Home Blog Page 2137
ਜਲੰਧਰ. ਪੰਜਾਬ ਵਿੱਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵੱਧਦੀ ਜਾ ਰਹੀ ਹੈ। ਅੱਜ ਜਲੰਧਰ ਵਿਚ ਕੋਰੋਨਾ ਦੇ 8 ਹੋਰ ਨਵੇਂ ਮਰੀਜ਼ ਸਾਹਮਣੇ ਆਏ ਹਨ। ਐਤਵਾਰ ਨੂੰ ਸ਼ਹਿਰ ਵਿੱਚ 6 ਹੋਰ ਲੋਕਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਇਆ ਸੀ। ਇਸ ਤੋਂ ਇਲਾਵਾ ਜੋ 2 ਮਾਮਲੇ ਸਾਹਮਣੇ ਆਏ ਹਨ। ਉਨ੍ਹਾਂ ਵਿਚੋਂ 1 ਗੁਰਦਾਸਪੁਰ ਦਾ ਤੇ 1 ਕਪੂਰਥਲਾ ਦਾ ਹੈ। ਅਜ ਸਾਹਮਣੇ ਆਏ...
ਗੁਰਦਾਸਪੁਰ. ਐਡੀਸ਼ਨਲ ਮੁੱਖ ਸਕੱਤਰ ਗ੍ਰਹਿ ਮਾਮਲੇ ਅਤੇ ਨਿਆਂ ਵਿਭਾਗ ਪੰਜਾਬ ਸਰਕਾਰ ਦੀਆਂ ਦਿੱਤੀਆਂ ਹਦਾਇਤਾਂ ਦੇ ਸਨਮੁੱਖ 6 ਮਈ ਨੂੰ ਜਿਲੇ ਅੰਦਰ ਕਰਫਿਊ ਦੋਰਾਨ ਹਦਾਇਤਾਂ ਤਹਿਤ ਰਾਹਤ ਦਿੱਤੀ ਗਈ ਸੀ। ਪਰ ਵੇਖਣ ਵਿਚ ਆਇਆ ਹੈ ਕਿ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਬਜਾਰਾਂ ਵਿਚ ਭੀੜ ਜ਼ਿਆਦਾ ਪੈਂਦੀ ਹੈ। ਇਸ ਲਈ 6 ਮਈ ਨੂੰ ਦਿਨਵਾਰ ਦੁਕਾਨਾਂ ਖੋਲਣ ਸਬੰਧੀ ਜੋ ਹਦਾਇਤਾਂ ਤਹਿਤ ਢਿੱਲ ਦਿੱਤੀ ਗਈ ਸੀ, ਉਸ ਕੁਝ ਤਬਦੀਲੀਆਂ ਕੀਤੀਆਂ ਗਈਆਂ ਹਨ। ਜ਼ਿਲਾ ਮੈਜਿਸਟਰੇਟ ਜਨਾਬ ਮੁਹੰਮਦ ਇਸ਼ਫਾਕ ਨੇ ਇਸ ਸੰਬੰਧੀ ਜਾਣਕਾਰੀ ਦਿੱਤੀ।ਮਾਰਕਿਟ ਕੰਪਲੈਕਸ ਅਤੇ ਮਲਟੀ ਬਰਾਂਡ ਤੇ ਸਿੰਗਲ ਬਰਾਂਡ ਤੋਂ ਇਲਾਵਾ, Punjab shops and commercial establishment act of 1958 Act ਤਹਿਤ ਸਾਰੀਆਂ ਦੁਕਾਨਾਂ, ਜਿਸ ਵਿਚ neighbourhood shops and standalone shops  ਸ਼ਾਮਿਲ ਹਨ ਅਤੇ ਮਿਊਸੀਪਲ ਕਾਰਪੋਰੇਸ਼ਨ ਅਤੇ ਨਗਰ ਕੋਸਲਾਂ ਦੀ ਹੱਦਾਂ ਦੇ ਅੰਦਰ ਰਿਹਾਇਸ਼ੀ ਕੰਪਲੈਕਸ ਵਿਚਲੀਆਂ ਦੁਕਾਨਾਂ 50 ਫੀਸਦ ਵਰਕਰਾਂ ਨਾਲ ਮਾਸਕ ਪਹਿਨਕੇ ਅਤੇ ਸ਼ੋਸਲ ਡਿਸਟੈਂਸ ਨੂੰ ਮੈਨਟੇ ਰੱਖਕੇ ਦੁਕਾਨਾਂ ਖੋਲ ਸਕਦੇ ਹਨ। ਡੀਸੀ ਵਲੋਂ ਜ਼ਾਰੀ ਹਿਦਾਇਤਾਂ ਦੀ ਪੂਰੀ ਰਿਪੋਰਟ ਕੈਟਾਗਿਰੀ –1 ਏਹਫਤੇ ਦੇ ਸਾਰੇ ਦਿਨ, 24 ਘੰਟੇ ਸਰਕਾਰੀ ਤੇ ਪ੍ਰਾਈਵੇਟ ਹਸਪਾਤਲ, ਉਨਾਂ ਨਾਲ ਸਬੰਧਿਤ ਮੈਡੀਕਲ ਸੰਸਥਾਵਾਂ, ਮੈਨੂਫੈਕਚਰਿੰਗ ਅਤੇ ਡਿਸਟਰੀਬਿਊਸ਼ਨ ਯੂਨਿਟ, ਡਿਸਪੈਂਸਰੀਆਂ, ਕੈਮਿਸਟ ਤੇ ਮੈਡੀਕਲ ਦੁਕਾਨਾਂ, ਲੈਬਾਰਟਰੀ, ਨਰਸਿੰਗ ਹੋਮ ਅਤੇ ਐਂਬੂਲਸ ਆਦਿ ਪਹਿਲਾਂ ਦੀ ਤਰਾਂ ਲਗਾਤਾਰ ਕੰਮ ਕਰਦੀਆਂ ਰਹਿਣਗੀਆਂ। ਮੈਡਕਲ ਕਰਮਚਾਰੀ, ਨਰਸਾਂ, ਪੈਰਾ-ਮੈਡੀਕਲ ਸਟਾਫ ਅਤੇ ਹੋਰ ਹਸਪਤਾਲ ਨਾਲ ਸਬੰਧਿਤ ਸੇਵਾਵਾਂ ਨੂੰ ਆਵਾਜਾਈ ਕਰਨ ਲਈ ਛੋਟ ਹੈ। ਕੈਟਾਗਿਰੀ –1 ਬੀ  ਹਫਤੇ ਵਿਚ ਸੋਮਵਾਰ ਤੋਂ ਸ਼ਨਿੱਚਰਵਾਰ ਤਕ ਜਰੂਰਤ ਵਾਲੀਆਂ ਸੇਵਾਵਾਂ ਜਿਨਾਂ ਵਿਚ ਕਰਿਆਨਾ, ਬੇਕਰੀ ਵਾਲੀਆਂ ਦੁਕਾਨਾਂ, ਡੇਅਰੀ ਪ੍ਰੋਡੱਕਟਸ, ਫਲ ਅਤੇ ਸ਼ਬਜ਼ੀਆਂ, ਮੀਟ ਅਤੇ ਪੋਲਟਰੀ ਵਾਲੀਆਂ ਦੁਕਾਨਾਂ ਅਤੇ ਮਠਿਆਈ ਵਾਲੀਆਂ ਦੁਕਾਨਾਂ ਸ਼ਾਮਿਲ ਹਨ,  ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤਕ ਖੁੱਲ•ਣਗੀਆਂ ਅਤੇ ਐਤਵਾਰ ਨੂੰ ਸਵੇਰੇ  ਵਜੇ 9 ਤੋਂ ਦੁਪਹਿਰ 1 ਵਜੇ ਤਕ ਖੁੱਲ•ਣਗੀਆਂ।ਕੈਟਾਗਿਰੀ-1 ਸੀਹਫਤੇ ਵਿਚ ਸੋਮਵਾਰ ਤੋਂ ਸਨੀਵਾਰ ਤਕ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤਕ ਜਨਰਲ ਪ੍ਰੋਵੀਜ਼ਨ, ਬੀਜ, ਖਾਦਾਂ ਤੇ ਕੀਟਨਾਸ਼ਕ ਵਾਲੀਆਂ ਦੁਕਾਨਾਂ, ਐਨਕਾਂ ਵਾਲੀਆਂ ਦੁਕਾਨਾਂ, ਕਿਤਾਬਾਂ ਤੇ ਸਟੇਸ਼ਨਰੀ ਵਾਲੀਆਂ ਦੁਕਾਨਾਂ, ਪ੍ਰਿੰਟਿੰਗ ਪ੍ਰੈਸ, ਸਾਰੀਆਂ ਤਰਾਂ ਦੀਆਂ ਮੈਕਨਿਕ ਤੇ ਰਿਪੇਅਰ ਵਾਲੀਆਂ ਦੁਕਾਨਾਂ ਜਿਵੇ ਕਿ ਪਲੰਬਰ, ਸਾਈਕਲ ਰਿਪੇਅਰ, ਮੋਚੀ, ਵੈਲਡਰ, ਵਾਟਰ ਆਰ.ਓ ਰਿਪੇਅਰ ਤੇ ਬਿਜਲੀ ਆਦਿ ਵਾਲੀਆਂ ਦੁਕਾਨਾਂ, ਈ-ਕਾਮਰਸ ਅਤੇ ਕੋਰੀਅਰ ਸਰਵਿਸ ਕੀਤੀਆਂ ਜਾ ਸਕਦੀਆਂ ਹਨ।  ਕੈਟਾਗਿਰੀ-2ਹਫਤੇ ਵਿਚ ਤਿੰਨ ਦਿਨ ਸੋਮਵਾਰ, ਬੁੱਧਵਾਰ ਤੇ ਸ਼ੁੱਕਰਵਾਰ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤਕ  ਸੀਮਿੰਟ, ਰੇਤ ਤੇ ਬੱਜਰੀ ਵਾਲੀਆਂ ਦੁਕਾਨਾਂ, ਹਾਰਡਵੇਅਰ, ਅਲਮੀਨੀਅਮ ਅਤੇ ਮੈਟਲ ਵਰਕਸ, ਪਲਾਈਵੁੱਡ, ਪੇਂਟ, ਸ਼ੈਨੇਟਰੀ ਤੇ ਗਲਾਸ ਸਟੋਰ, ਮਾਰਬਲਜ ਤੇ ਟਾਇਲਾਂ, ਪੀ.ਵੀ.ਸੀ ਪੈਨਲ ਤੇ ਪਾਈਪ ਫਿੰਟਗ, ਪੰਪ ਸੈੱਟ, ਬਿਜਲਈ ਵਾਲੀਆਂ ਵਸਤਾਂ ਦੀਆਂ ਦੁਕਾਨਾਂ ਤੇ ਸਪੇਅਰ ਪਾਰਟਸ ਦੁਕਾਨਾਂ,ਫੋਟੋਗਰਾਫਰਜ਼, ਵੀਡੀਓ ਸਟੂਡਿਊ,  ਆਟੋਮੋਬਾਇਲ (ਟੂ ਵੀਲ•ਰ ਤੇ ਚਾਰ ਪਹੀਆ ਵਾਹਨ), ਸਪੇਅਰ ਪਾਰਟਸ ਸਟੋਰ ਐਂਡ ਸਾਈਕਲ ਸਟੋਰ, ਸਾਈਕਲ ਰਿਪੇਅਰ, ਟਾਇਰ ਅਤੇ ਟਿਊਬ ਸਟੋਰ, ਫਰਨੀਚਰ ਸਟੋਰ, ਟਿੰਬਰ ਮਰਟਚੈਂਟਸ, ਕਾਰਪੈਂਟਰ, ਆਇਰਨ ਫੈਬਰੀਕੇਟਰ, ਗਿਫਟ ਸੈਂਟਰ, ਡਰਾਈ ਫਰੂਟ, ਗੰਨ ਹਾਊਸ , ਕਬਾੜੀਆਂ ਇਲੈਕਟ੍ਰੀਕਲਜ ਰਿਪੇਅਰਜ਼, ਘੜੀਆਂ ਤੇ ਮੋਬਾਇਲ ਸਟੋਰ ਅਤੇ ਮੋਬਾਇਲ ਰਿਪੇਅਰ ਦੀਆਂ ਦੁਕਾਨਾਂ,”tensils,  crockery, ਪਲਾਸਟਿਕ ਵਸਤਾਂ ਤੇ ਸ਼ੂਅ ਵਾਲੀਆਂ ਦੁਕਾਨਾਂ, ਬਇਲੈਕਟ੍ਰੋਨਿਕਸ ਦੁਕਾਨਾਂ, ਇਨਵਰਟਰ ਤੇ ਬੈਟਰੀਆਂ ਵਾਲੀਆਂ ਦੁਕਾਨਾਂ, ਮਨੀ ਟਰਾਂਸ਼ਫਰ ਐਂਡ ਐਕਸਚੇਂਜ, ਏਅਰ ਕੂਲਰ ਬਾਡੀ ਫੈਬਰੀ ਕੇਟਰ, ਕੰਪਿਊਟਰ ਸੈਲਰ ਅਤੇ ਕੰਪਿਊਟਰ ਰਿਪੇਅਰ ਖੁੱਲ• ਸਕਦੀਆਂ ਹਨ।ਕੈਟਾਗਿਰੀ-3ਹਫਤੇ ਵਿਚ ਤਿੰਨ ਦਿਨ ਮੰਗਲਵਾਰ, ਵੀਰਵਾਰ ਤੇ ਸ਼ਨੀਵਾਰ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤਕ ਕੱਪੜਾ ਮਰਚੈਂਟ, ਰੈਡੀਮੈਡ ਗਾਰਮੈਂਟਸ,  ਟੇਲਰ, ਡਰਾਈ ਕਲੀਨਰ, ਹੈਂਡਲੂਮ ਅਤੇ ਖਾਦੀ ਵਸਤਾਂ ਵਾਲੇ ਸਟੋਰ,  ਜਿਊਲਰੀ ਤੇ ਜਨਰਲ ਸਟੋਰ (ਮੁਨਆਰੀ), ਸਪੋਰਟਸ ਵਸਤਾਂ ਵਾਲੀਆਂ ਦੁਕਾਨਾਂ, ਚਾਰਟਰਡ ਲੇਖਾਕਾਰ ਅਤੇ ਹੋਰ ਲੇਖਾਕਾਰ ਸੈਂਟਰ ਖੁੱਲ• ਸਕਦੇ ਹਨ।ਕੈਟਾਗਿਰੀ-4ਬੈਂਕ ਸੋਮਵਾਰ ਤੋ ਸ਼ਨੀਵਾਰ ਤਕ 9 ਤੇ ਦੁਪਿਹਰ 1 ਵਜੇ ਤਕ ਪਬਲਿਕ ਡੀਲਿੰਗ ਕਰਨਗੇ ਤੇ 5 ਵਜੇ ਤਕ ਦਫਤਰੀ ਕੰਮ ਕਰਨਗੇ। ਸਰਕਾਰੀ ਅਤੇ ਪ੍ਰਾਈਵੇਟ ਦਫਤਰਾਂ ਅਤੇ ਇੰਡਸਟਰੀ ਨਾਲ ਸਬੰਧਿਤ ਕਰਮਚਾਰੀ ਆਪਣੇ ਅਧਿਕਾਰਤ ਅਧਿਕਾਰੀ ਵਲੋਂ ਜਾਰੀ ਸ਼ਨਾਖਤੀ ਕਾਰਡ ਨਾਲ ਮੂਵਮੈਂਟ ਕਰ ਸਕਣਗੇ।ਕੈਟਾਗਿਰੀ-5ਸਕੂਲ, ਕਾਲਜ ਅਤੇ ਵਿੱਦਿਅਕ ਸੰਸਥਾਵਾਂ ਪਹਿਲਾਂ ਦੀ ਤਰਾਂ ਬੰਦ ਰਹਿਣਗੀਆਂ ਪਰ ਆਨਲਾਈਨ ਅਤੇ ਡਿਸਟੈਂਸ ਲਰਨਿੰਗ ਕਰਵਾਉਣ ਦੀ ਇਜਾਜ਼ਤ ਹੋਵੇਗੀ। ਆਨਲਾਈਨ ਪੜਾਈ, ਕਿਤਾਬਾਂ ਵੰਡਣ ਆਦਿ ਸਬੰਧੀ ਸੋਮਵਾਰ ਤੋਂ ਸ਼ਨੀਵਾਰ ਤਕ ਸਵੇਰੇ 7 ਵਜੇ ਤੋਂ ਦੁਪਹਿਰ 3 ਵਜੇ ਤਕ ਦਫਤਰ/ਪ੍ਰਾਈਵੇਟ ਦਫਤਰ ਖੋਲੇ ਜਾ ਸਕਦੇ ਹਨ। ਪਰ ਪੜਾਈ ਨਾਲ ਸੰਬਧਿਤ ਕੋਈ ਗਤੀਵਿਧੀ ਨਹੀਂ ਕੀਤੀ ਜਾ ਸਕਦੀ ਅਤੇ 33 ਫੀਸਦ ਤੋਂ ਵੱਧ ਸਟਾਫ ਨਹੀਂ ਹੋਣਾ ਚਾਹੀਦਾ ਹੈ।ਹੁਕਮਾਂ ਵਿਚ ਕਿਹਾ ਗਿਆ ਹੈ ਕਿ ਅਗਰ ਕੋਈ ਦੁਕਾਨਦਾਰ ਉਪਰੋਕਤ ਹਦਾਇਤਾਂ ਤਹਿਤ ਨਿਰਧਾਰਿਤ ਕੀਤੇ ਦਿਨਵਾਰ ਦੋਰਾਨ ਹੁਕਮਾਂ ਦੀ ਉਲੰਘਣਾ ਕਰਦਾ ਹੈ ਜਾਂ ਸ਼ੋਸਲ ਡਿਸਟੈਂਸ ਸਬੰਧੀ ਦਿੱਤੀਆਂ ਹਦਾਇਤਾਂ ਦੀ ਪਾਲਣਾ ਨਹੀਂ ਕਰਦਾ ਤਾਂ ਸਬੰਧਿਤ ਐਸ.ਡੀ.ਐਮ ਵਲੋਂ 07 ਦਿਨ ਲਈ ਦੁਕਾਨ ਬੰਦ ਕਰ ਦਿੱਤੀ ਜਾਵੇਗੀ।ਉਨਾਂ ਅੱਗੇ ਦੱਸਿਆ ਕਿ ਕਰਫਿਊ ਵਿਚ ਸਵੇਰੇ 7 ਵਜੋਂ ਦੁਪਹਿਰ 3 ਵਜੇ ਤਕ ਦਿੱਤੀ ਢਿੱਲ ਦੋਰਾਨ ਲੋਕ ਪੈਦਲ ਹੀ ਮੂਵਮੈਂਟ ਕਰਨਗੇ ਅਤੇ ਵਹੀਕਲਾਂ ਦੀ ਵਰਤੋਂ ਜਾਰੀ ਕੀਤੇ ਪਾਸ ਨਾਲ ਹੀ ਕੀਤੀ ਜਾ ਸਕੇਗੀ। ਜਿਨਾਂ ਦੁਕਾਨਦਾਰਾਂ ਨੂੰ ਦੁਪਿਹਰ 3 ਵਜੇ ਤੋਂ ਬਾਅਦ ਆਪਣੇ ਵਸਤਾਂ ਜਾਂ ਸੇਵਾਵਾਂ ਦੇਣ ਦੀ ਛੋਟ ਦਿੱਤੀ ਗਈ ਹੈ ਤਾਂ ਵਿਅਕਤੀ ਕੋਲ ਕਰਫਿਊ ਪਾਸ ਹੋਣਾ ਲਾਜ਼ਮੀ ਹੈ ਜਾਂ ਸਮਾਨ ਦੀ ਹੋਮ ਡਿਲਵਰੀ ਕੀਤੀ ਜਾ ਸਕਦੀ ਹੈ।ਭੀੜ ਤੋਂ ਬਚਣ ਲਈ ਦੁਕਾਨਦਾਰ ਆਪਣੇ ਵਹੀਕਲ ਮਾਰਕਿਟ ਐਸ਼ੋਸ਼ੀਏਸ਼ਨ, ਨਗਰ ਕੋਂਸਲ ਜਾਂ ਪੁਲਿਸ ਵਲੋਂ ਨਿਰਧਾਰਿਤ ਸਥਾਨ ਉੱਪਰ ਹੀ ਲਗਾਉਣ। ਕੋਈ ਦਕਾਨਾਦਰ ਦੁਕਾਨ ਤੋਂ ਬਾਹਰ ਸਮਾਨ ਨਹੀਂ ਰੱਖੇਗਾ।ਇਸ ਤੋਂ ਇਲਾਵਾ ਰੇਹੜੀਆਂ ਤੇ ਖਾਣ ਵਾਲੇ ਪਦਾਰਥ ਨਹੀਂ ਵੇਚੇ ਜਾ ਸਕਣਗੇ। ਰੇਹੜੀ ਵਾਲੇ ਜਿਵੇ ਕਿ ਪਕੋੜਾ, ਚਾਟ, ਗੋਲ ਗੱਪੇ, ਟੀ ਸਟਾਲ ਨਹੀ ਲਗਾ ਸਕਦੇ ਅਤੇ ਰੈਸਟੋਂਰੈਂਟ ਵਿਚ ਬੈਠ ਕੇ ਖਾਣਾ ਨਹੀਂ ਖਾਧਾ ਜਾ ਸਕੇਗਾ। ਫਲ ਅਤੇ ਸਬਜੀਆਂ ਵਾਲੇ ਇਕ ਸਥਾਨ ਤੇ ਖਲੋ ਕੇ ਵਸਤਾਂ ਨਹੀਂ ਵੇਚ ਸਕਣਗੇ ਤੇ ਹੋਮ ਡਿਲਵਰੀ ਕਰਨਗੇ।ਸਾਰੇ ਦੁਕਾਨਦਾਰ ਸ਼ੋਸਲ ਡਿਸਟੈਂਸ਼ ਮੈਨਟੇਨ ਰੱਖਣ ਨੂੰ ਯਕੀਨੀ ਬਣਾਉਣਗੇ।
ਮੋਹਾਲੀ . ਕੋਰੋਨਾਵਾਇਰਸ ਦਾ ਪ੍ਰਭਾਵ ਲਗਾਤਾਰ ਵੱਧ ਰਿਹਾ ਹੈ। ਏਅਰ ਇੰਡੀਆ ਦੇ 5 ਪਾਇਲਟ ਕੋਰੋਨਾ ਪੀੜਤ ਪਾਏ ਗਏ ਹਨ। ਇਹ ਸਾਰੇ ਪਾਇਲਟ ਮੁੰਬਈ ਦੇ ਹਨ ਤੇ ਇਨ੍ਹੀਂ ਦਿਨੀਂ ਉਹ ਕਾਰਗੋ ਆਪ੍ਰੇਸ਼ਨ ਵਿਚ ਕੰਮ ਕਰ ਰਹੇ ਸਨ। ਕਿਹਾ ਜਾ ਰਿਹਾ ਹੈ ਕਿ ਏਅਰ ਇੰਡੀਆ ਦੇ 5 ਪਾਇਲਟ ਕੋਰੋਨਾ ਪਾਜ਼ੀਟਿਵ ਪਾਏ ਗਏ ਹਨ। ਇਨ੍ਹਾਂ ਪਾਇਲਟਾਂ ਦੇ ਸੰਪਰਕ ਵਿੱਚ ਆਉਣ ਵਾਲੇ ਸਾਰੇ ਲੋਕਾਂ ਦੀ...
ਪਟਿਆਲਾ . ਸ਼ਹਿਰ ਤੋਂ ਬਹੁਤ ਸ਼ਰਮਨਾਕ ਖ਼ਬਰ ਸਾਹਮਣੇ ਆਈ ਹੈ, ਜਿੱਥੇ ਮਤਰੇਈ ਮਾਂ ਨੇ 8 ਸਾਲਾਂ ਬੱਚੇ ਨੂੰ ਪਤੀ ਵੱਲੋਂ ਨਾਮਿਨੀ ਬਣਾਉਣ 'ਤੇ ਮੌਤ ਦੇ ਘਾਟ ਉਤਾਰ ਦਿੱਤਾ। ਗੁਰਨੂਰ ਦੀ ਮਤਰੇਈ ਮਾਂ ਨੇ 5 ਦਿਨ ਪਹਿਲਾਂ 25 ਲੱਖ ਰੁਪਏ ਦੀ ਬੀਮਾ ਪਾਲਿਸੀ ਦਾ ਨਾਮਿਨੀ ਬਣਾਏ ਜਾਣ ਕਰਕੇ ਕਤਲ ਕੀਤਾ। ਇਸ ਘਟਨਾ ਦਾ ਪਤਾ ਸ਼ੁੱਕਰਵਾਰ ਨੂੰ ਉਸ ਵੇਲੇ ਹੋਇਆ ਜਦੋਂ...
ਚੰਡੀਗੜ੍ਹ. ਆਗਾਮੀ 2 ਤੋਂ 6 ਘੰਟਿਆਂ ਦੌਰਾਨ ਪੰਜਾਬ ਵਿੱਚ ਮੌਸਮ ਵਿਚ ਆਈ ਤਬਦੀਲੀ ਕਾਰਨ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੇਗੀ। ਮੋਸਮ ਵਿਭਾਗ ਦੇ ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਿਕ ਪੰਜਾਬ ਦੇ ਕਈ ਜ਼ਿਲ੍ਹਿਆਂ ਜਲੰਧਰ, ਬਰਨਾਲਾ, ਸੰਗਰੂਰ, ਨਾਭਾ, ਮਾਲੇਰਕੋਟਲਾ, ਪਟਿਆਲਾ, ਖੰਨਾ, ਸਮਰਾਲਾ, ਨਵਾਂਸ਼ਹਿਰ, ਫਤਿਹਗੜ੍ਹ ਸਾਹਿਬ, ਅਮਲੋਹ, ਰਾਜਪੁਰਾ, ਧੂਰੀ, ਰੂਪਨਗਰ, ਖਰੜ, ਕੁਰਾਲੀ, ਚੰਡੀਗੜ੍ਹ, ਮੁਹਾਲੀ, ਸੁਨਾਮ, ਲਗਿਰਾਗਾਗਾ, ਮਾਨਸਾ, ਬੁਢਲਾਡਾ ਹਨੇਰੀ ਨਾਲ ਹਲਕਾ/ਦਰਮਿਆਨਾ ਵਿੱਚ...
ਜਸਮੀਤ ਸਿੰਘ |ਜਲੰਧਰ ਪੰਜਾਬੀ ਸੰਗੀਤ ਇਸ ਸਮੇਂ ਪੂਰੀ ਦੁਨਿਆਂ ਵਿੱਚ ਆਪਣੀ ਵੱਖਰੀ ਪਹਿਚਾਣ ਬਣਾ ਚੁੱਕਾ ਹੈ। ਇਸ ਜਗਤ ਨੂੰ ਅੱਗੇ ਲਿਜਾਣ ਵਿੱਚ ਉਨ੍ਹਾਂ ਗਾਇਕਾਂ ਦਾ ਵੱਡਾ ਯੋਗਦਾਨ ਹੈ ਜਿਹੜੇ ਕਿ ਖੁਦ ਗੀਤ ਲਿਖਕੇ ਗਾਉਂਦੇ ਹਨ। ਆਉਂ ਅੱਜ ਦੇ ਇਸ ਆਰਟੀਕਲ ਵਿੱਚ ਅਸੀਂ ਤੁਹਾਨੂੰ ਉਨ੍ਹਾਂ ਸਿੰਗਰਾਂ ਦੇ ਬਾਰੇ ਦੱਸਦੇ ਹਾਂ ਜਿਨ੍ਹਾਂ ਖ਼ੁਦ ਦੇ ਗੀਤ ਗਾਕੇ ਕਾਮਯਾਬੀ ਦੀਆਂ ਬੁਲੰਦੀਆਂ ਨੂੰ ਛੋਹਿਆ। ...
ਹੁਸ਼ਿਆਰਪੁਰ. ਜਿਲੇ ਵਿੱਚ ਇਕ ਕੋਰੋਨਾ ਵਾਇਰਸ ਦੇ ਮਰੀਜ ਦੀ ਪੁਸ਼ਟੀ ਹੋਈ ਹੈ , ਜਿਸ ਦੀ 7 ਮਈ ਨੂੰ ਪੀ. ਜੀ. ਆਈ. ਚੰਡੀਗੜ ਵਿਚ ਮੌਤ ਹੋ ਗਈ ਸੀ। ਮੌਤ ਤੋ ਬਾਅਦ ਉਸ ਦਾ ਕੋਰੋਨਾ ਟੈਸਟ ਪਾਜੇਟਿਵ ਪਾਇਆ ਗਿਆ। ਪੰਜਾਬ ਵਿੱਚ ਕੋਰੋਨਾ ਨਾਲ ਇਹ 31ਵੀਂ ਮੌਤ ਦਾ ਮਾਮਲਾ ਹੈ। ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਇਹ ਚੌਥੀ ਮੌਤ ਹੈ। ਜ਼ਿਕਰਯੋਗ ਹੈ ਕਿ ਉਮਕਾਰ ਸਿੰਘ 62...
ਜਲੰਧਰ. ਸ਼ਹਿਰ ਵਿੱਚ ਕੋੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਇਸੇ ਕਰਕੇ ਹੁਣ ਪ੍ਰਸ਼ਾਸਨ ਨੇ ਜਲੰਧਰ ਦੇ 6 ਹੋਟਲਾਂ ਨੂੰ ਅਲੱਗ-ਅਲੱਗ ਕੁਆਰੰਟੀਨ ਸੈਂਟਰ ਵਿਚ ਤਬਦੀਲ ਕਰ ਦਿੱਤਾ ਹੈ। ਇੱਥੇ ਇਹ ਧਿਆਨਯੋਗ ਹੈ ਕਿ ਸ਼ਹਿਰ ਵਿੱਚ ਪਿਛਲੇ ਕੁੱਝ ਦਿਨਾਂ ਤੋਂ ਕੋਰੋਨਾ ਦੇ ਮਾਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਕੋਰੋਨਾ ਮਰੀਜਾਂ ਦੀ ਗਿਣਤੀ ਹੁਣ ਜਲੰਧਰ ਵਿੱਚ 170 ਦੇ ਨਜ਼ਦੀਕ ਪਹੁੰਚ...
ਜਲੰਧਰ . ਸ਼ਨੀਦੇਵ ਦੀ ਸਾੜਸਤੀ ਕਿਸੀ ਵੀ ਬੰਦੇ ਨੂੰ ਬੇਚੈਨ ਕਰਨ ਲਈ ਕਾਫ਼ੀ ਹੈ। ਹਰ ਬੰਦੇ ਨੂੰ ਚਿੰਤਾਂ ਲੱਗੀ ਰਹਿੰਦੀ ਹੈ ਕਿ ਇਹ ਸਮਾਂ ਉਸ ਲਈ ਸ਼ੁੱਭ ਹੋਵੇਗਾ ਜਾਂ ਨਹੀਂ। 11 ਮਈ ਤੋਂ ਸ਼ਨੀ ਵਕਰੀ ਹੋਣ ਜਾ ਰਹੇ ਹਨ। ਇਸ ਨਾਲ 12 ਰਾਸ਼ੀਆਂ ਉੱਤੇ ਬਰਾਬਰ ਪ੍ਰਭਾਵ ਪਵੇਗਾ। ਆਉਂ ਜਾਣਦੇ ਹਾਂ ਕਿ ਸ਼ਨੀ ਦੇਵ ਆਉਣ ਵਾਲੇ ਸਮੇਂ ਵਿ’ਚ ਕਿਸ ਰਾਸ਼ੀ ਉੱਤੇ...
- Advertisement -

MOST POPULAR