Wednesday, September 16, 2026
Home Blog Page 1762
ਸੋਨੀਪਤ | ਕੁੰਡਲੀ ਬਾਰਡਰ 'ਤੇ ਨਿਹੰਗਾਂ ਨੇ ਫਿਰ ਇਕ ਮਜ਼ਦੂਰ 'ਤੇ ਹਮਲਾ ਕਰਕੇ ਉਸ ਦੀ ਲੱਤ ਤੋੜ ਦਿੱਤੀ। ਜਾਣਕਾਰੀ ਅਨੁਸਾਰ ਵੀਰਵਾਰ ਦੁਪਹਿਰ ਨੂੰ ਡਰਾਈਵਰ ਤੇ ਉਸ ਦਾ ਸਾਥੀ ਆਪਣੇ ਕੈਂਟਰ 'ਚ ਫਾਰਮ ਤੋਂ ਮੁਰਗੇ ਲੈ ਕੇ ਆ ਰਿਹਾ ਸੀ। ਕੁੰਡਲੀ ਬਾਰਡਰ 'ਤੇ ਪ੍ਰਦਰਸ਼ਨ ਵਾਲੇ ਸਥਾਨ ਦੇ ਕੋਲ ਨਿਹੰਗਾਂ ਨੇ ਉਨ੍ਹਾਂ ਦੀ ਗੱਡੀ ਰੋਕ ਲਈ ਤੇ ਮੁਫਤ ਵਿੱਚ ਮੁਰਗਾ ਮੰਗਿਆ।...
ਚੰਡੀਗੜ੍ਹ | ਪੰਜਾਬ ਸਰਕਾਰ ਨੇ 125 ਸਕੇਅਰ ਯਾਰਡ ਤੋਂ ਘੱਟ ਪਲਾਟਾਂ ਦੇ ਪਾਣੀ ਦੇ ਬਿੱਲ ਮੁਆਫ ਕਰ ਦਿੱਤੇ ਹਨ, ਇਸ ਦੇ ਨਾਲ ਹੀ 125 ਸਕੇਅਰ ਯਾਰਡ ਤੋਂ ਵੱਧ ਦੇ ਮਕਾਨਾਂ ਦੇ ਬਿੱਲ 50 ਰੁਪਏ ਪ੍ਰਤੀ ਮਹੀਨਾ ਤੈਅ ਕਰ ਦਿੱਤੇ ਹਨ। ਇਹ ਵੀ ਫੈਸਲਾ ਕੀਤਾ ਗਿਆ ਹੈ ਕਿ ਅੱਜ ਤੋਂ ਸ਼ਹਿਰੀ ਖੇਤਰਾਂ ਦੀਆਂ ਜਲ ਸਪਲਾਈ ਸਕੀਮਾਂ ਦੇ ਬਿਜਲੀ ਬਿੱਲਾਂ ਦਾ ਭੁਗਤਾਨ...
ਮੋਗਾ | ਜ਼ਿਲੇ 'ਚ ਪੈਂਦੇ ਇਕ ਪਿੰਡ ਦੀ ਇਕ ਲੜਕੀ ਵੱਲੋਂ ਕਥਿਤ ਪ੍ਰੇਮ ਸੰਬੰਧਾਂ ਕਾਰਨ ਵਿਆਹ ਤੋਂ 10 ਦਿਨ ਪਹਿਲਾਂ ਜ਼ਹਿਰੀਲੀ ਦਵਾਈ ਪੀ ਕੇ ਜੀਵਨ-ਲੀਲਾ ਖਤਮ ਕੀਤੇ ਜਾਣ ਦਾ ਪਤਾ ਲੱਗਾ ਹੈ। ਪੁਲਿਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ 'ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਸ ਸਬੰਧੀ ਸਹਾਇਕ ਥਾਣੇਦਾਰ ਫੈਲੀ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਪਰਿਵਾਰ ਵਾਲਿਆਂ...
ਜਲੰਧਰ (ਕਮਲ) | ਅੰਮ੍ਰਿਤਸਰ ਨੈਸ਼ਨਲ ਹਾਈਵੇ 'ਤੇ ਚੁਗਿੱਟੀ ਚੌਕ ਨੇੜੇ ਇਕ ਟਰੱਕ ਦੀ ਲਪੇਟ 'ਚ ਆਉਣ ਨਾਲ 2 ਔਰਤਾਂ ਦੀ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਅਮਰਜੀਤ ਕੌਰ ਪਤਨੀ ਬਲਵੀਰ ਸਿੰਘ ਵਾਸੀ ਮੋਹਨ ਵਿਹਾਰ ਜਲੰਧਰ ਤੇ ਅਨੀਤਾ ਸ਼ਰਮਾ ਵਾਸੀ ਮੋਹਨ ਵਿਹਾਰ ਵਜੋਂ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਦੋਵੇਂ ਔਰਤਾਂ ਘਰੋਂ ਐਕਟਿਵਾ 'ਤੇ ਪੀਏਪੀ ਵੱਲ ਜਾ ਰਹੀਆਂ ਸਨ,...
Viral News | ਪੰਜਾਬੀ ਗਾਇਕ ਪਰਮੀਸ਼ ਵਰਮਾ ਨੇ ਗੀਤ ਗਰੇਵਾਲ ਨਾਲ ਵਿਆਹ ਰਚਾ ਲਿਆ ਹੈ, ਜੋ ਅੱਜਕਲ ਸੋਸ਼ਲ ਮੀਡੀਆ ‘ਤੇ ਖੂਬ ਚਰਚਾ ਵਿੱਚ ਹੈ। ਦੱਸ ਦੇਈਏ ਕਿ ਪਰਮੀਸ਼ ਸੋਸ਼ਲ ਮੀਡੀਆ ‘ਤੇ ਲਗਾਤਾਰ ਤਸਵੀਰਾਂ ਸ਼ੇਅਰ ਕਰ ਰਹੇ ਹਨ, ਜਿਨ੍ਹਾਂ 'ਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਪਰਮੀਸ਼ ਤੇ ਗੀਤ ਇਕ-ਦੂਜੇ ਨਾਲ ਕਿੰਨੇ ਖੁਸ਼ ਨਜ਼ਰ ਆ ਰਹੇ। ਪਹਿਲਾਂ ਪਰਮੀਸ਼ ਵਰਮਾ ਦੀ ਪ੍ਰੀ-ਵੈਡਿੰਗ ਦੇ...
ਨਵੀਂ ਦਿੱਲੀ | ਤਿਉਹਾਰਾਂ ਦੇ ਸੀਜ਼ਨ 'ਚ ਯਾਤਰੀਆਂ ਦੀ ਸਹੂਲਤ ਨੂੰ ਧਿਆਨ 'ਚ ਰੱਖਦਿਆਂ ਏਅਰਲਾਈਨਜ਼ ਕੰਪਨੀ ਇੰਡੀਗੋ ਇਸ ਮਹੀਨੇ ਦੇ ਅੰਤ ਤੋਂ ਕੁਝ ਰੂਟਾਂ 'ਤੇ ਨਵੀਆਂ ਸਿੱਧੀਆਂ ਉਡਾਣਾਂ ਸ਼ੁਰੂ ਕਰਨ ਜਾ ਰਹੀ ਹੈ। ਇਸ ਕਾਰਨ ਆਉਣ ਵਾਲੇ ਦਿਨਾਂ ਵਿੱਚ ਯਾਤਰੀਆਂ ਨੂੰ ਬਹੁਤ ਸਹੂਲਤ ਮਿਲਣ ਵਾਲੀ ਹੈ। ਏਅਰਲਾਈਨਜ਼ ਨੇ ਟਿਕਟਾਂ ਦੀ ਬੁਕਿੰਗ ਸ਼ੁਰੂ ਕਰ ਦਿੱਤੀ ਹੈ। ਦੱਸ ਦੇਈਏ ਕਿ ਇਸੇ ਤਰ੍ਹਾਂ...
ਚੰਡੀਗੜ੍ਹ | ਸਿੰਘੂ ਬਾਰਡਰ ‘ਤੇ ਬੇਰਹਿਮੀ ਨਾਲ ਕਤਲ ਕੀਤੇ ਵਿਅਕਤੀ ਦੀ ਜ਼ਿੰਮੇਵਾਰੀ ਲੈਣ ਵਾਲੇ ਨਿਹੰਗਾਂ ਦੇ ਮੁਖੀ ਨਿਹੰਗ ਅਮਨ ਸਿੰਘ ਦਾ ਪਰਿਵਾਰ ਸਾਹਮਣੇ ਆਇਆ ਹੈ। ਸੰਗਰੂਰ ਜ਼ਿਲੇ ਦੀ ਤਹਿਸੀਲ ਧੂਰੀ ਦੇ ਪਿੰਡ ਬੱਬਨਪੁਰ 'ਚ ਤਰਸਯੋਗ ਹਾਲਤ 'ਚ ਰਹਿੰਦੇ ਅਮਨ ਸਿੰਘ ਦੇ ਮਾਪਿਆਂ (ਮਾਂ ਕੈਂਸਰ ਪੀੜਤ ਤੇ ਬਿਮਾਰ ਪਿਤਾ) ਨੇ ਦੱਸਿਆ ਕਿ ਉਸ ਨੂੰ 17 ਅਪ੍ਰੈਲ 2018 ਨੂੰ ਘਰੋਂ ਬੇਦਖਲ...
ਤਰਨਤਰਨ | ਸਿੰਘੂ ਬਾਰਡਰ ’ਤੇ ਨਿਹੰਗਾਂ ਵੱਲੋਂ ਮਾਰੇ ਗਏ ਲਖਬੀਰ ਸਿੰਘ ਨਾਂ ਦੇ ਨੌਜਵਾਨ ਦੇ ਮਾਮਲੇ ’ਚ ਸੂਬੇ ਦੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੇ ਨਿਰਦੇਸ਼ ’ਤੇ ਡੀਜੀਪੀ ਇਕਬਾਲਪ੍ਰੀਤ ਸਿੰਘ ਸਹੋਤਾ ਨੇ ਬੁੱਧਵਾਰ ਨੂੰ ਵਿਸ਼ੇਸ਼ ਜਾਂਚ ਟੀਮ (SIT) ਦਾ ਗਠਨ ਕੀਤਾ ਹੈ, ਜੋ ਇਸ ਗੱਲ ਦੀ ਜਾਂਚ ਕਰੇਗੀ ਕਿ ਲਖਬੀਰ ਸਿੰਘ ਸਿੰਘੂ ਬੈਰੀਅਰ ’ਤੇ ਕਿਸ ਤਰ੍ਹਾਂ ਪੁੱਜਾ ਸੀ। ਏਡੀਜੀਪੀ-ਕਮ-ਡਾਇਰੈਕਟ ਬਿਊਰੋ...
ਚੰਡੀਗੜ੍ਹ | ਮੱਧ ਪ੍ਰਦੇਸ਼ ਦੇ ਭਿੰਡ ਜ਼ਿਲ੍ਹੇ ਦੇ ਇੱਕ ਪਿੰਡ 'ਚ ਭਾਰਤੀ ਹਵਾਈ ਸੈਨਾ ਦਾ ਮਿਰਾਜ਼ 2000 ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਦੌਰਾਨ ਪਾਇਲਟ ਨੇ ਸਮਾਂ ਰਹਿੰਦੇ ਪੈਰਾਸ਼ੂਟ ਰਾਹੀਂ ਆਪਣੀ ਜਾਨ ਬਚਾ ਲਈ ਹੈ, ਜੋ ਪੂਰੀ ਤਰ੍ਹਾਂ ਸੁਰੱਖਿਅਤ ਹੈ। ਹਵਾਈ ਸੈਨਾ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਤਕਨੀਕੀ ਖਰਾਬੀ ਕਾਰਨ ਇਹ ਹਾਦਸਾ ਹੋਇਆ। ਹਾਦਸੇ ਦੇ ਕਾਰਣਾਂ ਦੀ...
ਅੰਮ੍ਰਿਤਸਰ/ਤਰਨਤਾਰਨ | ਪੰਜਾਬ ਪੁਲਿਸ ਨੇ ਇਕ ਖੁਫੀਆ ਕਾਰਵਾਈ ਤਹਿਤ ਬੁੱਧਵਾਰ ਨੂੰ ਜ਼ਿਲਾ ਤਰਨਤਾਰਨ ਨਾਲ ਲੱਗਦੀ ਭਾਰਤ-ਪਾਕਿ ਸਰਹੱਦ ‘ਤੇ ਤਲਾਸ਼ੀ ਮੁਹਿੰਮ ਦੌਰਾਨ ਭਾਰੀ ਮਾਤਰਾ ਵਿੱਚ ਹਥਿਆਰ ਤੇ ਗੋਲੀ-ਸਿੱਕਾ ਤੋਂ ਇਲਾਵਾ ਹੈਰੋਇਨ ਬਰਾਮਦ ਕੀਤੀ। ਇਹ ਕਾਰਵਾਈ ਸੀਮਾ ਸੁਰੱਖਿਆ ਬਲ (BSF) ਤੇ ਕਾਊਂਟਰ ਇੰਟੈਲੀਜੈਂਸ ਅੰਮ੍ਰਿਤਸਰ ਵੱਲੋਂ ਸਾਂਝੇ ਤੌਰ ‘ਤੇ ਬੀਓਪੀ ਮਿਆਂਵਾਲੀ ਹਿੱਥਾਰ ਖੇਮਕਰਨ ਸੈਕਟਰ ਦੇ ਖੇਤਰ 'ਚ ਕੀਤੀ ਗਈ। ਕਾਰਜਕਾਰੀ ਡਾਇਰੈਕਟਰ ਜਨਰਲ ਪੁਲਿਸ (ਡੀਜੀਪੀ)...
- Advertisement -

MOST POPULAR