ਸ਼ੰਭੂ ਰੇਲ ਟ੍ਰੈਕ ਬਲਾਸਟ ਮਾਮਲੇ ‘ਚ ਵੱਡਾ ਖੁਲਾਸਾ, ਅੰਮ੍ਰਿਤਪਾਲ ਕਨੈਕਸ਼ਨ ਆਇਆ ਸਾਹਮਣੇ; 4 ਗ੍ਰਿਫਤਾਰ

0
14617
ਪਟਿਆਲਾ, 28 ਅਪ੍ਰੈੱਲ | ਸ਼ੰਭੂ ਇਲਾਕੇ ‘ਚ ਹੋਏ ਰੇਲ ਟ੍ਰੈਕ ਬਲਾਸਟ ਮਾਮਲੇ ‘ਚ ਪੁਲਿਸ ਨੇ ਵੱਡੀ ਕਾਰਵਾਈ ਕਰਦਿਆਂ 4 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਅੱਜ ਡੀਆਈਜੀ ਪਟਿਆਲਾ ਰੇਂਜ ਵੱਲੋਂ ਪ੍ਰੈਸ ਕਾਨਫਰੰਸ ਦੌਰਾਨ ਦਿੱਤੀ ਗਈ।
ਪੁਲਿਸ ਮੁਤਾਬਕ ਧਮਾਕਾ ਕਰਨ ਵਾਲਾ ਜਗਰੂਪ ਸਿੰਘ ਅੰਮ੍ਰਿਤਸਰ ਤੋਂ ਸ਼ੰਭੂ ਆਇਆ ਸੀ ਅਤੇ ਉਸਦਾ ਐਮਪੀ ਅੰਮ੍ਰਿਤਪਾਲ ਸਿੰਘ ਨਾਲ ਸੰਬੰਧ ਸਾਹਮਣੇ ਆਇਆ ਹੈ। ਮਾਮਲੇ ਦੀ ਜਾਂਚ ਦੌਰਾਨ ਇਹ ਵੀ ਪਤਾ ਲੱਗਾ ਕਿ ਸਾਜ਼ਿਸ਼ ਰੇਲ ਟ੍ਰੈਕ ‘ਤੇ ਧਮਾਕਾ ਕਰਕੇ ਰੇਲ ਗੱਡੀ ਨੂੰ ਉਡਾਉਣ ਲਈ ਰਚੀ ਗਈ ਸੀ। ਧਮਾਕੇ ‘ਚ ਜਗਰੂਪ ਸਿੰਘ ਦੀ ਮੌਤ ਹੋ ਗਈ ਸੀ।
ਪੁਲਿਸ ਨੇ ਦੱਸਿਆ ਕਿ ਇਸ ਮਾਮਲੇ ਦਾ ਮਾਸਟਰਮਾਈਂਡ ਪ੍ਰਦੀਪ ਸਿੰਘ ਹੈ। ਪ੍ਰਦੀਪ ਸਿੰਘ ਦੀ ਬਾਇਕ ਅੰਮ੍ਰਿਤਸਰ ਤੋਂ ਬਰਾਮਦ ਕੀਤੀ ਗਈ ਹੈ, ਜਦਕਿ ਅਰੋਪੀਆਂ ਕੋਲੋਂ ਇੱਕ ਮੋਬਾਇਲ ਫੋਨ ਅਤੇ ਸਿਮ ਕਾਰਡ ਵੀ ਜ਼ਬਤ ਕੀਤੇ ਗਏ ਹਨ।
ਜਗਰੂਪ ਸਿੰਘ ਵਿਆਹਿਆ ਹੋਇਆ ਹੈ ਅਤੇ ਉਸ ਦੀਆਂ ਦੋ ਬੇਟੀਆਂ ਹਨ। ਇਸ ਮਾਮਲੇ ‘ਚ ਹੋਰ ਖੁਲਾਸਿਆਂ ਲਈ ਜਾਂਚ ਜਾਰੀ ਹੈ।