Home Blog Page 1243
ਤੁਰਕੀ। ਤੁਰਕੀ ਅਤੇ ਸੀਰੀਆ ਵਿੱਚ ਸੋਮਵਾਰ 6 ਫਰਵਰੀ ਨੂੰ ਆਏ 7.7 ਤੀਬਰਤਾ ਦੇ ਭੂਚਾਲ ਵਿੱਚ ਹੁਣ ਤੱਕ ਕੁੱਲ 8000 ਤੋਂ ਵੱਧ ਲੋਕਾਂ ਦੀ ਮੌਤ ਹੋ ਚੁੱਕੀ ਹੈ। ਭੂਚਾਲ ਕਾਰਨ ਭਾਰੀ ਨੁਕਸਾਨ ਹੋਇਆ ਹੈ। ਕਈ ਇਮਾਰਤਾਂ ਤਾਸ਼ ਦੇ ਪੱਤਿਆਂ ਵਾਂਗ ਢਹਿ ਗਈਆਂ ਹਨ। ਤੁਰਕੀ ਦੇ ਆਫ਼ਤ ਪ੍ਰਬੰਧਨ ਵਿਭਾਗ ਨੇ ਦੱਸਿਆ ਕਿ 6 ਫਰਵਰੀ ਨੂੰ ਕਹਾਰਮਨਮਾਰਾਸ਼ ਇਲਾਕੇ ਵਿੱਚ 7.7 ਤੀਬਰਤਾ ਦੇ ਭੂਚਾਲ...
ਨਵੀਂ ਦਿੱਲੀ। ਫਰਾਂਸੀਸੀ ਕਾਸਮੈਟਿਕ ਕੰਪਨੀ ਲੋਰੀਅਲ ਦੇ ਖਿਲਾਫ 57 ਮੁਕੱਦਮੇ ਦਾਇਰ ਕੀਤੇ ਗਏ ਹਨ। ਸ਼ਿਕਾਗੋ ਦੀ ਸੰਘੀ ਅਦਾਲਤ ਨੇ ਦਾਅਵਾ ਕੀਤਾ ਹੈ ਕਿ ਲੋਰੀਅਲ ਅਤੇ ਹੋਰ ਕਾਸਮੈਟਿਕ ਕੰਪਨੀਆਂ ਵਾਲਾਂ ਨੂੰ ਸਿੱਧੇ ਅਤੇ ਨਰਮ ਕਰਨ ਲਈ ਹਾਨੀਕਾਰਕ ਰਸਾਇਣਾਂ ਦੀ ਵਰਤੋਂ ਕਰਦੀਆਂ ਹਨ। ਅਜਿਹੇ ਉਤਪਾਦਾਂ ਕਾਰਨ ਕੈਂਸਰ ਅਤੇ ਹੋਰ ਬਿਮਾਰੀਆਂ ਦਾ ਖ਼ਤਰਾ ਰਹਿੰਦਾ ਹੈ।ਮੁਕੱਦਮਿਆਂ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕਾਸਮੈਟਿਕ...
ਲੁਧਿਆਣਾ| ਦੋਰਾਹਾ ਨਹਿਰ ਕੰਢੇ ਝਾੜੀਆਂ 'ਚ ਇੱਕ ਨਾਬਾਲਗ ਲੜਕੀ ਨਾਲ ਜਬਰ-ਜ਼ਨਾਹ ਕੀਤਾ ਗਿਆ। ਕਰੀਬ 12 ਸਾਲਾਂ ਦੀ ਲੜਕੀ ਨਾਲ ਜਬਰ-ਜ਼ਨਾਹ ਕੀਤਾ ਗਿਆ। ਲੋਕਾਂ ਨੇ ਮੌਕੇ 'ਤੇ ਹੀ ਕਥਿਤ ਦੋਸ਼ੀ ਨੂੰ ਕਾਬੂ ਕਰ ਕੇ ਪੁਲਿਸ ਹਵਾਲੇ ਕੀਤਾ ਜਾਣਕਾਰੀ ਅਨੁਸਾਰ ਢੰਡਾਰੀ ਤੋਂ 12 ਸਾਲਾਂ ਦੀ ਲੜਕੀ ਸਟੇਸ਼ਨਰੀ ਦਾ ਸਾਮਾਨ ਵੇਚਣ ਦੋਰਾਹਾ ਆਉਂਦੀ ਸੀ ਅਤੇ ਨਹਿਰ ਕੋਲ ਖੜ੍ਹ ਕੇ ਸਾਮਾਨ ਵੇਚਦੀ ਸੀ। ਦੋਰਾਹਾ...
ਚੰਡੀਗੜ੍ਹ | ਪੰਜਾਬ-ਹਰਿਆਣਾ ਹਾਈਕੋਰਟ ਨੇ ਇਕ ਬਹੁਤ ਹੀ ਅਹਿਮ ਫੈਸਲਾ ਦਿੰਦਿਆਂ ਪੰਜਾਬ ਸਰਕਾਰ ਦੇ ਉਸ ਫੈਸਲੇ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ, ਜਿਸ ਤਹਿਤ ਵਿਆਹੀ ਧੀ ਨੂੰ ਤਰਸ ਦੇ ਆਧਾਰ 'ਤੇ ਨੌਕਰੀ ਲਈ ਅਯੋਗ ਕਰਾਰ ਦਿੱਤਾ ਗਿਆ ਸੀ। ਹਾਈਕੋਰਟ ਨੇ ਕਿਹਾ ਕਿ ਇੱਕ ਵਿਆਹੀ ਧੀ ਇੱਕ ਵਿਆਹੇ ਪੁੱਤਰ ਦੇ ਬਰਾਬਰ ਹੀ ਯੋਗ ਹੈ। ਪੰਜਾਬ-ਹਰਿਆਣਾ ਹਾਈਕੋਰਟ ਵਿੱਚ ਵੱਡੀ ਗਿਣਤੀ ਵਿੱਚ ਅਜਿਹੀਆਂ ਪਟੀਸ਼ਨਾਂ...
ਮੁਹਾਲੀ | ਪੰਜ ਦਿਨ ਦੀ ਬੱਚੀ ਦੀ ਤਸਕਰੀ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਪਟਿਆਲਾ ਵਾਸੀ ਚਰਨਬੀਰ ਸਿੰਘ ਅਤੇ ਉਸ ਦੀ ਪਤਨੀ ਪਰਵਿੰਦਰ ਕੌਰ ਤੋਂ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਉਹ ਲੜਕੀਆਂ ਦਾ 2 ਲੱਖ ਰੁਪਏ ਅਤੇ ਲੜਕਿਆਂ ਦਾ 4 ਰੁਪਏ ਵਿੱਚ ਸੌਦਾ ਕਰਦੇ ਸਨ। ਹੁਣ ਤੱਕ ਛੇ ਬੱਚਿਆਂ ਦੀ ਤਸਕਰੀ ਦਾ ਪਰਦਾਫਾਸ਼ ਕੀਤਾ ਜਾ ਚੁੱਕਾ...
ਲੁਧਿਆਣਾ | ਬੀਤੇ ਮੰਗਲਵਾਰ ਨੂੰ ਲੁਧਿਆਣਾ ਅਦਾਲਤ ਦੇ ਬਾਹਰ ਲਾਇਸੈਂਸੀ ਪਿਸਤੌਲ ਨਾਲ ਗੋਲੀਆਂ ਚਲਾਈਆਂ ਗਈਆਂ। ਇਸ ਮਾਮਲੇ ਵਿੱਚ ਪੁਲਿਸ ਨੇ ਕਾਂਗਰਸੀ ਆਗੂ ਇੰਦਰਪਾਲ ਸਿੰਘ ਜੰਡੂ ਸਮੇਤ 8 ਵਿਅਕਤੀਆਂ ਨੂੰ ਨਾਮਜ਼ਦ ਕੀਤਾ ਹੈ। ਜੰਡੂ ਹਲਕਾ ਆਤਮਾ ਨਗਰ ਤੋਂ ਕਾਂਗਰਸੀ ਆਗੂ ਕਮਲਜੀਤ ਸਿੰਘ ਕੜਵਲ ਦੇ ਨਜ਼ਦੀਕੀ ਹਨ। ਪੁਲਿਸ ਨੇ ਇਸ ਮਾਮਲੇ 'ਚ 6 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। 2 ਗੁੱਟਾਂ ਵਿਚਕਾਰ ਹੋਈ...
ਲੁਧਿਆਣਾ | ਕਸਬਾ ਖੰਨਾ ਦੇ ਵਾਰਡ ਨੰਬਰ 33 ਵਿੱਚ ਔਰਤਾਂ ਨੇ ਲਾਪਤਾ ਕੌਂਸਲਰ ਪਤੀ ਅਮਨ ਮਨੋਚਾ ਅਤੇ ਵਿਧਾਇਕ ਤਰੁਣਪ੍ਰੀਤ ਸੋਂਦ ਦੇ ਪੋਸਟਰ ਲਾਏ। ਪੋਸਟਰ ਲਾਏ ਜਾਣ ਤੋਂ ਬਾਅਦ ਔਰਤਾਂ ਨੇ ਦੋਵਾਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ। ਉਨ੍ਹਾਂ ਦਾ ਕਹਿਣਾ ਹੈ ਕਿ ਵਿਧਾਇਕ ਤਰੁਨਪ੍ਰੀਤ ਨੂੰ ਕਦੇ ਵੀ ਉਨ੍ਹਾਂ ਦੀ ਗਲੀ ਦੀ ਹਾਲਤ ਦਾ ਪਤਾ ਨਹੀਂ ਲੱਗਾ। ਇੱਕ ਸਾਲ ਪਹਿਲਾਂ ਉਸ ਦੀ ਗਲੀ ਨੂੰ...
ਚੰਡੀਗੜ੍ਹ। ਇਲਾਜ ਲਈ PGI ਆਏ ਇਕ ਪਰਿਵਾਰ ਦੀ ਗੱਡੀ ਨੂੰ ਅਚਾਨਕ ਅੱਗ ਲੱਗਣ ਦੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਜਦੋਂ ਇਹ ਹਾਦਸੇ ਵਾਪਰਿਆ ਉਸ ਦੌਰਾਨ ਕਾਰ ਵਿੱਚ ਇੱਕ ਪਰਿਵਾਰ ਬੈਠਾ ਹੋਇਆ ਸੀ। ਜਿਸ ਵਿੱਚ ਕਰੀਬ 4 ਸਾਲ ਦਾ ਮਾਸੂਮ ਬੱਚਾ ਵੀ ਸੀ। ਪਰਿਵਾਰ ਸਮੇਂ ਸਿਰ ਕਾਰ ਤੋਂ ਬਾਹਰ ਨਿਕਲ ਗਿਆ, ਨਹੀਂ ਤਾਂ ਵੱਡਾ ਹਾਦਸਾ ਵਾਪਰ ਸਕਦਾ...
ਚੰਡੀਗੜ੍ਹ | ਪੰਜਾਬ ਵਿਜੀਲੈਂਸ ਬਿਊਰੋ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਹਦਾਇਤਾਂ ਅਨੁਸਾਰ ਸੂਬੇ ਵਿਚ ਭ੍ਰਿਸ਼ਟਾਚਾਰ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਦੌਰਾਨ ਪੀ.ਐਸ.ਪੀ.ਸੀ.ਐਲ. ਦੇ ਇੱਕ ਜੂਨੀਅਰ ਇੰਜੀਨੀਅਰ (ਜੇਈ) ਬਖਸ਼ੀਸ਼ ਸਿੰਘ ਨੂੰ 20 ਹਜ਼ਾਰ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਹੈ।ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਪੀ.ਐਸ.ਪੀ.ਸੀ.ਐਲ. ਸਬ-ਸਟੇਸ਼ਨ ਗੁਰੂਹਰਸਹਾਏ ਜਿਲਾ ਫਿਰੋਜ਼ਪੁਰ ਵਿਖੇ ਤਾਇਨਾਤ...
ਤਰਨਤਾਰਨ/ ਭਿੱਖੀਵਿੰਡ | ਪ੍ਰੇਮ ਵਿਆਹ ਕਰਵਾ ਕੇ 17 ਦਿਨ ਪਹਿਲਾਂ ਸਹੁਰੇ ਘਰ ਗਈ ਭਿੱਖੀਵਿੰਡ ਦੀ ਲੜਕੀ ਨੂੰ ਉਸਦੇ ਪਤੀ ਵੱਲੋਂ ਮਾਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਮ੍ਰਿਤਕਾ ਸਿਮਰਨਜੀਤ ਕੌਰ ਦੇ ਪਿਤਾ ਗੁਰਲਾਲ ਸਿੰਘ ਨੇ ਦੱਸਿਆ ਕਿ ਉਹ ਕਲਸੀ ਸੀਮੈਂਟ ਸਟੋਰ ’ਤੇ ਕੰਮ ਕਰਦਾ ਹੈ। ਉਸ ਦੀਆਂ 2 ਲੜਕੀਆਂ ਅਤੇ ਇਕ ਲੜਕਾ ਹੈ ਜਿਨ੍ਹਾਂ ਵਿਚੋਂ 15 ਸਾਲਾ ਸਿਮਰਨਜੀਤ...
- Advertisement -

MOST POPULAR