Home Blog Page 678
ਚੰਡੀਗੜ੍ਹ, 5 ਨਵੰਬਰ| ਰਾਜਸਥਾਨ ਤੋਂ ਅਹਿਮ ਖਬਰ ਸਾਹਮਣੇ ਆ ਰਹੀ ਹੈ। ਭਾਜਪਾ ਨੇ ਵੱਡੀ ਕਾਰਵਾਈ ਕਰਦਿਆਂ ਗੁਰਦੁਆਰਿਆਂ ਬਾਰੇ ਘਟੀਆ ਬਿਆਨਬਾਜ਼ੀ ਕਰਨ ਵਾਲੇ ਰਾਜਸਥਾਨ ਤੋਂ ਭਾਜਪਾ ਨੇਤਾ ਸੰਦੀਪ ਦਿਆਮਾ ਨੂੰ ਪਾਰਟੀ ਵਿਚੋਂ ਬਾਹਰ ਕੱਢ ਦਿੱਤਾ ਹੈ। ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਰਾਜਸਥਾਨ ਵਿਚ ਹੋਈ ਭਾਰਤੀ ਜਨਤਾ ਪਾਰਟੀ ਦੀ ਇਕ ਚੋਣ ਰੈਲੀ ਦੌਰਾਨ ਭਾਜਪਾ ਦੇ ਸੀਨੀਅਰ ਨੇਤਾ ਸੰਦੀਪ ਦਿਆਮਾ ਨੇ ਗੁਰਦੁਆਰਿਆਂ ਬਾਰੇ...
  ਨੇੋਇਡਾ, 5 ਨਵੰਬਰ| ਨੋਇਡਾ ਦੇ ਸੈਕਟਰ-39 ਦੇ ਪਿੰਡ ਸੈਦਪੁਰ ਦੀ ਰਹਿਣ ਵਾਲੀ ਲੜਕੀ ਮਨੀਸ਼ਾ ਦੇ ਕਤਲ ਦਾ ਦਿਲ ਦਹਿਲਾਉਂਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਸੂਤਰਾਂ ਮੁਤਾਬਕ ਮਨੀਸ਼ਾ ਨੂੰ ਉਸ ਦੀ ਇਕ ਨੇੜਲੀ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪ੍ਰੇਮ ਸਬੰਧਾਂ 'ਚ ਰੁਕਾਵਟ ਬਣਨ ਦੇ ਚਲਦਿਆਂ ਗਲ਼ਾ ਘੁੱਟ ਕੇ ਕਤਲ ਕਰ ਦਿੱਤਾ। ਸਬੂਤਾਂ ਨੂੰ ਨਸ਼ਟ ਕਰਨ ਲਈ ਉਸ ਦੀ...
ਲੁਧਿਆਣਾ, 5 ਨਵੰਬਰ| ਮੋਗਾ 'ਚ ਐਤਵਾਰ ਸਵੇਰੇ ਵਾਪਰੇ ਸੜਕ ਹਾਦਸੇ 'ਚ ਲਾੜੇ ਸਮੇਤ 4 ਲੋਕਾਂ ਦੀ ਮੌਤ ਤੋਂ ਬਾਅਦ ਲੁਧਿਆਣਾ 'ਚ ਸੋਗ ਦੀ ਲਹਿਰ ਹੈ। ਵਿਆਹ ਲਈ ਬਾਰਾਤ ਪਿੰਡ ਬੱਦੋਵਾਲ ਆਉਣੀ ਸੀ। ਇੱਥੇ ਭਾਈ ਕਨ੍ਹੱਈਆ ਜੀ ਚੈਰੀਟੇਬਲ ਹਸਪਤਾਲ ਅਤੇ ਲੋਕ ਸੇਵਾ ਸੁਸਾਇਟੀ ਵੱਲੋਂ 21 ਲੜਕੀਆਂ ਦੇ ਵਿਆਹ ਕਰਵਾਏ ਜਾ ਰਹੇ ਹਨ। ਹਾਦਸੇ 'ਚ ਜਾਨ ਗਵਾਉਣ ਵਾਲੇ ਨੌਜਵਾਨ ਦੀ ਪਛਾਣ ਫਾਜ਼ਿਲਕਾ...
ਸ੍ਰੀ ਮੁਕਤਸਰ ਸਾਹਿਬ, 5 ਨਵੰਬਰ| ਸ੍ਰੀ ਮੁਕਤਸਰ ਸਾਹਿਬ  ਦੇ ਭੁੱਲਰ ਕਾਲੋਨੀ ਗਲੀ ਨੰਬਰ 1 ਵਿਖੇ ਕਰਿਆਨਾ ਦੀ ਦੁਕਾਨ 'ਤੇ ਅੱਗ ਲੱਗ ਗਈ। ਅੱਗ ਲੱਗਣ ਦਾ ਕਾਰਨ ਹਾਲੇ ਸਪੱਸ਼ਟ ਨਹੀਂ ਹੋ ਸਕਿਆ ਹੈ। ਦੁਕਾਨਦਾਰ ਅਨੁਸਾਰ ਇਸ ਘਟਨਾ ਨਾਲ ਉਸਦਾ ਲਗਭਗ ਪੰਦਰਾਂ ਲੱਖ ਰੁਪਏ ਦਾ ਨੁਕਸਾਨ ਹੋਇਆ ਹੈ। ਫਾਇਰ ਬ੍ਰਿਗੇਡ ਦੀ ਟੀਮ ਨੇ ਲਗਭਗ ਢਾਈ ਘੰਟੇ ਦੀ ਕੜੀ ਮੁਸ਼ੱਕਤ ਮਗਰੋਂ ਅੱਗ ...
ਮੁੰਬਈ, 5 ਨਵੰਬਰ| ਪੁਲਿਸ ਨੇ ਪਿਛਲੇ ਹਫ਼ਤੇ ਰਿਲਾਇੰਸ ਇੰਡਸਟਰੀਜ਼ ਲਿਮਟਿਡ ਦੇ ਚੇਅਰਮੈਨ ਮੁਕੇਸ਼ ਅੰਬਾਨੀ ਨੂੰ ਫਿਰੌਤੀ ਵਸੂਲਣ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਵਾਲੀਆਂ ਈਮੇਲ ਭੇਜਣ ਦੇ ਦੋਸ਼ ਵਿੱਚ ਦੋ ਨੌਜਵਾਨਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ਵਿੱਚ ਇੱਕ ਗੁਜਰਾਤ ਅਤੇ ਦੂਜਾ ਤੇਲੰਗਾਨਾ ਦਾ ਰਹਿਣ ਵਾਲਾ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਨੌਜਵਾਨਾਂ ਉਤੇ ਸਮੇਂ ਸਮੇਂ ਉਤੇ ਮੁਕੇਸ਼ ਅੰਬਾਨੀ...
ਜਲੰਧਰ, 5  ਨਵੰਬਰ| ਜਲੰਧਰ ਦੇ ਭਗਵਾਨ ਸ਼੍ਰੀ ਵਾਲਮੀਕੀ ਚੌਕ (ਜੋਤੀ ਚੌਕ) ਤੋਂ ਡਾ.ਬੀ.ਆਰ.ਅੰਬੇਦਕਰ ਚੌਕ (ਨਕੋਦਰ ਚੌਕ) ਨੂੰ ਜਾਂਦੇ ਰਸਤੇ 'ਤੇ ਸਥਿਤ ਹੋਟਲ ਡਾਊਨਟਾਊਨ ਦੇ ਬਾਹਰ ਸ਼ਨੀਵਾਰ ਦੇਰ ਰਾਤ ਭਾਰੀ ਹੰਗਾਮਾ ਹੋਇਆ। ਮਾਮਲਾ ਇੰਨਾ ਵਧ ਗਿਆ ਸੀ ਕਿ ਪੁਲਿਸ ਨੂੰ ਦੰਗਾ ਵਿਰੋਧੀ ਪੁਲਿਸ ਸੱਦਣੀ ਪਈ ਸੀ। ਪੀੜਤ ਪਰਿਵਾਰ ਪਾਰਟੀ ਲਈ ਆਇਆ ਸੀ, ਜਿੱਥੇ ਕਰੀਬ 15 ਹਮਲਾਵਰਾਂ ਨੇ ਘਾਤਕ ਹਮਲਾ ਕੀਤਾ। ਪੀੜਤਾਂ...
ਕਪੂਰਥਲਾ, 5 ਨਵੰਬਰ| ਕਪੂਰਥਲਾ 'ਚ ਆਰਸੀਐਫ ਵਿਚ ਇਕ ਤਕਨੀਸ਼ੀਅਨ ਦੀ ਸ਼ੁੱਕਰਵਾਰ ਰਾਤ ਨੂੰ ਉਨ੍ਹਾਂ ਦੇ ਕੁਆਰਟਰ ਵਿਚ ਰੈਫਰੀਜੀਰੇਟਰ ਵਿਸਫੋਟ ਦੇ ਕਾਰਨ ਸਾਹ ਘੁੱਟ ਹੋਣ ਨਾਲ ਦਰਦਨਾਕ ਮੌਤ ਹੋ ਗਈ। ਗੁਆਂਢੀਆਂ ਨੇ ਸਵੇਰੇ ਧੂੰਆਂ ਤੇ ਇਕ ਬਦਬੂ ਆਉਂਦੀ ਦੇਖੀ, ਜਿਸਦੇ ਬਾਅਦ ਭੁਲਾਨਾ ਪੁਲਿਸ ਚੌਕੀ ਨੂੰ ਫੋਨ ਕਰਨਾ ਪਿਆ। ਪਹੁੰਚਣ ਉਤੇ ਅਧਿਕਾਰੀਆਂ ਨੇ ਤਕਨੀਕੀਸ਼ੀਅਨ ਨੂੰ ਬੇਹੋਸ਼ ਪਾਇਆ ਤੇ ਉਸਨੂੰ ਤੁਰੰਤ ਹਸਪਤਾਲ...
ਅੰਮ੍ਰਿਤਸਰ, 5 ਨਵੰਬਰ| ਅੱਜ ਅੰਮ੍ਰਿਤਸਰ ਦੇ ਮਲਕਪੁਰ ਦੀ ਰਹਿਣ ਵਾਲੀ ਰਿੰਪੀ ਨਾਂ ਦੀ ਗਰਭਵਤੀ ਮਹਿਲਾ ਤੇ ਉਸਦੇ ਬੱਚੇ ਦੀ ਹਸਪਤਾਲ ਵਿਚ ਇਲਾਜ ਦੌਰਾਨ ਮੌਤ 'ਤੇ ਭੜਕੇ ਪਰਿਵਾਰਕ ਮੈਂਬਰਾਂ ਵਲੋਂ ਹਸਪਤਾਲ ਦੇ ਖਿਲਾਫ ਲਗਾਏ ਧਰਨੇ ਕਾਰਨ ਮੌਕੇ 'ਤੇ ਪਹੁੰਚੀ ਪੁਲਿਸ ਵਲੋਂ ਕਾਰਵਾਈ ਦਾ ਭਰੋਸਾ ਦੇ ਕੇ ਮੌਕੇ 'ਤੇ ਪਰਿਵਾਰ ਕੌਲੋਂ ਧਰਨਾ ਚੁਕਾਇਆ ਗਿਆ ਹੈ। ਇਸ ਮੌਕੇ ਗੱਲਬਾਤ ਕਰਦਿਆਂ ਮ੍ਰਿਤਕ ਗਰਭਵਤੀ ਮਹਿਲਾ...
ਨਿਊਜ਼ ਡੈਸਕ, 5 ਨਵੰਬਰ। ਜਨਤਕ ਖੇਤਰ ਦੇ ਸਰਕਾਰੀ ਬੈਂਕ ਯੂਕੋ ਬੈਂਕ ਦੇ ਰਿਕਵਰੀ ਵਿਭਾਗ ਨੇ ਬੈਂਕ ਦੀ ਹਰ ਬ੍ਰਾਂਚ ਦੇ ਟਾਪ-10 ਡਿਫ਼ਾਲਟਰਾਂ ਨੂੰ ਦੀਵਾਲੀ ਮੌਕੇ ਮਿਠਾਈਆਂ ਦੇ ਡੱਬੇ ਦੇਣ ਦਾ ਫ਼ੈਸਲਾ ਕੀਤਾ ਹੈ। ਬੈਂਕ ਵਲੋਂ ਜਾਰੀ ਕੀਤੀ ਗਈ ਇਕ ਅੰਦਰੂਨੀ ਚਿੱਠੀ ਵਿਚ ਕਿਹਾ ਗਿਆ ਹੈ ਕਿ ਜੋ ਗਾਹਕ ਮੌਜੂਦਾ ਸਮੇਂ ਵਿਚ ਕਿਸੇ ਕਾਰਨ ਡਿਫ਼ਾਲਟ ਕਰ ਗਏ ਹਨ, ਉਹ ਇਕ ਸਮੇਂ...
ਲੁਧਿਆਣਾ, 5 ਨਵੰਬਰ| ਲੁਧਿਆਣਾ ਵਿਚ ਸ਼ੱਕੀ ਹਾਲਾਤ ਵਿਚ ਚੱਲੀ ਗੋਲੀ ਇਕ ਏਐਸਆਈ ਦੇ ਜਬਾੜੇ ਵਿਚ ਲੱਗੀ। ਜ਼ਖ਼ਮੀ ਪੁਲਿਸ ਮੁਲਾਜ਼ਮ ਨੂੰ ਗੁਆਂਢੀ ਨੌਜਵਾਨਾਂ ਨੇ ਤੁਰੰਤ ਡੀਐੱਮਸੀ ਹਸਪਤਾਲ ਪਹੁੰਚਾਇਆ, ਜਿੱਥੇ ਉਸ ਦੇ ਜਬਾੜੇ ਦਾ ਆਪਰੇਸ਼ਨ ਕੀਤਾ ਗਿਆ। ਹੁਣ ਉਸ ਦੀ ਹਾਲਤ ਸਥਿਰ ਬਣੀ ਹੋਈ ਹੈ। ਜ਼ਖ਼ਮੀ ਏਐਸਆਈ ਦੀ ਪਛਾਣ ਬਲਬੀਰ ਸਿੰਘ ਵਾਸੀ ਬੱਦੋਵਾਲ ਵਿਕਟੋਰੀਆ ਕਲੋਨੀ ਵਜੋਂ ਹੋਈ ਹੈ। ਜਾਣਕਾਰੀ ਅਨੁਸਾਰ ਏਐਸਆਈ ਬਲਬੀਰ...
- Advertisement -

MOST POPULAR