Home Blog Page 1911
ਜਲੰਧਰ | ਕੋਰੋਨਾ ਦੀ ਸ਼ੁਰੂਆਤ ਜਲੰਧਰ ਵਿੱਚ 21 ਮਾਰਚ ਨੂੰ ਪਹਿਲੇ ਮਰੀਜ਼ ਦੇ ਨਾਲ ਹੋਈ ਸੀ। ਹੁਣ ਤੱਕ ਜਲੰਧਰ ਜਿਲੇ ਦੇ ਪ੍ਰਭਾਵਿਤਾਂ ਦੀ ਗਿਣਤੀ 21000 ਤੱਕ ਪਹੁੰਚ ਚੁੱਕੀ ਹੈ। ਸੋਮਵਾਰ ਸ਼ਾਮ ਤੱਕ 46 ਲੋਕਾਂ ਦੀ ਕੋਰੋਨਾ ਰਿਪੋਰਟ ਪਾਜੀਟਿਵ ਆ ਗਈ ਸੀ। ਰੋਜਾਨਾ 15 ਤੋਂ ਲੋਕਾਂ ਦੀ ਕੋਰੋਨਾ ਰਿਪੋਰਟ ਪਾਜੀਟਿਵ ਆਉਂਦੀ ਹੈ। ਅਮਰੀਕਾ ਅਤੇ ਇੰਗਲੈਂਡ ਤੋਂ ਜਲੰਧਰ ਆਏ 4 ਐਨਆਰਆਈਜ਼ ਨੂੰ ਵੀ...
ਤਰਨਤਾਰਨ (ਬਲਜੀਤ ਸਿੰਘ) | ਪਿੰਡ ਕੀੜੀਆਂ ਵਿਖੇ ਦਿਲ ਦਹਿਲਾ ਦੇਣ ਵਾਲੀ ਵਾਰਦਾਤ ਹੋਈ ਹੈ। ਇੱਕ ਪਿਓ ਨੇ ਆਪਣੇ ਪੁੱਤ ਨੂੰ ਮਾਮੂਲੀ ਤਕਰਾਰ ਤੋਂ ਆਪਣੀ ਲਾਇਸੰਸੀ ਰਿਵਾਲਵਰ ਨਾਲ ਗੋਲੀ ਮਾਰ ਦਿੱਤੀ। ਮੁੰਡੇ ਦੀ ਮੌਕੇ ਉੱਤੇ ਹੀ ਮੌਤ ਹੋ ਗਈ ਅਤੇ ਪਿਓ ਫਰਾਰ ਹੋ ਗਿਆ। ਪਿੰਡ ਕੀੜੀਆਂ ਦੇ ਰਹਿਣ ਵਾਲੇ ਸੁਬੇਗ ਸਿੰਘ ਦਾ ਆਪਣੇ ਪੁੱਤਰ ਰਾਜਦੀਪ ਸਿੰਘ ਨਾਲ ਘਰ 'ਚ ਝਗੜਾ ਰਹਿੰਦਾ...
ਜਲੰਧਰ | ਸਮਾਰਟ ਸਿਟੀ ਪ੍ਰੋਜੈਕਟ ਤਹਿਤ ਚੱਲ ਰਹੀ ਕੰਸਟ੍ਰਕਸ਼ਨ ਕਰਕੇ ਅੱਜ-ਕੱਲ ਜਲੰਧਰ ਰੇਲਵੇ ਸਟੇਸ਼ਨ ਨੂੰ ਜਾਣ ਵਾਲੇ ਸਾਰੇ ਰਸਤੇ ਬੰਦ ਕਰ ਦਿੱਤੇ ਗਏ ਹਨ। ਰੇਲਵੇ ਰੋਡ ਦੇ ਦੁਕਾਨਦਾਰਾਂ ਦਾ ਸਾਰਾ ਕੰਮ ਠੱਪ ਹੋ ਗਿਆ ਹੈ। ਜਲੰਧਰ ਬੁਲੇਟਿਨ ਦੀ ਖਾਸ ਰਿਪੋਰਟ https://www.youtube.com/watch?v=DY8SGZ_A-X0
ਜਲੰਧਰ | ਸ਼ਹਿਰ ਦੀ ਨਾਜ਼ ਸਿਨੇਮਾ ਰੋਡ ਉੱਤੇ 'ਮਾਤੂ - ਸ਼੍ਰੀ ਦਸਤਾਰ ਸਟੋਰ' ਖੁੱਲ੍ਹਿਆ ਹੈ। ਇਸ ਦਾ ਉਦਘਾਟਨ ਗਾਇਕ ਰਣਜੀਤ ਬਾਵਾ ਨੇ ਕੀਤਾ। ਸਟੋਰ ਦੇ ਮਾਲਕ ਜੈਦੀਪ ਸਿੰਘ ਨੇ ਦੱਸਿਆ ਕਿ ਇਹ ਪੱਗਾਂ ਦਾ ਐਕਸਲੂਜ਼ਿਵ ਸਟੋਰ ਜਲੰਧਰ ਵਿੱਚ ਸ਼ੁਰੂ ਹੋਇਆ ਹੈ। ਇੱਥੇ ਪੱਗਾਂ ਦੇ 500 ਤੋਂ ਵੱਧ ਸ਼ੇਡਸ ਮੌਜੂਦ ਹੋਣਗੇ। ਇਸ ਤੋਂ ਇਲਾਵਾ ਕੁੜਤਾ ਪਜਾਮਾ, ਰੁਮਾਲਾ ਸਾਹਿਬ ਅਤੇ ਹੋਰ ਅਸੈਸਰੀਜ਼...
ਜਲੰਧਰ | ਗਾਇਕ ਰਣਜੀਤ ਬਾਵਾ ਅਦਾਕਾਰ ਦੀਪ ਸਿੱਧੂ ਦੇ ਹੱਕ ਵਿੱਚ ਨਿੱਤਰੇ ਹਨ। ਉਨ੍ਹਾਂ ਕਿਹਾ ਕਿ ਦੀਪ ਸਿੱਧੂ ਦਾ ਅੰਦੋਲਨ ਵਿੱਚ ਵੱਡਾ ਯੋਗਦਾਨ ਹੈ। ਉਹ ਪਹਿਲੇ ਦਿਨ ਤੋਂ ਲੱਗਾ ਹੈ ਅਤੇ ਮਿਹਨਤ ਕੀਤੀ ਹੈ। ਸਾਨੂੰ ਇਸ ਗੱਲ ਨੂੰ ਵੀ ਅੱਖੋ-ਪਰੋਖੇ ਨਹੀਂ ਕਰਨਾ ਚਾਹੀਦਾ। ਬਾਕੀ ਸਰਟੀਫਿਕੇਟ ਗੱਦਾਰੀਆਂ ਜਾਂ ਸਰਦਾਰੀਆਂ ਦੇ ਬਾਅਦ ਵਿੱਚ ਦੇ ਲੈਣਾ ਪਰ ਇਹ ਸਮਾਂ ਨਹੀਂ ਹੈ ਕਿਸੇ...
ਜਲੰਧਰ | ਬੱਚੀਆਂ ਦੇ ਪ੍ਰਤੀ ਹੋਣ ਵਾਲਾ ਕ੍ਰਾਇਮ ਜਲੰਧਰ ਵਿੱਚ ਘਟਣ ਦਾ ਨਾਂ ਨਹੀਂ ਲੈ ਰਿਹਾ। ਗੋਰਾਇਆ ਦੇ ਪਿੰਡ ਰੁੜਕੀ ਵਿੱਚ 13 ਸਾਲ ਦੀ ਇੱਕ ਬੱਚੀ ਦਾ ਕਤਲ ਹੋ ਗਿਆ ਹੈ। ਬੱਚੀ ਸ਼ਾਮ ਨੂੰ ਲਾਪਤਾ ਹੋ ਗਈ ਸੀ ਅਤੇ ਕੁਝ ਦੇਰ ਬਾਅਦ ਘਰ ਦੇ ਨੇੜੇ ਹੀ ਇੱਕ ਮੁੰਡੇ ਦੇ ਘਰੋਂ ਉਸ ਦੀ ਲਾਸ਼ ਮਿਲੀ। ਅਜਿਹਾ ਲੱਗ ਰਿਹਾ ਹੈ ਕਿ ਬੱਚੀ...
ਜਲੰਧਰ | ਸ਼ਹਿਰ ਦੀ ਇੱਕ ਸਰਕਾਰੀ ਡਾਕਟਰ ਤੋਂ ਦਾਜ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਈਐਸਆਈ ਹਸਪਤਾਲ ਦੀ ਡਾਕਟਰ ਰੂਹੀ ਗਾਂਧੀ ਨੇ ਪੁਲਿਸ ਨੂੰ ਸ਼ਿਕਾਇਤ ਦਿੱਤੀ ਹੈ ਕਿ ਉਸ ਦੇ ਸਹੁਰਾ ਪਰਿਵਾਰ ਵੱਲੋਂ ਉਸ ਤੋਂ 2 ਕਰੋੜ ਰੁਪਏ ਅਤੇ ਔਡੀ ਕਾਰ ਦੀ ਮੰਗ ਕੀਤੀ ਜਾ ਰਹੀ ਹੈ। ਜਲੰਧਰ ਪੁਲਿਸ ਨੇ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਡਾ. ਰੂਹੀ...
ਜਲੰਧਰ | ਜਿਨ੍ਹਾਂ ਪ੍ਰਾਪਰਟੀ ਕਾਰੋਬਾਰੀਆਂ ਨੇ ਨਾਜਾਇਜ ਕਲੋਨੀਆਂ ਕੱਟਣ ਤੋਂ ਬਾਅਦ ਵੀ ਉਨ੍ਹਾਂ ਨੂੰ ਰੈਗੂਲਰ ਕਰਵਾਉਣ ਲਈ ਅਪਲਾਈ ਨਹੀਂ ਕੀਤਾ ਉਨ੍ਹਾਂ ਉੱਤੇ ਹੁਣ ਕੇਸ ਦਰਜ ਕੀਤੇ ਜਾਣਗੇ। ਜਲੰਧਰ ਡਵੈਲਪਮੈਂਟ ਅਥਾਰਿਟੀ ਨੇ ਪੁਲਿਸ ਕਮਿਸ਼ਨਰ ਨੂੰ ਚਿੱਠੀ ਲਿਖ ਕੇ ਜਲੰਧਰ, ਹੁਸ਼ਿਆਰਪੁਰ ਅਤੇ ਕਪੂਰਥਲਾ ਦੇ 31 ਪ੍ਰਾਪਰਟੀ ਕਾਰੋਬਾਰੀਆਂ ਉੱਤੇ ਐਫਆਈਆਰ ਦਰਜ ਕਰਨ ਦੀ ਸਿਫਾਰਿਸ਼ ਕਰ ਦਿੱਤੀ ਹੈ। ਜੇਡੀਏ ਦਾ ਇਹ ਕਹਿਣਾ ਹੈ ਕਿ ਇਹ...
ਨਵਾਂਸ਼ਹਿਰ | ਪੰਜਾਬ ਦੇ ਜਿਸ ਜ਼ਿਲੇ ਤੋਂ ਕੋਰੋਨਾ ਵਾਇਰਸ ਦੀ ਸ਼ੁਰੂਆਤ ਹੋਈ ਸੀ ਉਸੇ ਜ਼ਿਲੇ ਵਿੱਚ ਇਕ ਵਾਰ ਫਿਰ ਕੋਰੋਨਾ ਦਾ ਹਮਲਾ ਹੋਇਆ ਹੈ। ਨਵਾਂਸ਼ਹਿਰ ਜ਼ਿਲੇ ਦੇ 122 ਸਟੂਡੈਂਟਸ ਨੂੰ ਕੋਰੋਨਾ ਹੋ ਚੁੱਕਿਆ ਹੈ। ਕਰੀਬ ਇੱਕ ਸਾਲ ਪਹਿਲਾਂ ਇੱਥੋਂ ਹੀ ਕੋਰੋਨਾ ਵਾਇਰਸ ਦਾ ਪਹਿਲਾ ਕੇਸ ਸਾਹਮਣੇ ਆਇਆ ਸੀ। 122 ਸਟੂਡੈਂਟਸ ਨੂੰ ਕੋਰੋਨਾ ਹੋਣ ਤੋਂ ਬਾਅਦ ਸਕੂਲਾਂ ਵਿੱਚ ਟੈਸਟਿੰਗ ਤੇਜ਼ ਕਰ ਦਿੱਤੀ...
ਜਲੰਧਰ | ਸ਼ਹਿਰੀ ਖੇਤਰ ਵਿੱਚ ਭੂਕੰਪ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ। ਕਈ ਇਲਾਕਿਆਂ ਵਿੱਚ ਲੋਕ ਆਪਣੇ ਘਰਾਂ ਤੋਂ ਬਾਹਰ ਨਿਕਲ ਗਏ ਹਨ। ਇਸ ਬਾਰੇ ਹੋਰ ਅਪਡੇਟ ਤੁਹਾਨੂੰ ਜਲਦ ਦਿੱਤੇ ਜਾਣਗੇ। ਦੱਸਿਆ ਜਾ ਰਿਹਾ ਹੈ ਕਿ ਭੂਕੰਪ ਦਾ ਕੇਂਦਰ ਅੰਮ੍ਰਿਤਸਰ ਤੋਂ 10 ਕਿੱਲੋਮੀਟਰ ਦੂਰ ਸੀ। ਸੂਬੇ ਦੇ ਕਈ ਸ਼ਹਿਰਾਂ ਵਿੱਚ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ।
- Advertisement -

MOST POPULAR