Home Blog Page 1306
ਤਰਨਤਾਰਨ | ਇਥੇ 5 ਸਾਲ ਦੇ ਬੱਚੇ ਦਾ ਚਾਈਨਾ ਡੋਰ ਨਾਲ ਗਲਾ ਵੱਢਿਆ ਗਿਆ। ਜ਼ਖਮੀ ਹਾਲਤ 'ਚ ਉਸ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ। ਹਾਲਤ ਜ਼ਿਆਦਾ ਨਾਜ਼ੁਕ ਹੋਣ 'ਤੇ ਅੰਮ੍ਰਿਤਸਰ ਰੈਫਰ ਕਰ ਦਿੱਤਾ ਗਿਆ। ਮਾਂ ਦਾ ਰੋ-ਰੋ ਕੇ ਬੁਰਾ ਹਾਲ ਹੈ। ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਕਾਰਨ ਚਾਈਨਾ ਡੋਰ ਵਿਕੀ ਜਾ ਰਹੀ ਹੈ। ਲੋਕਾਂ ਵਿਚ ਰੋਸ ਪਾਇਆ ਜਾ ਰਿਹਾ...
ਚੰਡੀਗੜ੍ਹ | ਇਥੋਂ ਦੇ ਇੰਡਸਟਰੀਅਲ ਏਰੀਆ ਫੇਜ਼ 2 ਨੇੜੇ ਰੇਲਵੇ ਟਰੈਕ 'ਤੇ 6 ਸਾਲਾ ਬੱਚੀ ਦੀ ਲਾਸ਼ ਮਿਲੀ ਹੈ। ਟਰੇਨ ਕਾਰਨ ਲੜਕੀ ਦੀ ਲੱਤ ਕੱਟੀ ਗਈ। ਲਾਸ਼ ਮਿਲਣ ਤੋਂ ਬਾਅਦ ਇਲਾਕੇ 'ਚ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਪੁਲਿਸ ਨੂੰ ਦਿੱਤੀ ਗਈ ਤੇ ਲਾਸ਼ ਨੂੰ ਕਬਜ਼ੇ 'ਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ। ਲੜਕੀ ਰਾਮ ਦਰਬਾਰ ਫੇਜ਼ 2 ਵਿਚ...
ਜਲੰਧਰ | ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੇ ਭਾਰਤ ਜੋੜੋ ਯਾਤਰਾ 'ਚ ਹੋਏ ਦਿਹਾਂਤ ਤੋਂ ਬਾਅਦ ਰਾਹੁਲ ਗਾਂਧੀ ਨੇ ਭਾਰਤ ਜੋੜੋ ਯਾਤਰਾ ਨੂੰ 24 ਘੰਟਿਆਂ ਲਈ ਮੁਲਤਵੀ ਕਰ ਦਿੱਤਾ ਸੀ। ਹੁਣ ਇਹ ਯਾਤਰਾ ਕੱਲ ਸੰਤੋਖ ਸਿੰਘ ਚੌਧਰੀ ਦੇ ਸਸਕਾਰ ਤੋਂ ਬਾਅਦ ਜਲੰਧਰ ਦੇ ਖਾਲਸਾ ਕਾਲਜ ਦੀ ਗਰਾਊਂਡ ਤੋਂ ਸ਼ੁਰੂ ਕੀਤੀ ਜਾਵੇਗੀ। ਪਹਿਲਾਂ ਇਹ ਯਾਤਰਾ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਤੋਂ ਸ਼ੁਰੂ...
ਲੁਧਿਆਣਾ | ਪਿੰਡ ਮੁੰਡੀਆ ਕਲਾਂ ਰਹਿਣ ਵਾਲੇ ਪਰਿਵਾਰ ਦੀ ਨਾਬਾਲਿਗ ਲੜਕੀ ਸ਼ੱਕੀ ਹਾਲਾਤ ਵਿੱਚ ਲਾਪਤਾ ਹੋ ਗਈ। ਲਾਪਤਾ ਹੋਈ ਨਬਾਲਿਗ ਲੜਕੀ ਸਰਕਾਰੀ ਸਕੂਲ ਦੀ ਵਿਦਿਆਰਥਣ ਸੀ। ਉਕਤ ਮਾਮਲੇ ਵਿਚ ਥਾਣਾ ਜਮਾਲਪੁਰ ਪੁਲਿਸ ਨੇ ਲਾਪਤਾ ਹੋਈ ਲੜਕੀ ਦੇ ਪਿਤਾ ਦੇ ਬਿਆਨਾਂ ਉਪਰ ਪਰਚਾ ਦਰਜ ਕਰ ਕੇ ਤਫਤੀਸ਼ ਸ਼ੁਰੂ ਕਰ ਦਿੱਤੀ ਹੈ। ਪੁਲਿਸ ਕੋਲ ਬਿਆਨ ਦਰਜ ਕਰਵਾਉਂਦੇ ਹੋਏ ਲੜਕੀ ਦੇ ਪਿਤਾ ਨੇ...
ਰਾਜਸਥਾਨ| ਜ਼ਿਲ੍ਹੇ ਬਾੜਮੇਰ ਦੇ ਸਿੰਧਾਰੀ ਇਲਾਕੇ ਵਿੱਚ ਇੱਕ ਅਜੀਬ ਇਤਫ਼ਾਕ ਸਾਹਮਣੇ ਆਇਆ ਹੈ। ਇੱਥੇ ਛੋਟੇ ਭਰਾ ਦੀ ਮੌਤ 'ਤੇ ਘਰ ਪੁੱਜੇ ਉਸ ਦੇ ਵੱਡੇ ਭਰਾ ਦੀ ਵੀ ਮੌਤ ਹੋ ਗਈ। ਇੱਕ ਤੋਂ ਬਾਅਦ ਇੱਕ ਦੋ ਪੁੱਤਰਾਂ ਦੀ ਮੌਤ ਕਾਰਨ ਘਰ ਵਿੱਚ ਹਫੜਾ-ਦਫੜੀ ਮੱਚ ਗਈ। ਬਾਅਦ 'ਚ ਜਦੋਂ ਦੋਵੇਂ ਭਰਾਵਾਂ ਦਾ ਘਰ ਤੋਂ ਇਕੱਠੀਆਂ ਅਰਥੀਆਂ ਉਠੀਆਂ ਤਾਂ ਉੱਥੇ ਮੌਜੂਦ ਇਕ...
ਪਟਿਆਲਾ | ਨਾਭਾ ਦੇ ਪਿੰਡ ਰੰਨੋ ਦੀ ਰਹਿਣ ਵਾਲੀ ਇੱਕ ਔਰਤ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਜਸਬੀਰ ਸਿੰਘ ਵਜੋਂ ਹੋਈ ਹੈ। ਮਹਿਲਾ ਦਾ ਪ੍ਰੇਮੀ ਦੁਬਈ ਤੋਂ ਪੰਜਾਬ ਆਇਆ ਅਤੇ ਦੋ ਹੋਰ ਸਾਥੀਆਂ ਦੀ ਮਦਦ ਨਾਲ ਇਸ ਕਤਲ ਨੂੰ ਅੰਜਾਮ ਦਿੱਤਾ। ਕਾਤਲਾਂ ਨੇ ਲਾਸ਼ ਸਾਹਨੀਪੁਰ ਨੇੜਿਓਂ ਲੰਘਦੀ ਨਹਿਰ ਵਿੱਚ ਸੁੱਟ ਦਿੱਤੀ...
ਨਵੀਂ ਦਿੱਲੀ | ਕੇਂਦਰੀ ਮੰਤਰੀ ਨਿਤਿਨ ਗਡਕਰੀ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ ਗਈ ਹੈ। ਉਨ੍ਹਾਂ ਨੂੰ ਧਮਕੀ ਭਰੇ ਫੋਨ ਆ ਰਹੇ ਹਨ। ਜਾਣਕਾਰੀ ਮੁਤਾਬਕ ਨਿਤਿਨ ਗਡਕਰੀ ਨੂੰ ਅੱਜ ਸਵੇਰ ਤੋਂ 3 ਵਾਰ ਜਾਨੋਂ ਮਾਰਨ ਦੀ ਧਮਕੀ ਵਾਲਾ ਫੋਨ ਆਇਆ ਹੈ। ਪੁਲਿਸ ਦੇ ਧਿਆਨ 'ਚ ਆਉਣ ਤੋਂ ਬਾਅਦ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਤੁਹਾਨੂੰ ਦੱਸ ਦੇਈਏ...
ਅੰਮ੍ਰਿਤਸਰ/ਬਠਿੰਡਾ | ਲੋਹੜੀ ਵਾਲੇ ਦਿਨ ਅੰਮ੍ਰਿਤਸਰ ਅਤੇ ਬਠਿੰਡਾ 'ਚ ਵਾਪਰੇ ਹਾਦਸਿਆਂ ਕਾਰਨ 2 ਪਰਿਵਾਰਾਂ ਦੇ ਜਵਾਨ ਪੁੱਤਾਂ ਦੀ ਮੌਤ ਹੋ ਗਈ। ਇਨ੍ਹਾਂ ਪਰਿਵਾਰਾਂ ਲਈ ਲੋਹੜੀ ਦੀ ਤਿਉਹਾਰ ਦੁੱਖਾਂ ਦਾ ਪਹਾੜ ਸਾਬਤ ਹੋਇਆ ਹੈ। ਪਹਿਲਾ ਮਾਮਲਾ ਬਠਿੰਡਾ ਦੇ ਪਿੰਡ ਮੱਲਵਾਲਾ ਦਾ ਹੈ, ਜਿਥੇ ਇੱਕ ਨੌਜਵਾਨ ਦੀ ਟਰੈਕਟਰ ਹੇਠਾਂ ਆਉਣ ਕਾਰਨ ਮੌਤ ਦੀ ਸੂਚਨਾ ਹੈ। ਨੌਜਵਾਨ ਬੂਟਾ ਸਿੰਘ 33 ਸਾਲ ਦਾ ਸੀ।...
ਨਵੀਂ ਦਿੱਲੀ | ਸਾਲ 2023 ਸ਼ੁਰੂ ਹੋ ਗਿਆ ਹੈ। ਹੁਣ ਸਾਰਿਆਂ ਦੀਆਂ ਉਮੀਦਾਂ ਇਸ ਸਾਲ ਆਉਣ ਵਾਲੇ ਬਜਟ 'ਤੇ ਟਿਕੀਆਂ ਹੋਈਆਂ ਹਨ। ਵਿੱਤ ਮੰਤਰੀ ਟੈਕਸ ਦਾਤਾਵਾਂ ਲਈ ਇਸ ਸਾਲ 6 ਐਲਾਨ ਕਰ ਸਕਦੇ ਹਨ। ਅਸੀਂ ਤੁਹਾਨੂੰ ਇਸ ਬਾਰੇ ਦੱਸਣ ਜਾ ਰਹੇ ਹਾਂ। ਸਰਕਾਰ ਆਉਣ ਵਾਲੇ ਬਜਟ ਵਿੱਚ ਪੁਰਾਣੀ ਅਤੇ ਨਵੀਂ ਟੈਕਸ ਪ੍ਰਣਾਲੀ ਦੇ ਤਹਿਤ ਸਾਲਾਨਾ ਮੂਲ ਛੋਟ ਦੀ ਸੀਮਾ ਮੌਜੂਦਾ...
ਆਸਟ੍ਰੇਲੀਆ | ਇਕ ਪੰਜਾਬੀ ਨੌਜਵਾਨ ਨਾਲ ਭਿਆਨਕ ਹਾਦਸਾ ਵਾਪਰਣ ਦੀ ਆਸਟ੍ਰੇਲੀਆ ਤੋਂ ਖਬਰ ਆਈ ਹੈ, ਜਿਸ ਵਿਚ ਨੌਜਵਾਨ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਇਥੋਂ ਦੇ ਕੈਨਬਰਾ ਨੇੜੇ ਇਕ ਹਾਦਸਾ ਵਾਪਰਿਆ ਜਿਸ ਵਿਚ ਭਾਰਤੀ ਮੂਲ ਦੇ ਕੁਨਾਲ ਚੋਪੜਾ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਨੌਜਵਾਨ ਫ਼ਿਰੋਜ਼ਪੁਰ ਦਾ ਸੀ। ਕੁਨਾਲ ਦੀ ਉਮਰ ਮਹਿਜ਼ 21 ਸਾਲ ਸੀ ਜੋ...
- Advertisement -

MOST POPULAR