Home Blog Page 532
ਮੋਗਾ, 28 ਜਨਵਰੀ| ਨਵਜੋਤ ਸਿੰਘ ਸਿੱਧੂ ਦੀ ਮੋਗਾ ਰੈਲੀ ਦਾ ਇੰਤਜ਼ਾਮ ਕਰਨ ਵਾਲੇ ਦੋ ਆਗੂਆਂ ਨੂੰ ਪਾਰਟੀ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਵਲੋਂ ਸਸਪੈਂਡ ਕੀਤੇ ਜਾਣ ਦਾ ਮਾਮਲਾ ਗਰਮਾ ਗਿਆ ਹੈ। ਨਵਜੋਤ ਸਿੱਧੂ ਨੇ ਹੁਣ ਸ਼ਾਇਰਾਨਾ ਅੰਦਾਜ਼ ਵਿਚ ਰਾਜਾ ਵੜਿੰਗ ਦਾ ਨਾਮ ਲਏ ਬਿਨਾਂ ਉਨ੍ਹਾਂ ਨੂੰ ਜਵਾਬ ਦਿੱਤਾ ਹੈ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ਐੱਕਸ ’ਤੇ ਲਿਖਿਆ ਕਿ...
ਡੇਰਾ ਬਾਬਾ ਨਾਨਕ/ਗੁਰਦਾਸਪੁਰ, 28 ਜਨਵਰੀ | ਡੇਰਾ ਬਾਬਾ ਨਾਨਕ ਦੇ ਨਾਲ ਲੱਗਦੇ ਪਿੰਡ ਕੋਹਾਲੀ ਤੋਂ ਦੁਖਦਾਈ ਖਬਰ ਸਾਹਮਣੇ ਆਈ ਹੈ। ਇਥੇ ਵਿਆਹ ਵਾਲੇ ਘਰ ਵਿਚ ਸੱਥਰ ਵਿਛ ਗਏ। ਜਾਣਕਾਰੀ ਅਨੁਸਾਰ ਡਰੇਨ ਨੇੜੇ ਗੱਡੀ ਪਲਟਣ ਨਾਲ ਇਕ ਨੌਜਵਾਨ ਦੀ ਮੌਤ ਹੋ ਗਈ, ਜਦੋਂਕਿ ਗੱਡੀ ’ਚ ਬੈਠੇ 4 ਹੋਰ ਨੌਜਵਾਨ ਗੰਭੀਰ ਰੂਪ ’ਚ ਜ਼ਖ਼ਮੀ ਹੋ ਗਏ। ਮ੍ਰਿਤਕ ਦੀ ਪਛਾਣ ਸ਼ਮਸ਼ੇਰ ਸਿੰਘ 22...
ਹਰਿਆਣਾ, 28 ਜਨਵਰੀ | ਲੋਕ ਸਭਾ ਚੋਣਾਂ ਲਈ ਅੱਜ ਆਮ ਆਦਮੀ ਪਾਰਟੀ ਨੇ ਹਰਿਆਣਾ ਦੇ ਜੀਂਦ ਤੋਂ ਚੋਣਾਂ ਦਾ ਬਿਗੁਲ ਵਜਾ ਦਿੱਤਾ ਹੈ। 'ਆਪ' ਦੇ ਸੁਪ੍ਰੀਮੋ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ 'ਚ ਜੀਂਦ 'ਚ ਬਦਲਾਅ ਦੀ ਰੈਲੀ ਕੀਤੀ ਗਈ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੇ ਸੰਬੋਧਨ ਵਿਚ ਪੰਜਾਬ ਵਿਚ...
ਮੱਧ ਪ੍ਰਦੇਸ਼, 28 ਜਨਵਰੀ| ਨਿਸ਼ਾਨੇਬਾਜ਼ ਪ੍ਰੀਤੀ ਰਜਕ ਨੂੰ ਸ਼ਨੀਵਾਰ ਨੂੰ ਭਾਰਤੀ ਫੌਜ ਵਿੱਚ ਸੂਬੇਦਾਰ ਦੇ ਅਹੁਦੇ ‘ਤੇ ਤਰੱਕੀ ਦਿੱਤੀ ਗਈ। ਇਹ ਭਾਰਤੀ ਫੌਜ ਅਤੇ ਆਮ ਤੌਰ ‘ਤੇ ਔਰਤਾਂ ਦੋਵਾਂ ਲਈ ਇੱਕ ਮਾਣ ਵਾਲਾ ਪਲ ਹੈ, ਕਿਉਂਕਿ ਪ੍ਰਤੀ ਰਜਕ ਭਾਰਤੀ ਫੌਜ ਵਿੱਚ ਪਹਿਲੀ ਮਹਿਲਾ ਸੂਬੇਦਾਰ ਬਣ ਗਈ ਹੈ। ਉਸਦੀ ਸਫਲਤਾ ਔਰਤਾਂ ਦੀ ਸ਼ਕਤੀ ਅਤੇ ਸਮਰੱਥਾ ਦੀ ਇੱਕ ਸ਼ਾਨਦਾਰ ਮਿਸਾਲ ਹੈ। ਸੂਬੇਦਾਰ...
ਲੁਧਿਆਣਾ/ਮੁੱਲਾਂਪੁਰ ਦਾਖਾ, 28 ਜਨਵਰੀ | ਸਥਾਨਕ ਜੈਨ ਭਵਨ ਰੋਡ ਮੰਡੀ ਮੁੱਲਾਂਪੁਰ ਦਾਖਾ ਵਿਖੇ ਘਰ ਦੇ ਬਾਹਰ ਬੈਠੀ ਧੁੱਪ ਸੇਕ ਰਹੀ ਬਜ਼ੁਰਗ ਔਰਤ ਦੀਆਂ ਕਾਰ ਸਵਾਰ ਨੌਸਰਬਾਜ਼ ਔਰਤ ਨੇ 3 ਤੋਲੇ ਦੀਆਂ ਸੋਨੇ ਦੀਆਂ ਵੰਗਾਂ ਲਾਹ ਲਈਆਂ ਅਤੇ ਰਫੂ-ਚੱਕਰ ਹੋ ਗਈ। ਜਾਣਕਾਰੀ ਅਨੁਸਾਰ ਪੀੜਤ ਬਜ਼ੁਰਗ ਤ੍ਰਿਸ਼ਨਾ ਰਾਣੀ ਪਤਨੀ ਤਰਸੇਮ ਲਾਲ ਜੈਨ ਜਰਨਲ ਸਟੋਰ ਰਾਏਕੋਟ ਦੇ ਬਾਹਰ ਬੈਠੀ ਧੁੱਪ ਸੇਕ ਰਹੀ...
ਜਲੰਧਰ, 28 ਜਨਵਰੀ| ਜਲੰਧਰ-ਪਠਾਨਕੋਟ ਨੈਸ਼ਨਲ ਹਾਈਵੇ ‘ਤੇ ਦਸੂਹਾ ਨੇੜੇ ਸ਼ੁੱਕਰਵਾਰ ਰਾਤ ਨੂੰ ਵਾਪਰੇ ਭਿਆਨਕ ਹਾਦਸੇ ‘ਚ 5 ਦੋਸਤਾਂ ਦੀ ਮੌਤ ਹੋ ਗਈ। ਘਟਨਾ ਵਿੱਚ ਮਾਰੇ ਗਏ ਅੰਕਿਤ ਕੁਮਾਰ (ਸਾਫਟਵੇਅਰ ਇੰਜੀਨੀਅਰ), ਵਾਸੀ ਪਿੰਕ ਸਿਟੀ ਕਾਲੋਨੀ (ਜਲੰਧਰ), ਇੰਦਰਜੀਤ ਭਗਤ ਆਜ਼ਾਦ ਨਗਰ, ਭਾਰਗਵ ਕੈਂਪ (ਜਲੰਧਰ), ਰਾਜੂ, ਅਵਤਾਰ ਨਗਰ (ਜਲੰਧਰ), ਅਭੀ ਵਾਸੀ ਭਾਰਗਵ ਕੈਂਪ ਦਾ ਅੱਜ ਹਰਨਾਮਦਾਸਪੁਰਾ ਸਥਿਤ ਸ਼ਮਸ਼ਾਨਘਾਟ ਵਿੱਚ ਅੰਤਿਮ ਸੰਸਕਾਰ ਕਰ ਦਿੱਤਾ...
ਚੰਡੀਗੜ੍ਹ, 28 ਜਨਵਰੀ| ਪੰਜਾਬ ਵਿਚ ਹੁਣ ਮੌਸਮ ਬਦਲਣਾ ਸ਼ੁਰੂ ਹੋ ਗਿਆ ਹੈ। ਕੜਾਕੇ ਦੀ ਠੰਡ ਤੋਂ ਬਾਅਦ ਹੁਣ ਦਿਨ ਵਿਚ ਧੁੰਦ ਨਿਕਲਣ ਨਾਲ ਰਾਹਤ ਵਾਲਾ ਸੀਜ਼ਨ ਸ਼ੁਰੂ ਹੋ ਚੁੱਕਾ ਹੈ। ਹੁਣ ਇਕ ਫਰਵਰੀ ਨੂੰ ਮੀਂਹ ਦੇ ਆਸਾਰ ਹਨ। ਹਾਲਾਂਕਿ 12 ਸਾਲ ਦੇ ਰਿਕਾਰਡ ਮੁਤਾਬਕ ਜਨਵਰੀ ਮਹੀਨਾ ਸੁੱਕਾ ਨਿਕਲ ਰਿਹਾ ਹੈ ਪਰ 28 ਜਨਵਰੀ ਸ਼ਾਮ ਨੂੰ ਇਕ ਵੈਸਟਰਨ ਡਿਸਟਰਬੈਂਸ ਐਕਟਿਵ...
ਅੰਮ੍ਰਿਤਸਰ, 28 ਜਨਵਰੀ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਅੰਮ੍ਰਿਤਸਰ ਦੇ ਚਾਟੀ ਵਿੰਡ ਇਲਾਕੇ ਵਿਚ ਨਸ਼ੇ ਦੀ ਓਵਰਡੋਜ਼ ਕਾਰਨ ਇਕ ਨੌਜਵਾਨ ਦੀ ਮੌਤ ਹੋ ਗਈ, ਜਿਸ ਤੋਂ ਬਾਅਦ ਮ੍ਰਿਤਕ ਦੇ ਚਾਚੇ ਨੇ ਉਸ ਦੇ ਦੋਸਤ ਖਿਲਾਫ ਸ਼ਿਕਾਇਤ ਦਰਜ ਕਰਵਾਈ ਹੈ। ਪੁਲਿਸ ਨੇ ਦੋਸਤ ਅਤੇ ਉਸ ਦੇ ਪਿਤਾ ਨੂੰ ਗ੍ਰਿਫਤਾਰ ਕਰ ਲਿਆ ਹੈ। ਸੁਲਤਾਨ ਵਿੰਡ ਰੋਡ ਦੇ ਰਹਿਣ...
ਦਿੱਲੀ, 28 ਜਨਵਰੀ| ਪੰਜਾਬੀ ਸਿੰਗਰ ਬੀ ਪਰਾਕ ਦੇ ਦਿੱਲ਼ੀ ਵਿਚ ਲਾਈਵ ਸ਼ੋਅ ਦੌਰਾਨ ਸਟੇਜ ਟੁੱਟਣ ਦਾ ਮਾਮਲਾ ਸਾਹਮਣੇ ਆਇਆ ਹੈ। ਸਟੇਜ ਟੁੱਟਣ ਨਾਲ ਇਕ ਮਹਿਲਾ ਦੀ ਮੌਤ ਤੇ 17 ਜਣੇ ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਦਿੱਲੀ ਦੇ ਕਾਲਕਾ ਮੰਦਿਰ ਵਿਚ ਜਗਰਾਤਾ ਹੋ ਰਿਹਾ ਸੀ ਕਿ ਇਸ ਦੌਰਾਨ ਬਹੁਤ ਸਾਰੇ...
ਤਰਨਤਾਰਨ, 28 ਜਨਵਰੀ | ਕੈਨੇਡਾ ਤੋਂ ਇਕ ਹੋਰ ਮੰਦਭਾਗੀ ਖਬਰ ਸਾਹਮਣੇ ਆਈ ਹੈ, ਜਿਥੇ ਕਸਬਾ ਫਤਿਆਬਾਦ ਦੇ ਨੌਜਵਾਨ ਦੀ ਮੌ.ਤ ਹੋ ਗਈ। ਜਾਣਕਾਰੀ ਅਨੁਸਾਰ ਨੌਜਵਾਨ ਦੀ ਅਚਾਨਕ ਸਿਹਤ ਵਿਗੜਨ ਕਾਰਨ ਜਾਨ ਗਈ ਹੈ। ਪ੍ਰਦੀਪ ਸਿੰਘ ਵਜੋਂ ਮ੍ਰਿਤਕ ਨੌਜਵਾਨ ਦੀ ਪਛਾਣ ਹੋਈ ਹੈ। ਪ੍ਰਦੀਪ ਦੀ ਮੌਤ ਦੀ ਖਬਰ ਮਿਲਦਿਆਂ ਹੀ ਪਰਿਵਾਰ ਨੂੰ ਡੂੰਘਾ ਸਦਮਾ ਲੱਗਾ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਪਿਤਾ...
- Advertisement -

MOST POPULAR