਰਿਤਕ ਦਾ ਨਾਮ ਮੁਰਾਰੀ ਹੈ। ਉਹ 33 ਫੁੱਟਾ ਰੋਡ ਦਾ ਰਹਿਣ ਵਾਲਾ ਹੈ। ਮੁਰਾਰੀ ਸੋਮਵਾਰ ਦੇਰ ਸ਼ਾਮ ਪਰਦੇ ਲਟਕਾਉਣ ਲਈ ਪਾਈਪ ਖਰੀਦਣ ਗਿਆ ਸੀ। ਐਕਟਿਵਾ 'ਤੇ ਉਸ ਦੇ ਨਾਲ ਤਿੰਨ ਬੱਚੇ ਵੀ ਸਵਾਰ ਸਨ। ਲੋਹੇ ਦੀ ਪਾਈਪ ਖਰੀਦ...
ਮੋਹਾਲੀ/ਖਰੜ, 3 ਅਕਤੂਬਰ | ਇਥੋਂ ਇਕ ਵੱਡੀ ਖਬਰ ਸਾਹਮਣੇ ਆਈ ਹੈ। ਮੋਹਾਲੀ ਨੇੜਿਓਂ ਅੱਤਵਾਦੀ ਅਰਸ਼ ਡੱਲਾ ਦੇ 2 ਗੁਰਗੇ ਕਾਬੂ ਕੀਤੇ ਗਏ ਹਨ। ਇਨ੍ਹਾਂ ਤੋਂ ਖਤਰਨਾਕ ਹਥਿਆਰ ਵੀ ਬਰਾਮਦ ਹੋਏ ਹਨ। ਦੱਸਿਆ ਜਾ ਰਿਹਾ ਹੈ ਕਿ ਇਹ ਵੱਡੀ ਵਾਰਦਾਤ ਨੂੰ ਅੰਜਾਮ ਦੇਣ ਜਾ ਰਹੇ ਸਨ ਪਰ ਰਸਤੇ ਵਿਚ ਹੀ ਫੜੇ ਗਏ। ਦੀਪਕ ਮਾਨ ਕਤਲ ਕੇਸ ਵਿਚ ਵੀ ਇਨ੍ਹਾਂ ਦੇ...
ਨਵਾਂਸ਼ਹਿਰ, 3 ਅਕਤੂਬਰ| ਨਵਾਂਸ਼ਹਿਰ ਦੇ ਕੁਲਥਮ ਪਿੰਡ ਤੋਂ ਬਹੁਤ ਬੁਰੀ ਖਬਰ ਸਾਹਮਣੇ ਆਈ ਹੈ। ਇਥੇ ਸਕੇ ਭੈਣ-ਭਰਾ ਦੀ ਸੱਪ ਦੇ ਡੱਸਣ ਨਾਲ ਮੌਤ ਹੋਣ ਦੀ ਜਾਣਕਾਰੀ ਮਿਲੀ ਹੈ। ਜਾਣਕਾਰੀ ਅਨੁਸਾਰ ਦੋਵੇਂ ਭੈਣ-ਭਰਾ ਨੂੰ ਸੁੱਤੇ ਪਿਆਂ ਨੂੰ ਸੱਪ ਨੇ ਡੱਸਿਆ ਹੈ। ਦੋਵੇਂ ਭੈਣ-ਭਰਾ ਦੀ ਮੌਤ ਦੀ ਖਬਰ ਨਾਲ ਪਿੰਡ ਵਿਚ ਦਹਿਸ਼ਤ ਦਾ ਮਾਹੌਲ ਹੈ।ੇ
ਬਠਿੰਡਾ, 3 ਅਕਤੂਬਰ | ਮਾਡਲ ਟਾਊਨ ਫੇਜ਼ ਇਕ ਵਿਚ ਪਲਾਂਟ ਖ਼ਰੀਦ ਮਾਮਲੇ ਵਿਚ ਭਗੌੜੇ ਚੱਲ ਰਹੇ ਸਾਬਕਾ ਵਿੱਤ ਮੰਤਰੀ ਅਤੇ ਭਾਜਪਾ ਆਗੂ ਮਨਪ੍ਰੀਤ ਬਾਦਲ ਦੀ ਭਾਲ ਲਈ ਵਿਜੀਲੈਂਸ ਟੀਮਾਂ ਲਗਾਤਾਰ ਛਾਪੇਮਾਰੀ ਕਰ ਰਹੀਆਂ ਹਨ ਪਰ ਅਜੇ ਤਕ ਮਨਪ੍ਰੀਤ ਵਿਜੀਲੈਂਸ ਦੇ ਹੱਥ ਨਹੀਂ ਲੱਗੇ। ਦੂਜੇ ਪਾਸੇ ਮਨਪ੍ਰੀਤ ਬਾਦਲ ਦੀ ਅਗਾਊਂ ਜ਼ਮਾਨਤ ਸਬੰਧੀ ਅਦਾਲਤ ’ਚ ਦਾਇਰ ਪਟੀਸ਼ਨ ’ਤੇ 4 ਅਕਤੂਬਰ ਨੂੰ...
ਲੁਧਿਆਣਾ, 2 ਅਕਤੂਬਰ| ਕਬਜ਼ਾ ਕਰਨ ਦੀ ਨੀਅਤ ਨਾਲ ਘਰ ਅੰਦਰ ਦਾਖਲ ਹੋਏ ਅੱਧਾ ਦਰਜਨ ਤੋਂ ਵੱਧ ਵਿਅਕਤੀਆਂ ਨੇ ਘਰ ਦੀ ਭੰਨਤੋੜ ਕੀਤੀ । ਹਮਲਾ ਹੁੰਦਿਆਂ ਦੇਖ ਘਰ ਵਿੱਚ ਮੌਜੂਦ ਔਰਤਾਂ ਅਤੇ ਬੱਚਿਆਂ ਨੇ ਖੁਦ ਨੂੰ ਕਮਰਿਆਂ ਅੰਦਰ ਬੰਦ ਕਰ ਲਿਆ । ਹਮਲਾਵਰਾਂ ਨੇ ਪਰਿਵਾਰ ਨੂੰ ਬਚਾਉਣ ਆਏ ਟਰਾਂਸਪੋਰਟਰ ਦੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹੋਏ ਮੁਲਜ਼ਮ...
ਦੇਵਰੀਆ, 2 ਅਕਤੂਬਰ| ਉਤਰ ਪ੍ਰਦੇਸ਼ ਦੇ ਦੇਵਰੀਆ ਜ਼ਿਲ੍ਹੇ ਦੇ ਰੁਦਰਪੁਰ ਇਲਾਕੇ ਵਿਚ ਸੋਮਵਾਰ ਸਵੇਰੇ ਕਥਿਤ ਤੌਰ 'ਤੇ ਦੋ ਧਿਰਾਂ ਵਿਚਾਲੇ ਜ਼ਮੀਨੀ ਵਿਵਾਦ ਨੂੰ ਲੈ ਕੇ ਇਕ ਹੀ ਪਰਿਵਾਰ ਦੇ 6 ਮੈਂਬਰਾਂ ਦਾ ਕਤਲ ਕਰ ਦਿਤਾ ਗਿਆ। ਪੁਲਿਸ ਸੁਪਰਡੈਂਟ ਸੰਕਲਪ ਸ਼ਰਮਾ ਨੇ ਦੱਸਿਆ ਕਿ ਜ਼ਮੀਨੀ ਵਿਵਾਦ ਨੂੰ ਲੈ ਕੇ ਅੱਜ ਸਵੇਰੇ ਕਰੀਬ 6 ਵਜੇ ਰੁਦਰਪੁਰ ਥਾਣਾ ਖੇਤਰ ਦੇ ਪਿੰਡ ਫਤਿਹਪੁਰ...
ਮੋਹਾਲੀ/ਐਸ.ਏ.ਐਸ. ਨਗਰ, 2 ਅਕਤੂਬਰ | ਥਾਣਾ ਸੋਹਾਣਾ ਅਧੀਨ ਪੈਂਦੇ ਸੈਕਟਰ-79 ’ਚ ਅਣਪਛਾਤਿਆਂ ਵੱਲੋਂ ਇਕ ਵਿਅਕਤੀ ’ਤੇ ਗੋਲੀਆਂ ਮਾਰਨ ਅਤੇ ਕਿਰਪਾਨਾਂ ਨਾਲ ਹਮਲਾ ਕਰਕੇ ਬੇਰਹਿਮੀ ਨਾਲ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਅਭੀਨਵ ਆਨੰਦ ਵਜੋਂ ਹੋਈ ਹੈ, ਜੋ ਕਿ ਪੇਸ਼ੇ ਵਜੋਂ ਇਕ ਆਈ. ਟੀ. ਕੰਪਨੀ ’ਚ ਕੰਮ ਕਰਦਾ ਸੀ। ਇਸ ਸਬੰਧੀ ਡੀ. ਐਸ. ਪੀ. ਸਿਟੀ-2 ਹਰਸਿਮਰਨ ਸਿੰਘ...
ਪਟਿਆਲਾ, 2 ਅਕਤੂਬਰ | ਪਟਿਆਲਾ ਵਿਖੇ ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਹੁਣ ਪੰਜਾਬ 'ਚ 7 ਤੋਂ 8 ਪਿੰਡਾਂ ਦੇ ਰੂਟ ਲਗਾ ਕੇ 35 ਸੀਟਾਂ ਵਾਲ਼ੀਆਂ ਬੱਸਾਂ ਚਲਾਈਆਂ ਜਾਣਗੀਆਂ। CM ਮਾਨ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਰਜ਼ਾ ਲੈਂਦੀ ਨਹੀਂ ਸਗੋਂ ਪਹਿਲਾਂ ਵਾਲਿਆਂ ਵੱਲੋਂ ਚੜ੍ਹਾਏ ਕਰਜ਼ੇ ਉਤਾਰੇ ਜਾ ਰਹੇ ਹਨ। 50 ਹਜ਼ਾਰ...
ਪਟਿਆਲਾ, 2 ਅਕਤੂਬਰ | ਆਮ ਆਦਮੀ ਪਾਰਟੀ ਨੇ ਸੁਪਰੀਮੋ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਆਖਿਆ ਹੈ ਕਿ ਜਿਸ ਤਰ੍ਹਾਂ ਪੰਜਾਬ ਸਰਕਾਰ ਅਤੇ ਪੰਜਾਬ ਪੁਲਿਸ ਨੇ ਨਸ਼ਿਆਂ ਖ਼ਿਲਾਫ ਜੰਗ ਛੇੜੀ ਹੈ, ਇਸ ਦੀ ਚਰਚਾ ਪੂਰੇ ਦੇਸ਼ ਵਿਚ ਹੋ ਰਹੀ ਹੈ। ਪਟਿਆਲਾ ਵਿਚ ਵੱਡੇ ਇਕੱਠ ਨੂੰ ਸੰਬੋਧਨ ਕਰਦਿਆਂ ਕੇਜਰੀਵਾਲ ਨੇ ਕਿਹਾ ਕਿ 3-4 ਦਿਨ ਪਹਿਲਾਂ ਨਸ਼ੇ ਦੀ ਤਸਕਰੀ...
ਚੰਡੀਗੜ੍ਹ | 'ਪ੍ਰਧਾਨ ਮੰਤਰੀ ਗਰੀਬ ਕਲਿਆਣ ਅੰਨ ਯੋਜਨਾ' ਤਹਿਤ ਮੁਫ਼ਤ ਕਣਕ ਦਾ ਲਾਭ ਪ੍ਰਾਪਤ ਕਰ ਰਹੇ ਪੰਜਾਬ ਭਰ ਦੇ ਲਗਭਗ 38 ਲੱਖ ਪਰਿਵਾਰਾਂ ਨਾਲ ਸਬੰਧਤ ਡੇਢ ਕਰੋੜ ਤੋਂ ਵੱਧ ਮੈਂਬਰਾਂ ਦੇ ਸਮਾਰਟ ਰਾਸ਼ਨ ਕਾਰਡਾਂ ਦੀ ਜਾਂਚ ਦਾ ਕੰਮ ਮੁੜ ਸ਼ੁਰੂ ਹੋਣ ਜਾ ਰਿਹਾ ਹੈ। ਜਾਣਕਾਰੀ ਅਨੁਸਾਰ ਇਸ ਵਾਰ ਕਾਰਡ ਧਾਰਕਾਂ ਦੀ ਚੈਕਿੰਗ ਦੀ ਕਮਾਨ ਸਬੰਧਤ ਇਲਾਕੇ ਦੇ ਲੋਕਾਂ ਵਲੋਂ...
- Advertisement -

MOST POPULAR