ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਛੁੱਟੀ ‘ਤੇ ਆਏ ਫੌਜੀ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ, ਭਰਾ ਦੀ ਜਾਗੋ ‘ਤੇ ਨੱਚਦਿਆਂ ਹੋਏ ਝਗੜੇ ਨੇ ਧਾਰਿਆ ਖੂਨੀ ਰੂਪ
Admin - 0
ਲੁਧਿਆਣਾ, 2 ਨਵੰਬਰ | ਲੁਧਿਆਣਾ ਦੇ ਪਿੰਡ ਫੁੱਲਾਂਵਾਲ 'ਚ ਛੁੱਟੀ 'ਤੇ ਆਏ ਫੌਜੀ ਦੇ ਕਤਲ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸਿਆ ਜਾ ਰਿਹਾ ਹੈ ਕਿ ਛੁੱਟੀ 'ਤੇ ਆਇਆ ਫੌਜੀ ਆਪਣੇ ਚਾਚੇ ਦੇ ਮੁੰਡੇ ਦੀ ਜਾਗੋ ਉਤੇ ਗਿਆ ਸੀ ਕਿ ਉਥੇ ਨੱਚਦੇ-ਨੱਚਦੇ ਉਸਦਾ ਮੋਢਾ ਕਿਸੇ ਹੋਰ ਨੌਜਵਾਨ ਦੇ ਲੱਗ ਗਿਆ, ਜਿਸ ਕਾਰਨ ਤਕਰਾਰ ਹੋ ਗਈ।
ਇਸ ਪਿੱਛੋਂ ਉਕਤ ਨੌਜਵਾਨ ਆਪਣੇ ਹੋਰ...
ਕ੍ਰਾਇਮ ਅਤੇ ਨਸ਼ਾ
ਜਲੰਧਰ : ਮਾਡਲ ਟਾਊਨ ‘ਚ ਬਰਗਰ ਬਣਾਉਣ ਵਾਲਾ ਕੁੱਟਮਾਰ ਪਿੱਛੋਂ ਅਗਵਾ, ਅਣਪਛਾਤਿਆਂ ਨੇ ਵਾਰਦਾਤ ਨੂੰ ਦਿੱਤਾ ਅੰਜਾਮ
Admin - 0
ਜਲੰਧਰ, 2 ਨਵੰਬਰ| ਜਲੰਧਰ ਦੇ ਮਾਡਲ ਟਾਊਨ ਨੇੜੇ ਮਿੱਠਾਪੁਰ ਰੋਡ ਤੋਂ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਅਣਪਛਾਤੇ ਨੌਜਵਾਨਾਂ ਨੇ ਬਰਗਰ ਵਿਕਰੇਤਾ ਦੀ ਕੁੱਟਮਾਰ ਕੀਤੀ ਅਤੇ ਉਸ ਨੂੰ ਕਾਰ ਵਿੱਚ ਬਿਠਾ ਕੇ ਲੈ ਗਏ। ਇਸ ਘਟਨਾ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ ਅਤੇ ਲੋਕਾਂ ਵੱਲੋਂ ਕਾਫੀ ਹੰਗਾਮਾ ਕੀਤਾ ਗਿਆ।
ਇਸ ਸਬੰਧੀ ਸੂਚਨਾ ਮਿਲਦੇ ਹੀ ਪੁਲਿਸ ਮੁਲਾਜ਼ਮਾਂ ਨੇ ਮੌਕੇ...
CRIME
ਖੰਨਾ : ਕਰਵਾਚੌਥ ਵਾਲੇ ਦਿਨ ਉਜੜਿਆ ਪਤਨੀ ਦਾ ਸੁਹਾਗ, ਪੌੜੀ ‘ਤੇ ਚੜ੍ਹਦਿਆਂ ਪੈਰ ਫਿਸਲਣ ਨਾਲ ਡਿਗਿਆ, ਮੌਤ
Admin - 0
ਖੰਨਾ, 2 ਨਵੰਬਰ| ਕਰਵਾ ਚੌਥ ਦਾ ਵਰਤ ਖੋਲ੍ਹਣ ਤੋਂ ਪਹਿਲਾਂ ਪਤਨੀ ਦੀਆਂ ਅੱਖਾਂ ਸਾਹਮਣੇ ਪਤੀ ਦੀ ਮੌਤ ਹੋ ਗਈ। ਖੁਸ਼ੀਆਂ ਦਾ ਮਾਹੌਲ ਗਮੀ 'ਚ ਤਬਦੀਲ ਹੋ ਗਿਆ। ਇੱਕ ਸੁਹਾਗਣ ਨੇ ਆਪਣਾ ਸੁਹਾਗ ਗੁਆ ਲਿਆ। ਉਹ ਸੁਹਾਗ ਜਿਸਦੇ ਲਈ ਸਵੇਰ ਤੋਂ ਲੈ ਕੇ ਦੇਰ ਸ਼ਾਮ ਤੱਕ ਭੁੱਖੀ ਬੈਠੀ ਰਹੀ। ਜਦੋਂ ਚੰਨ ਨੂੰ ਦੇਖ ਕੇ ਪਤੀ ਕੋਲੋਂ ਪਾਣੀ ਪੀ ਕੇ ਵਰਤ...
ਪੰਜਾਬ
ਮੂਸੇਵਾਲਾ ਦੀ ਮਰਡਰ ਮਿਸਟਰੀ ਨੂੰ ਸਕਰੀਨ ‘ਤੇ ਦਿਖਾਉਣ ਦੀ ਤਿਆਰੀ, ਡਰੱਗਸ ਮਾਫੀਆ ਤੇ ਗੈਂਗਵਾਰ ਨਾਲ ਜੁੜੇ ਸਾਰੇ ਰਾਜ਼ ਖੁੱਲ੍ਹਣਗੇ
Admin - 0
ਮਾਨਸਾ, 2 ਨਵੰਬਰ | ਸਿੱਧੂ ਮੂਸੇਵਾਲਾ ਮਰਡਰ ਮਿਸਟਰੀ ਹੁਣ ਸਕ੍ਰੀਨ 'ਤੇ ਦਿਖਾਉਣ ਲਈ ਤਿਆਰ ਹੈ। ਇਸ ਦੀ ਸਟੋਰੀ ਲਾਈਨ ਉਸ ਦੇ ਕਤਲ 'ਤੇ ਲਿਖੀ ਗਈ ਕਿਤਾਬ 'ਹੂ ਕਿਲਡ ਮੂਸੇਵਾਲਾ' 'ਤੇ ਆਧਾਰਿਤ ਹੋਵੇਗੀ। ਪ੍ਰੋਡਕਸ਼ਨ ਹਾਊਸ ਮੈਚਬਾਕਸ ਸ਼ਾਟਸ ਨੇ ਅਧਿਕਾਰ ਖਰੀਦੇ ਹਨ।
ਇਸ ਕਿਤਾਬ ਵਿੱਚ ਪੰਜਾਬ ਵਿੱਚ ਡਰੱਗ ਮਾਫੀਆ ਅਤੇ ਗੈਂਗਵਾਰ ਦੇ ਵੱਧਦੇ ਪ੍ਰਭਾਵ ਦਾ ਸਾਰਾ ਬਿਰਤਾਂਤ ਦਰਜ ਹੈ। ਪੰਜਾਬੀ ਮਿਊਜ਼ਿਕ ਇੰਡਸਟਰੀ...
ਜਲੰਧਰ, 2 ਨਵੰਬਰ| ਸ਼ਹਿਰ ਦੇ ਆਮ ਆਦਮੀ ਪਾਰਟੀ ਦੇ ਆਗੂ ਦਿਨੇਸ਼ ਢੱਲ ਦੇ ਭਰਾ ਅਮਿਤ ਢੱਲ ਖਿਲਾਫ ਯੂ.ਪੀ. ਪੁਲਿਸ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ, ਜਿਸ ਕਾਰਨ ਮੰਗਲਵਾਰ ਨੂੰ ਯੂ.ਪੀ. ਪੁਲਿਸ ਨੇ ਜਲੰਧਰ 'ਚ ਛਾਪਾ ਮਾਰਿਆ।
ਦੱਸਿਆ ਜਾ ਰਿਹਾ ਹੈ ਕਿ ਨਕਲੀ ਕੰਪਨੀ ਖੋਲ੍ਹ ਕੇ ਸਿਗਰੇਟ ਬਿਜ਼ਨੈਸਮੈਨ ਨਾਲ ਕਰੋੜਾਂ ਰੁਪਏ ਦੀ ਠੱਗੀ ਦੇ ਦੋਸ਼ ਵਿਚ ਯੂਪੀ ਪੁਲਿਸ ਨੇ ਅਮਿਤ...
ਸੰਗਰੂਰ, 2 ਨਵੰਬਰ | ਸੰਗਰੂਰ ਵਿਚ ਬੀਤੀ ਰਾਤ ਭਿਆਨਕ ਸੜਕ ਹਾਦਸਾ ਵਾਪਰਿਆ ਹੈ। ਮਹਿਲਾਂ ਚੌਕ ‘ਚ 2 ਕੈਂਟਰਾਂ ਦੀ ਚਪੇਟ ‘ਚ ਕਾਰ ਆ ਗਈ। ਹਾਦਸੇ ਵਿਚ ਬੱਚੇ ਸਣੇ 6 ਕਾਰ ਸਵਾਰ ਲੋਕਾਂ ਦੀ ਮੌਤ ਹੋਣ ਦੀ ਖਬਰ ਹੈ।
ਮਿਲੀ ਜਾਣਕਾਰੀ ਮੁਤਾਬਕ ਬੀਤੀ ਰਾਤ ਲਗਭਗ 2 ਵਜੇ ਇਹ ਕਾਰ ਸਵਾਰ ਮਾਲੇਰਕੋਟਲਾ ਦਰਗਾਹ ਤੋਂ ਮੱਥਾ ਟੇਕ ਕੇ ਸੁਨਾਮ ਜਾ ਰਹੇ ਸਨ ਤੇ...
ਕ੍ਰਾਇਮ ਅਤੇ ਨਸ਼ਾ
ਲੁਧਿਆਣਾ : ਕਰਵਾ ਚੌਥ ਵਾਲੇ ਦਿਨ ਸੇਵਾ ਮੁਕਤ ਜ਼ਿਲ੍ਹਾ ਅਟਾਰਨੀ ਨੇ ਸਿਰ ‘ਚ ਦਾਤ ਮਾਰ ਕੇ ਕੀਤਾ ਪਤਨੀ ਦਾ ਕਤਲ
Admin - 0
ਲੁਧਿਆਣਾ, 2 ਨਵੰਬਰ| ਲੁਧਿਆਣਾ ਦੇ ਗੁਰਦੇਵ ਨਗਰ ਇਲਾਕੇ ਵਿੱਚ ਉਸ ਵੇਲੇ ਦਹਿਸ਼ਤ ਦਾ ਮਾਹੌਲ ਬਣ ਗਿਆ ਜਦੋਂ ਸੇਵਾ ਮੁਕਤ ਜ਼ਿਲ੍ਹਾ ਅਟਾਰਨੀ ਨੇ ਆਪਣੀ ਪਤਨੀ ਦੇ ਸਿਰ 'ਚ ਦਾਤ ਮਾਰ ਕੇ ਉਸਨੂੰ ਮੌਤ ਦੇ ਘਾਟ ਉਤਾਰ ਦਿੱਤਾ। ਜਾਣਕਾਰੀ ਦਿੰਦਿਆਂ ਥਾਣਾ ਡਿਵੀਜ਼ਨ ਨੰਬਰ ਪੰਜ ਦੇ ਚੌਕੀ ਇੰਚਾਰਜ ਨੇ ਦੱਸਿਆ ਕਿ ਪੁਲਿਸ ਉਨ੍ਹਾਂ ਦੇ ਬੇਟੇ ਦੀ ਉਤੇ ਸ਼ਿਕਾਇਤ 'ਤੇ ਕਾਰਵਾਈ ਕਰ ਰਹੀ...
ਪੰਜਾਬ
ਅਬੋਹਰ : ਟੁੱਟੀ ਸੜਕ ਕਾਰਨ ਬੱਸ ‘ਚ ਲੱਗੇ ਝਟਕਿਆਂ ਕਾਰਨ ਗਰਭਵਤੀ ਨੇ ਦਿੱਤਾ ਬੱਚੇ ਨੂੰ ਜਨਮ, ਡਾਕਟਰਾਂ ਨੇ ਅਜੇ ਦਿੱਤਾ ਸੀ 15 ਦਿਨ ਦਾ ਹੋਰ ਸਮਾਂ
Admin - 0
ਅਬੋਹਰ, 2 ਨਵੰਬਰ| ਪਦਮਪੁਰ ਤੋਂ ਅਬੋਹਰ ਪਰਤ ਰਹੀ ਗਰਭਵਤੀ ਔਰਤ ਦਾ ਅਬੋਹਰ ਤੋਂ ਪੰਜ ਕਿਲੋਮੀਟਰ ਪਹਿਲਾਂ ਹੀ ਬੁੱਧਵਾਰ ਨੂੰ ਬੱਸ ’ਚ ਹੀ ਜਣੇਪਾ ਹੋ ਗਿਆ। ਔਰਤ ਦੇ ਪਤੀ ਤੇ ਨਾਨੀ ਸੱਸ ਨੇ ਉਸ ਨੂੰ ਸੰਭਾਲਦਿਆਂ ਨਰ ਸੇਵਾ ਨਾਰਾਇਣ ਸੇਵਾ ਕਮੇਟੀ ਦੇ ਮੈਂਬਰ ਦੇ ਸਹਿਯੋਗ ਨਾਲ ਸਰਕਾਰੀ ਹਸਪਤਾਲ ਪਹੁੰਚਾਇਆ, ਜਿੱਥੇ ਦੋਵੇਂ ਸਿਹਤਮੰਦ ਹਨ।
ਪਿੰਡ ਖੁੱਬਨ ਵਾਸੀ ਗੁਰਦਿੱਤ ਸਿੰਘ, ਉਸ ਦੀ ਗਰਭਵਤੀ...
ਐਸਏਐਸ ਨਗਰ/ਮੋਹਾਲੀ
ਬਠਿੰਡਾ ਕਤਲ ਕਾਂਡ : ਪੰਜਾਬ ਪੁਲਿਸ ਵੱਲੋਂ 72 ਘੰਟਿਆਂ ਅੰਦਰ ਸ਼ੂਟਰ ਕਾਬੂ, ਇੱਕ ਦੀ ਲੱਤ ‘ਚ ਲੱਗੀ ਗੋਲੀ
Admin - 0
ਚੰਡੀਗੜ੍ਹ/ਐਸ.ਏ.ਐਸ.ਨਗਰ/ਬਠਿੰਡਾ, 1 ਨਵੰਬਰ | ਪੰਜਾਬ ਪੁਲਿਸ ਨੇ ਬੁੱਧਵਾਰ ਨੂੰ ਬਠਿੰਡਾ ਦੇ ਬਲਟਾਣਾ ਵਿੱਚ ਹੋਟਨ ਗ੍ਰੈਂਡ ਵਿਸਟਾ ਵਿਖੇ ਇੱਕ ਸੰਖੇਪ ਮੁਕਾਬਲੇ ਤੋਂ ਬਾਅਦ, ਬਠਿੰਡਾ ਵਿੱਚ ਕੁਲਚਿਆਂ ਦੀ ਦੁਕਾਨ ਦੇ ਮਾਲਕ ਦੇ ਕਤਲ ਕੇਸ ਸਬੰਧੀ ਮੁੱਖ ਸ਼ੂਟਰ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ।
ਰੋਪੜ ਰੇਂਜ ਦੇ ਇੰਸਪੈਕਟਰ ਜਨਰਲ ਗੁਰਪ੍ਰੀਤ ਸਿੰਘ ਭੁੱਲਰ, ਜੋ ਐਸ.ਐਸ.ਪੀ. ਐਸ.ਏ.ਐਸ.ਨਗਰ, ਡਾ. ਸੰਦੀਪ ਗਰਗ ਦੇ ਨਾਲ ਇੱਕ...
ਪਟਿਆਲਾ/ਪਾਤੜਾਂ, 1 ਨਵੰਬਰ | ਪਿੰਡ ਜੋਗੇਵਾਲਾ ਨੇੜੇ ਭਾਖੜਾ ਨਹਿਰ ਦੇ ਪੁਲ ਕੋਲ ਬੇਕਾਬੂ ਹੋ ਕੇ ਮੋਟਰਸਾਈਕਲ ਸਵਾਰ ਭਾਖੜਾ ਨਹਿਰ ਵਿਚ ਡਿੱਗ ਗਏ। ਘਟਨਾ ਦੌਰਾਨ ਮੋਟਰਸਾਈਕਲ ਸਵਾਰ ਪਤੀ-ਪਤਨੀ ਨਹਿਰ ਦੇ ਪਾਣੀ ਦੇ ਤੇਜ਼ ਵਹਾਅ ਵਿਚ ਰੁੜ੍ਹ ਗਏ।
ਇਸ ਦੌਰਾਨ ਸਰਕਾਰੀ ਐਲੀਮੈਂਟਰੀ ਸਕੂਲ ਸ਼ੁਤਰਾਣਾ ਵਿਚ ਛੁੱਟੀ ਕਰਕੇ ਆਪਣੇ ਘਰ ਪਰਤ ਰਹੇ ਅਧਿਆਪਕ ਅਤੇ ਇਕ ਹੋਰ ਰਾਹਗੀਰ ਵੱਲੋਂ ਆਪਣੀਆਂ ਜਾਨਾਂ ਦੀ ਪਰਵਾਹ ਕੀਤੇ...









































