ਹੁਸ਼ਿਆਰਪੁਰ
ਮਾਲਦੀਵ ਤੋਂ ਹਨੀਮੂਨ ਮਨਾ ਕੇ ਆਏ ਕੈਟਰੀਨਾ-ਵਿੱਕੀ, ਮਾਂਗ ‘ਚ ਸਿੰਦੂਰ, ਗਲ਼ੇ ‘ਚ ਮੰਗਲਸੂਤਰ ਤੇ ਹੱਥਾਂ ‘ਚ ਚੂੜਾ ਪਹਿਨੇ ਬਹੁਤ ਹੀ ਖੂਬਸੂਰਤ ਲੱਗ ਰਹੀ ਸੀ ਕੈਟਰੀਨਾ
Admin - 0
Bollywood News | ਅਭਿਨੇਤਰੀ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ ਨੇ 9 ਦਸੰਬਰ ਨੂੰ ਰਾਜਸਥਾਨ ਦੇ ਸਿਕਸ ਸੈਂਸਸ ਫੋਰਟ ਵਿੱਚ ਸੱਤ ਫੇਰੇ ਲਏ ਸਨ।
ਕੈਟ ਤੇ ਵਿੱਕੀ ਨੇ ਹੁਣ ਤੱਕ ਹਲਦੀ, ਮਹਿੰਦੀ, ਸੰਗੀਤ ਦੀਆਂ ਕਈ ਖੂਬਸੂਰਤ ਤਸਵੀਰਾਂ ਪ੍ਰਸ਼ੰਸਕਾਂ ਨਾਲ ਸ਼ੇਅਰ ਕੀਤੀਆਂ ਹਨ, ਜਿਨ੍ਹਾਂ 'ਚ ਦੋਵੇਂ ਇਕ-ਦੂਜੇ ਦੇ ਪਿਆਰ 'ਚ ਡੁੱਬੇ ਨਜ਼ਰ ਆਏ। ਹੁਣ ਇਹ ਕਪਲ ਆਪਣੇ ਹਨੀਮੂਨ ਤੋਂ ਮੁੰਬਈ ਵਾਪਸ...
ਨੈਸ਼ਨਲ
ਵਾਇਰਲ ਵੀਡੀਓ : ਰਣਵੀਰ ਸਿੰਘ ਨੇ ਏਅਰਪੋਰਟ ‘ਤੇ ਦੀਪਿਕਾ ਨੂੰ ਕੀਤਾ ਕਿੱਸ, ਪੈਪਰਾਜ਼ੀ ਬੋਲੇ “Once More, Once More”
Admin - 0
ਮੁੰਬਈ | ਅਭਿਨੇਤਾ ਰਣਵੀਰ ਸਿੰਘ ਤੇ ਦੀਪਿਕਾ ਪਾਦੂਕੋਣ ਨੂੰ ਹਾਲ ਹੀ 'ਚ ਮੁੰਬਈ ਏਅਰਪੋਰਟ 'ਤੇ ਦੇਖਿਆ ਗਿਆ, ਜਿਸ ਦੀਆਂ ਕੁਝ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।
ਇਨ੍ਹਾਂ 'ਚੋਂ ਇਕ ਵੀਡੀਓ 'ਚ ਰਣਵੀਰ ਏਅਰਪੋਰਟ 'ਤੇ ਹੀ ਪਤਨੀ ਦੀਪਿਕਾ ਨੂੰ ਕਿੱਸ ਕਰਦੇ ਨਜ਼ਰ ਆ ਰਹੇ ਹਨ। ਜਿਵੇਂ ਹੀ ਰਣਵੀਰ ਨੇ ਦੀਪਿਕਾ ਨੂੰ ਕਿੱਸ ਕੀਤਾ, ਉਥੇ ਮੌਜੂਦ ਪੈਪਰਾਜ਼ੀ...
ਕ੍ਰਾਇਮ ਅਤੇ ਨਸ਼ਾ
ਪ੍ਰੇਮਿਕਾ ਦੇ ਪਤੀ ਨੂੰ ਦਰਵਾਜ਼ੇ ‘ਤੇ ਦੇਖ ਘਬਰਾਇਆ ਨੌਜਵਾਨ, 5ਵੀਂ ਮੰਜ਼ਿਲ ਤੋਂ ਮਾਰੀ ਛਾਲ, ਹੋਈ ਮੌਤ
Admin - 0
ਜੈਪੁਰ | ਆਪਣੀ ਪ੍ਰੇਮਿਕਾ ਦੇ ਪਤੀ ਤੋਂ ਡਰ ਕੇ ਸ਼ਹਿਰ ਦੇ ਪ੍ਰਤਾਪਨਗਰ 'ਚ ਇਕ ਨੌਜਵਾਨ ਨੇ ਅਪਾਰਟਮੈਂਟ ਦੀ 5ਵੀਂ ਮੰਜ਼ਿਲ ਤੋਂ ਛਾਲ ਮਾਰ ਦਿੱਤੀ, ਜਿਸ ਦੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ, ਜਿਸ ਤੋਂ ਬਾਅਦ ਔਰਤ ਤੇ ਉਸ ਦਾ ਪਤੀ ਫਰਾਰ ਹਨ।
ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਉੱਤਰਾਖੰਡ ਦਾ ਰਹਿਣ ਵਾਲਾ ਸੀ।...
ਅੰਮ੍ਰਿਤਸਰ
ਅਜੇ ਨਹੀਂ ਚੱਲਣਗੀਆਂ 2100 ਬੱਸਾਂ, ਹੜਤਾਲ ਕਾਰਨ ਯਾਤਰੀਆਂ ‘ਚ ਮਚੀ ਤ੍ਰਾਹ-ਤ੍ਰਾਹ, ਪ੍ਰਾਈਵੇਟ ਬੱਸਾਂ ਦਾ ਚੱਕਾ ਜਾਮ ਕਰਕੇ ਆਰ-ਪਾਰ ਦੀ ਲੜਾਈ ਲੜੇਗੀ ਯੂਨੀਅਨ
Admin - 0
ਜਲੰਧਰ | ਪਨਬੱਸ ਤੇ ਪੀ.ਆਰ.ਟੀ.ਸੀ. ਠੇਕਾ ਕਰਮਚਾਰੀ ਯੂਨੀਅਨ ਦੇ 6000 ਮੁਲਾਜ਼ਮ 6 ਦਸੰਬਰ ਰਾਤ 12 ਵਜੇ ਤੋਂ ਹੜਤਾਲ 'ਤੇ ਹਨ ਤੇ ਉਨ੍ਹਾਂ 2100 ਬੱਸਾਂ ਦਾ ਚੱਕਾ ਜਾਮ ਕੀਤਾ ਹੋਇਆ ਹੈ, ਜੋ ਸਵਾਰੀਆਂ ਲਈ ਪ੍ਰੇਸ਼ਾਨੀ ਦਾ ਸਬੱਬ ਬਣ ਰਿਹਾ ਹੈ।
ਯੂਨੀਅਨ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਚੋਣ ਜ਼ਾਬਤਾ ਲੱਗਣ ਵਾਲਾ ਹੈ, ਇਸ ਲਈ ਉਹ ਮੰਗਾਂ ਮੰਗਵਾ ਕੇ ਹੀ ਹੜਤਾਲ ਖਤਮ...
ਕ੍ਰਾਇਮ ਅਤੇ ਨਸ਼ਾ
ਪੱਠੇ ਵੱਢਣ ਗਏ ਮਜ਼ਦੂਰ ਨੂੰ ਕਿਸਾਨਾਂ ਨੇ ਡਾਂਗਾਂ ਨਾਲ ਕੁੱਟ-ਕੁੱਟ ਮਾਰਿਆ, ਵੀਡੀਓ ‘ਚ ਵੇਖੋ ਕਿਵੇਂ ਬੁੱਢੇ ਮਾਪਿਆਂ ਦਾ ਰੋ-ਰੋ ਹੋਇਆ ਬੁਰਾ ਹਾਲ
Admin - 0
ਤਰਨਤਾਰਨ (ਬਲਜੀਤ ਸਿੰਘ) | ਥਾਣਾ ਸਦਰ ਪੱਟੀ ਅਧੀਨ ਪੈਂਦੇ ਪਿੰਡ ਸੈਦੋਂ ਵਿਖੇ ਪਸ਼ੂਆਂ ਲਈ ਪੱਠੇ ਵੱਢਣ ਗਏ ਮਜ਼ਦੂਰ 'ਤੇ 2 ਕਿਸਾਨਾਂ ਵੱਲੋਂ ਡਾਂਗਾਂ ਨਾਲ ਹਮਲਾ ਕਰਕੇ ਉਸ ਨੂੰ ਬੇਰਹਿਮੀ ਨਾਲ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ।
ਮ੍ਰਿਤਕ ਲਖਵਿੰਦਰ ਸਿੰਘ ਪੁੱਤਰ ਨਿਰਮਲ ਸਿੰਘ ਦੇ ਚਾਚੇ ਗੁਰਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਗੁਆਂਢ ਵਿੱਚ ਰਹਿੰਦੇ ਹੈਪੀ ਤੇ ਅੰਮ੍ਰਿਤ ਸਿੰਘ ਨੇ ਸਾਡੀ...
ਕ੍ਰਾਇਮ ਅਤੇ ਨਸ਼ਾ
ਅਕਾਲੀ ਲੀਡਰ ਦੇ ਡਰਾਈਵਰ ਦੀ ਗੁੰਡਾਗਰਦੀ, ਆਪਣੀ ਹੀ ਗਲਤੀ ਨਾਲ ਕਾਰ ਨੂੰ ਟੱਕਰ ਵੱਜੀ ਤਾਂ ਭੰਨ੍ਹ ਦਿੱਤੀ ਬਲੈਰੋ ਪਿਕਅਪ, Video
Admin - 0
ਜਲੰਧਰ | ਥਾਣਾ ਨੰਬਰ ਇਕ ਦੇ ਅਧੀਨ ਪੈਂਦੇ ਪੈਟਰੋਲ ਪੰਪ 'ਤੇ ਉਸ ਵੇਲੇ ਗੁੰਡਾਗਰਦੀ ਦੇਖਣ ਨੂੰ ਮਿਲੀ, ਜਦੋਂ ਇਕ ਬਲੈਰੋ ਪਿਕਅਪ ਚਾਲਕ ਪੈਟਰੋਲ ਭਰਵਾਉਣ ਆਇਆ ਤਾਂ ਇਕ ਕਾਰ ਸਵਾਰ ਨੇ ਪਿੱਛੇ ਖੜ੍ਹੀ ਬਲੈਰੋ ਪਿਕਅਪ ਦੇ ਸ਼ੀਸ਼ੇ ਤੋੜ ਦਿੱਤੇ।
ਜਾਣਕਾਰੀ ਦਿੰਦਿਆਂ ਪਿਕਅਪ ਦੇ ਚਾਲਕ ਅਰਵਿੰਦ ਨੇ ਦੱਸਿਆ ਕਿ ਉਹ ਪੈਟਰੋਲ ਪੰਪ 'ਤੇ ਖੜ੍ਹਾ ਪੈਸੇ ਗਿਣ ਰਿਹਾ ਸੀ ਤਾਂ ਕਿਸੇ ਅਕਾਲੀ ਲੀਡਰ ਦੇ...
ਨੈਸ਼ਨਲ
ਭਾਰਤੀ ਰੇਲਵੇ ਨੇ ਰੱਦ ਕੀਤੀਆਂ 236 ਟਰੇਨਾਂ, ਕੀ ਇਨ੍ਹਾਂ ‘ਚ ਤੁਹਾਡੀ ਗੱਡੀ ਤਾਂ ਨਹੀਂ?, ਪੜ੍ਹੋ ਪੂਰੀ ਲਿਸਟ
Admin - 0
ਨਵੀਂ ਦਿੱਲੀ | ਭਾਰਤੀ ਰੇਲਵੇ ਨੇ ਆਪ੍ਰੇਸ਼ਨਲ ਕਾਰਨਾਂ ਕਰਕੇ 15 ਦਸੰਬਰ 2021 ਨੂੰ 236 ਟਰੇਨਾਂ ਨੂੰ ਰੱਦ ਕਰ ਦਿੱਤਾ ਹੈ। ਅਜਿਹੀ ਸਥਿਤੀ ਵਿੱਚ ਜੇਕਰ ਤੁਸੀਂ ਵੀ ਰੇਲ ਯਾਤਰਾ ਲਈ ਟਿਕਟ ਲਈ ਹੋਈ ਹੈ ਤਾਂ ਆਪਣੀ ਟਰੇਨ ਦੀ ਸਥਿਤੀ ਦੀ ਜਾਂਚ ਕਰੋ।
ਇਨ੍ਹਾਂ ਵਿੱਚ ਸਪੈਸ਼ਲ ਟਰੇਨ, ਲੋਕਲ ਤੇ ਕਿਸਾਨ ਸਪੈਸ਼ਲ ਸ਼ਾਮਲ ਹਨ। ਜਿਨ੍ਹਾਂ ਟਰੇਨਾਂ ਨੂੰ ਰੱਦ ਕੀਤਾ ਗਿਆ ਹੈ, ਉਨ੍ਹਾਂ ਵਿੱਚ...
ਸਿੱਖਿਆ
ਸਿੱਖਿਆ ਮੰਤਰੀ ਦੀ ਕੋਠੀ ਘੇਰਨ ਤੜਕੇ 5 ਵਜੇ ਪਹੁੰਚੇ ਅਧਿਆਪਕ, ਹੰਗਾਮੇ ਤੋਂ ਬਾਅਦ ਲਾਇਆ ਧਰਨਾ, ਉਠਾਉਣ ਦਾ ਵਿਰੋਧ ਕੀਤਾ ਤਾਂ ਪੁਲਿਸ ਨੇ ਘੜੀਸਿਆ, ਕੱਪੜੇ ਫਟੇ
Admin - 0
ਜਲੰਧਰ | ਸੰਘਰਸ਼ ਨੂੰ ਤੇਜ਼ ਕਰਦਿਆਂ ਬੀਐੱਡ ਟੈੱਟ ਪਾਸ ਬੇਰੋਜ਼ਗਾਰ ਅਧਿਆਪਕ ਯੂਨੀਅਨ ਦੇ ਮੈਂਬਰ ਮੰਗਲਵਾਰ ਤੜਕੇ 5 ਵਜੇ ਸਿੱਖਿਆ ਮੰਤਰੀ ਪਰਗਟ ਸਿੰਘ ਦੀ ਕੋਠੀ ਦੇ ਬਾਹਰ ਧਰਨੇ 'ਤੇ ਪਹੁੰਚ ਗਏ।
ਪੁਲਿਸ ਮੁਲਾਜ਼ਮਾਂ ਨਾਲ ਹੱਥੋਪਾਈ ਮਗਰੋਂ ਪ੍ਰਦਰਸ਼ਨਕਾਰੀ ਕੋਠੀ ਦੇ ਗੇਟ ਦੇ ਬਾਹਰ ਹੀ ਬੈਠ ਗਏ। ਜਦੋਂ ਸਟਾਫ ਨੇ ਉਨ੍ਹਾਂ ਨੂੰ ਉਥੋਂ ਉਠਾਉਣ ਦੀ ਕੋਸ਼ਿਸ਼ ਕੀਤੀ ਤਾਂ ਅਧਿਆਪਕਾਂ ਨੇ ਵਿਰੋਧ ਕੀਤਾ।
ਇਸ...
ਜਲੰਧਰ | ਅੱਜ ਕੱਲ੍ਹ ਸੋਲਰ ਸਿਸਟਮ ਲਗਵਾਉਣ ਦਾ ਰਿਵਾਜ਼ ਕਾਫੀ ਚੱਲ ਰਿਹਾ ਹੈ। ਇਸ ਨਾਲ ਘਰ ਤੇ ਪੰਪ ਦਾ ਬਿਜਲੀ ਖਰਚਾ ਕਾਫੀ ਘੱਟ ਜਾਂਦਾ ਹੈ।
ਵੀਡੀਓ 'ਚ ਫਤਿਹ ਗਰੁੱਪ ਦੇ ਗੁਰਵਿੰਦਰ ਸਿੰਘ ਸੋਲਰ ਦੇ ਫਾਇਦੇ ਦੱਸ ਰਹੇ ਹਨ। ਸੁਣੋ, ਕਿਵੇਂ ਸੋਲਰ ਪਲਾਂਟ ਲਗਵਾਇਆ ਜਾ ਸਕਦਾ ਹੈ।
https://www.youtube.com/watch?v=k7h3oyxR1X4
ਕਪੂਰਥਲਾ | ਪੁਸ਼ਪਾ ਗੁਜਰਾਲ ਸਾਇੰਸ ਸਿਟੀ ਅਤੇ ਪੰਜਾਬ ਊਰਜਾ ਵਿਕਾਸ ਏਜੰਸੀ, ਚੰਡੀਗੜ੍ਹ ਵਲੋਂ ਸਾਂਝੇ ਤੌਰ 'ਤੇ ਰਾਸ਼ਟਰੀ ਊਰਜਾ ਸੰਭਾਲ ਦਿਵਸ ਮਨਾਇਆ ਗਿਆ। ਸਾਇੰਸ ਸਿਟੀ ਵਿਖੇ ਹੋਏ ਇਸ ਸਮਾਗਮ ਵਿਚ ਪੰਜਾਬ ਦੇ ਵੱਖ—ਵੱਖ ਸਕੂਲਾਂ ਤੋਂ ਲਗਭਗ 250 ਵਿਦਿਆਰਥੀਆਂ ਤੇ ਅਧਿਆਪਕਾਂ ਨੇ ਹਿੱਸਾ ਲਿਆ। ਇਸ ਦਿਨ ਨੂੰ ਮਨਾਉਣ ਦਾ ਇਸ ਵਾਰ ਦਾ ਥੀਮ “ਊਰਜਾ ਬਚਾਓ ਭਵਿੱਖ ਬਚਾਓ” ਹੈ।
ਗੁਰੂ ਨਾਨਕ ਦੇਵ ਯੂਨੀਵਰਸਿਟੀ...










































