Home Blog Page 615
ਬਠਿੰਡਾ, 9 ਦਸੰਬਰ | ਬਠਿੰਡਾ ਦੇ ਲਹਿਰਾ ਮੁਹੱਬਤ ਇਲਾਕੇ ‘ਚ ਕਰਿਆਨੇ ਦੀ ਦੁਕਾਨ ‘ਤੇ ਸ਼ਰੇਆਮ ਨਸ਼ਾ ਵਿਕਣ ਦੀਆਂ ਸ਼ਿਕਾਇਤਾਂ ਮਿਲ ਰਹੀਆਂ ਸਨ। ਦੁਕਾਨ ਮਾਲਕ ਨਾਬਾਲਗ ਬੱਚੇ ਤੋਂ ਚਿੱਟਾ ਵਿਕਵਾ ਰਿਹਾ ਸੀ। ਕਰਿਆਨੇ ਦੀ ਦੁਕਾਨ ਦੇ ਮਾਲਕ ਦਾ ਨਾਂ ਮੰਗਤ ਰਾਏ ਹੈ, ਜੋ ਰਾਮਪੁਰਾ ਦਾ ਰਹਿਣ ਵਾਲਾ ਹੈ। ਲੋਕਾਂ ਨੇ ਇਸ ਦੁਕਾਨ ਨੂੰ ਲੈ ਕੇ ਪੁਲਿਸ ਨੂੰ ਸ਼ਿਕਾਇਤ ਕੀਤੀ ਹੋਈ...
ਲੁਧਿਆਣਾ, 9 ਦਸੰਬਰ | ਲੁਧਿਆਣਾ ਦੇ ਪੱਖੋਵਾਲ ਰੋਡ ‘ਤੇ ਸਥਿਤ ਸੈਂਟਰਾ ਗ੍ਰੀਨ ਫਲੈਟਾਂ ‘ਚ ਤੇਂਦੂਏ ਦਾ ਡਰ ਬਣਿਆ ਹੋਇਆ ਹੈ। 28 ਘੰਟੇ ਬੀਤਣ ਦੇ ਬਾਵਜੂਦ ਵੀ ਜੰਗਲਾਤ ਵਿਭਾਗ ਦੇ ਹੱਥ ਖਾਲੀ ਹਨ। ਰਾਤ 3 ਵਜੇ ਤੱਕ ਚੀਤੇ ਦੀ ਭਾਲ ਜਾਰੀ ਸੀ। ਜੰਗਲਾਤ ਵਿਭਾਗ ਨੂੰ ਸੰਭਾਵਨਾ ਸੀ ਕਿ ਚੀਤਾ ਰਾਤ ਨੂੰ ਸ਼ਿਕਾਰ ਲਈ ਨਿਕਲ ਸਕਦਾ ਹੈ ਪਰ ਅਜੇ ਤੱਕ ਵੀ...
ਮੋਹਾਲੀ, 9 ਦਸੰਬਰ | ਖਰੜ 'ਚ ਇਕ ਘਰ ਦੀ ਸਫਾਈ ਕਰਨ ਆਈ ਔਰਤ 'ਤੇ 2 ਪਿਟਬੁੱਲ ਕੁੱਤਿਆਂ ਨੇ ਹਮਲਾ ਕਰ ਦਿੱਤਾ। ਕੁੱਤਿਆਂ ਨੇ ਰਾਖੀ ਦੇ ਮੂੰਹ ਦਾ ਪੂਰਾ ਹਿੱਸਾ ਖਾ ਲਿਆ ਜਦਕਿ ਉਸ ਦੇ ਗਲੇ, ਪੇਟ, ਹੱਥਾਂ, ਪੱਟਾਂ ਅਤੇ ਦੋਵੇਂ ਲੱਤਾਂ 'ਤੇ ਵੱਡੇ ਜ਼ਖ਼ਮ ਕਰ ਦਿੱਤੇ। ਦੱਸ ਦਈਏ ਕਿ ਜਿਸ ਘਰ ਵਿਚ ਇਹ ਪਿਟਬੁੱਲ ਰੱਖਿਆ ਹੈ, ਉਹ ਪ੍ਰਕਾਸ਼ ਸਿੰਘ...
ਡੇਰਾਬੱਸੀ/ਚੰਡੀਗੜ੍ਹ, 9 ਦਸੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਡੇਰਾਬੱਸੀ ਦੀ ਐੱਸ.ਬੀ.ਪੀ. ਸੋਸਾਇਟੀ ਦੇ ਫਲੈਟ ਦੀ ਉਪਰਲੀ ਮੰਜ਼ਿਲ ਤੋਂ ਡਿੱਗ ਕੇ ਸ਼ੱਕੀ ਹਾਲਾਤ 'ਚ ਨੌਜਵਾਨ ਦੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਅਨਮੋਲ ਬਾਂਸਲ 18 ਸਾਲ ਵਜੋਂ ਹੋਈ ਹੈ। ਘਟਨਾ ਮਗਰੋਂ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਹਸਪਤਾਲ 'ਚ ਕਾਫੀ ਹੰਗਾਮਾ ਕੀਤਾ। ਉਨ੍ਹਾਂ ਦਾ ਇਲਜ਼ਾਮ ਹੈ ਕਿ ਉਨ੍ਹਾਂ...
ਪਟਿਆਲਾ, 9 ਦਸੰਬਰ | ਪਟਿਆਲਾ ਵਿਚ ਭਾਖੜਾ ਨਹਿਰ ‘ਚ ਡੁੱਬਣ ਕਾਰਨ ਇਕ ਮੁੰਡੇ ਅਤੇ ਕੁੜੀ ਦੀ ਮੌਤ ਹੋ ਗਈ। ਸ਼ੁੱਕਰਵਾਰ ਨੂੰ ਲੜਕੀ ਦੀ ਲਾਸ਼ ਨਹਿਰ ‘ਚੋਂ ਬਰਾਮਦ ਕਰ ਲਈ ਸੀ, ਜਦਕਿ ਨੌਜਵਾਨ ਦੀ ਭਾਲ ਜਾਰੀ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਸੰਗਰੂਰ ਰੋਡ ‘ਤੇ ਸਥਿਤ ਇਕ ਨਰਸਿੰਗ ਕਾਲਜ ਦੇ ਵਿਦਿਆਰਥੀ ਸਨ। ਮ੍ਰਿਤਕ ਲੜਕੀ ਦੀ ਪਛਾਣ ਸਰਬਜੀਤ ਕੌਰ 21...
ਫਰੀਦਕੋਟ, 8 ਦਸੰਬਰ | CM ਮਾਨ ਸ਼ੁੱਕਰਵਾਰ ਨੂੰ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਗੋਲਡਨ ਜੁਬਲੀ ਸਮਾਰੋਹ ਅਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਦੇ ਸਿਲਵਰ ਜੁਬਲੀ ਸਮਾਰੋਹ ਵਿਚ ਸ਼ਾਮਲ ਹੋਏ। ਇਸ ਦੌਰਾਨ ਉਨ੍ਹਾਂ ਉੱਤਰੀ ਭਾਰਤ ਵਿਚ ਅਤਿ-ਆਧੁਨਿਕ ਸਹੂਲਤਾਂ ਵਾਲੇ ਮਦਰ ਐਂਡ ਚਾਈਲਡ ਵਿੰਗ ਦਾ ਉਦਘਾਟਨ ਕੀਤਾ ਅਤੇ ਵੱਖ-ਵੱਖ ਪ੍ਰਾਜੈਕਟਾਂ ਦਾ ਨੀਂਹ- ਪੱਥਰ ਰੱਖਿਆ। ਇਸ ਤੋਂ ਇਲਾਵਾ...
ਨਵੀਂ ਦਿੱਲੀ, 8 ਦਸੰਬਰ | ਸੰਸਦ ਦਾ ਸਰਦ ਰੁੱਤ ਸੈਸ਼ਨ 4 ਦਸੰਬਰ ਤੋਂ ਜਾਰੀ ਹੈ। ਅੱਜ ਸੈਸ਼ਨ ਦਾ 5ਵਾਂ ਦਿਨ ਸੀ। ਲੋਕ ਸਭਾ ਵਿਚ ਅੱਜ ਟੀਐੱਮਸੀ ਸਾਂਸਦ ਮਹੂਆ ਮੋਇਤਰਾ ਦੇ ਕੈਸ਼ ਫਾਰ ਕਵੈਰੀ ਮਾਮਲੇ ਵਿਚ ਲੋਕ ਸਭਾ ਏਥਿਕਸ ਕਮੇਟੀ ਰਿਪੋਰਟ ਪੇਸ਼ ਕੀਤੀ ਗਈ। ਰਿਪੋਰਟ ਵਿਚ ਮਹੂਆ ਮੋਇਤਰਾ ਦੀ ਸੰਸਦ ਮੈਂਬਰਸ਼ਿਪ ਰੱਦ ਕਰਨ ਦੀ ਸਿਫਾਰਸ਼ ਕੀਤੀ ਗਈ ਸੀ। ਲੋਕ ਸਭਾ ਵਿਚ...
ਹੁਸ਼ਿਆਰਪੁਰ, 8 ਦਸੰਬਰ | ਹੁਸ਼ਿਆਰਪੁਰ-ਚਿੰਤਪੂਰਨੀ ਰੋਡ ‘ਤੇ ਪਿੰਡ ਆਦਮਵਾਲ ‘ਚ ਹਾਈਵੇ ‘ਤੇ ਮੋਟਰਸਾਈਕਲ ਅਤੇ ਬੱਸ ਵਿਚਾਲੇ ਟੱਕਰ ਹੋ ਗਈ, ਜਿਸ ‘ਚ ਬਾਈਕ ਚਾਲਕ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਛਾਣ ਕਰਨਵੀਰ ਵਾਸੀ ਪਿੰਡ ਬੂਰੇ ਜੱਟਾਂ ਵਜੋਂ ਹੋਈ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ‘ਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਬੱਸ ਚਾਲਕ ਮੌਕੇ ਤੋਂ ਫਰਾਰ...
ਫਿਰੋਜ਼ਪੁਰ/ਗੁਰੂਹਰਸਹਾਏ, 8 ਦਸੰਬਰ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਪਿੰਡ ਝੰਡੂ ਵਾਲਾ ਵਿਖੇ 32 ਸਾਲ ਦੇ ਨੌਜਵਾਨ ਵੱਲੋਂ ਜਾਨ ਦੇ ਦਿੱਤੀ ਗਈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਜਸਵਿੰਦਰ ਸਿੰਘ ਨੇ ਦੱਸਿਆ ਕਿ ਅੰਮ੍ਰਿਤਬੀਰ ਸਿੰਘ ਪੁੱਤਰ ਕੁਲਜੀਤ ਸਿੰਘ ਵੱਲੋਂ ਅੱਜ ਕਿਸੇ ਕਾਰਨ ਆਪਣੇ ਹੀ ਘਰ ਵਿਚ ਜਾਨ ਦੇ ਦਿੱਤੀ ਗਈ। ਥਾਣਾ ਮੁਖੀ ਨੇ ਦੱਸਿਆ ਕਿ ਅੰਮ੍ਰਿਤਬੀਰ ਸਿੰਘ ਦਾ 2 ਸਾਲ...
ਅਮਰੀਕਾ, 7 ਦਸੰਬਰ | ਅਮਰੀਕਾ ਦੇ ਉੱਤਰੀ ਕੈਰੋਲੀਨਾ ਸੂਬੇ ਦੇ ਨਿਊਪੋਰਟ ਸ਼ਹਿਰ ਵਿਚ ਭਾਰਤੀ ਮੂਲ ਦੇ 46 ਸਾਲ ਦੇ ਕਾਰੋਬਾਰੀ ਦਾ ਗੋਲੀ ਮਾਰ ਕੇ ਮਰਡਰ ਕਰ ਦਿੱਤਾ ਗਿਆ। ਪੁਲਿਸ ਨੇ ਦੱਸਿਆ ਕਿ ਹਮਲਾਵਰ ਨੇ ਵੀ ਕਮਰੇ 'ਚ ਬੰਦ ਹੋ ਕੇ ਖੁਦ ਨੂੰ ਗੋਲੀ ਮਾਰ ਲਈ, ਜਿਸ ਤੋਂ ਬਾਅਦ ਉਸ ਦੀ ਵੀ ਮੌਤ ਹੋ ਗਈ। ਪੁਲਿਸ ਮੌਕੇ 'ਤੇ ਪਹੁੰਚੀ ਤਾਂ...
- Advertisement -

MOST POPULAR