Wednesday, September 2, 2026
Home Blog Page 1137
ਅੰਮ੍ਰਿਤਸਰ| ਸ੍ਰੀ ਦਰਬਾਰ ਸਾਹਿਬ ਨੇੜਲੇ ਇਕ ਨਿੱਜੀ ਹੋਟਲ ਵਿੱਚ ਇੱਕ ਨੌਜਵਾਨ ਦੀ ਲਾਸ਼ ਮਿਲਣ ਨਾਲ ਸਨਸਨੀ ਫੈਲ ਗਈ ਹੈ। ਮ੍ਰਿਤਕ ਦੀ ਪਛਾਣ ਸਿਮਰਜੀਤ ਸਿੰਘ ਵਜੋਂ ਹੋਈ ਹੈ, ਜਿਸ ਦੀ ਉਮਰ 30 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਇਹ ਤਰਨਤਾਰਨ ਦੇ ਪਿੰਡ ਭੈਰੋਵਾਲ ਦਾ ਰਹਿਣ ਵਾਲਾ ਹੈ ਤੇ ਗੁਜਰਾਤ ਵਿੱਚ ਸਕਿਓਰਟੀ ਗਾਰਡ ਦੀ ਨੌਕਰੀ ਕਰਦਾ ਹੈ। ਪੁਲਿਸ ਵਲੋਂ ਮੌਕੇ...
ਜਲੰਧਰ | ਸ਼ਹਿਰ ਵਿਚ ਰਾਤ ਨੂੰ ਤੇਜ਼ ਰਫ਼ਤਾਰ ਕਾਰ ਪਲਟ ਗਈ। ਹਾਦਸਾ ਬੀਐਸਐਫ ਚੌਕ ਤੋਂ ਅੱਗੇ ਖਾਲਸਾ ਕਾਲਜ ਨੇੜੇ ਵਾਪਰਿਆ। ਕਾਰ ਨੇ ਪਹਿਲਾਂ ਅੱਗੇ ਜਾ ਰਹੀ ਇਕ ਹੋਰ ਕਾਰ ਨੂੰ ਟੱਕਰ ਮਾਰੀ, ਜਿਸ ਤੋਂ ਬਾਅਦ ਇਹ ਪਲਟ ਗਈ ਅਤੇ ਛੱਤ ‘ਤੇ ਜਾ ਡਿੱਗੀ।ਇਸ ਦੌਰਾਨ ਉੱਥੋਂ ਲੰਘ ਰਹੇ ਲੋਕਾਂ ਨੇ ਜ਼ਖਮੀਆਂ ਨੂੰ ਪਲਟੀ ਕਾਰ ‘ਚੋਂ ਬਾਹਰ ਕੱਢਿਆ। ਕਾਰ ਸਵਾਰਾਂ ਨੂੰ...
ਮਾਨਸਾ| ਮਾਨਸਾ ਦੇ ਪਿੰਡ ਕੋਟਲੀ ਕਲਾਂ ਵਿਚ ਕਾਤਲਾਂ ਦੀਆਂ ਗੋਲ਼ੀਆਂ ਦਾ ਸ਼ਿਕਾਰ ਹੋਏ 6 ਸਾਲਾ ਉਦੈਵੀਰ ਸਿੰਘ ਦੇ ਘਰ ਮਰਹੂਮ ਪੰਜਾਬੀ ਗਾਇਕ ਸਿੱਧੂ ਮੂੁਸੇਵਾਲਾ ਦਾ ਮਾਤਾ ਚਰਨ ਕੌਰ ਤੇ ਪਿਤਾ ਬਲਕੌਰ ਸਿੰਘ ਅਫਸੋਸ ਕਰਨ ਪੁੱਜੇ। ਸਿੱਧੂ ਮੂਸੇਵਾਲਾ ਦੀ ਮਾਤਾ ਅਤੇ ਉਦੈਵੀਰ ਦੀ ਮਾਤਾ ਅੱਜ ਇਕੋ ਜਿਹਾ ਦਰਦ ਮਹਿਸੂਸ ਕਰ ਰਹੀਆਂ ਸਨ, ਕਿਉਂਕਿ ਦੋਵਾਂ ਨੇ ਕਾਤਲਾਂ ਦੀਆਂ ਗੋਲ਼ੀਆਂ ਨਾਲ ਆਪਣੇ ਲਾਡਲੇ...
ਚੰਡੀਗੜ੍ਹ/ਫਿਰੋਜ਼ਪੁਰ | ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਦੇ ਕਿਸਾਨਾਂ ਦੀ ਆਮਦਨ ਵਧਾਉਣ ਅਤੇ ਫ਼ਸਲੀ ਵਿਭਿੰਨਤਾ ਨੂੰ ਉਤਸ਼ਾਹਿਤ ਕਰਨ ਦੇ ਮੰਤਵ ਨਾਲ਼ ਚੇਤਨ ਸਿੰਘ ਜੌੜੇਮਾਜਰਾ, ਅਜ਼ਾਦੀ ਘੁਲਾਟੀਆਂ, ਰੱਖਿਆ ਸੇਵਾਵਾਂ ਭਲਾਈ, ਬਾਗਬਾਨੀ, ਸੂਚਨਾ ਅਤੇ ਲੋਕ ਸੰਪਰਕ ਮੰਤਰੀ, ਪੰਜਾਬ ਵੱਲੋਂ ਫਿਰੋਜ਼ਪੁਰ ਜ਼ਿਲ੍ਹੇ ਦੇ ਮਿਰਚਾਂ ਦੇ ਕਿਸਾਨਾਂ ਲਈ ਪੰਜਾਬ ਵਿਧਾਨ ਸਭਾ ਦੇ ਮਾਣਯੋਗ ਸਪੀਕਰ ਕੁਲਤਾਰ ਸਿੰਘ ਸੰਧਵਾਂ, ਮਹਿੰਦਰ ਸਿੰਘ ਸਿੱਧੂ, ਚੇਅਰਮੈਨ ਪਨਸੀਡ ਦੀ ਮੌਜੂਦਗੀ...
ਚੰਡੀਗੜ੍ਹ | ਦਲ ਖਾਲਸਾ ਜਥੇਬੰਦੀ ਦੇ ਬਾਨੀ ਅਤੇ ਸਾਬਕਾ ਖਾਲਿਸਤਾਨੀ ਆਗੂ ਜਸਵੰਤ ਸਿੰਘ ਠੇਕੇਦਾਰ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਮੋਦੀ ਨੇ ਸਿੱਖ ਕੌਮ ਲਈ ਬਹੁਤ ਕੁਝ ਕੀਤਾ ਹੈ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਸਿੱਖ ਭਾਈਚਾਰੇ ਲਈ ਬਹੁਤ ਸਤਿਕਾਰ ਰੱਖਦੇ ਹਨ ਅਤੇ ਉਨ੍ਹਾਂ ਨੇ ਆਪਣੇ ਲੋਕਾਂ ਲਈ ਬਹੁਤ ਕੁਝ ਕੀਤਾ ਹੈ। ਉਨ੍ਹਾਂ ਨੇ ਕਰਤਾਰਪੁਰ ਲਾਂਘਾ ਖੋਲ੍ਹਿਆ, ਛੋਟੇ ਸਾਹਿਬਜ਼ਾਦਿਆਂ...
ਲੁਧਿਆਣਾ | ਇਥੋਂ ਇਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਥਾਣਾ ਸਲੇਮ ਟਾਬਰੀ ਦੀ ਪੁਲਿਸ ਨੇ ਬੀਤੀ ਰਾਤ ਇਕ ਵਿਅਕਤੀ ਖ਼ਿਲਾਫ਼ ਆਪਣੀ ਹੀ ਨੌਕਰਾਣੀ ਨਾਲ ਜਬਰ-ਜ਼ਨਾਹ ਕਰਨ ਦਾ ਕੇਸ ਦਰਜ ਕੀਤਾ ਹੈ। ਜਾਣਕਾਰੀ ਦਿੰਦਿਆਂ ਥਾਣਾ ਮੁਖੀ ਹਰਜੀਤ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਥਾਪਰ ਨਗਰ, ਬਾਈਪਾਸ ’ਚ ਰਾਹੁਲ ਸੂਦ ਪੁੱਤਰ ਸੁਸ਼ੀਲ ਸੂਦ ਦੇ ਘਰ ਨੌਕਰਾਣੀ...
ਅੰਮ੍ਰਿਤਸਰ| ਖਾਲਸਾ ਕਾਲਜ ਦੇ ਬੀਐੱਸਸੀ ਫ਼ਾਈਨਲ ਦੀ ਸਟੂਡੈਂਟ ਨੇ ਹੋਸਟਲ ਦੇ ਕਮਰੇ ਵਿੱਚ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਦੱਸਿਆ ਜਾ ਰਿਹਾ ਹੈ ਕਿ ਮ੍ਰਿਤਕ ਲੜਕੀ ਦਾ ਨਾਂ ਤਾਨੀਆ ਸ਼ਰਮਾ ਹੈ ਤੇ ਉਸ ਦੀ ਉਮਰ 20 ਸਾਲ ਦੇ ਕਰੀਬ ਹੈ। ਇਹ ਮ੍ਰਿਤਕ ਲੜਕੀ ਹਿਮਾਚਲ ਪ੍ਰਦੇਸ਼ ਦੇ ਨੂਰਪੁਰ ਇਲਾਕੇ ਦੀ ਰਹਿਣ ਵਾਲ਼ੀ ਹੈ। ਇਸ ਨੇ ਕਿਨ੍ਹਾਂ ਹਾਲਾਤ ਵਿੱਚ ਖ਼ੁਦਕੁਸ਼ੀ...
ਲੁਧਿਆਣਾ| ਸ਼ਹਿਰ ਦਾ ਰੇਲਵੇ ਸਟੇਸ਼ਨ ਵੀ ਹੁਣ ਸਮਾਰਟ ਬਣਨ ਜਾ ਰਿਹਾ ਹੈ। ਲੁਧਿਆਣਾ ਰੇਲਵੇ ਸਟੇਸ਼ਨ ’ਤੇ 478 ਕਰੋੜ ਰੁਪਏ ਦੀ ਲਾਗਤ ਨਾਲ ਯਾਤਰੀਆਂ ਨੂੰ ਵਿਸ਼ਵ ਪੱਧਰੀ ਸੁਵਿਧਾਵਾਂ ਮਿਲਣਗੀਆਂ । ਇਸ ਲਈ ਟੈਂਡਰ ਜਾਰੀ ਹੋ ਚੁੱਕੇ ਹਨ ਤੇ ਜਲਦ ਹੀ ਇਸ ਦੇ ਕੰਮ ਦੀ ਸ਼ੁਰੂਆਤ ਹੋ ਜਾਵੇਗੀ। ਇਸ ਸਬੰਧੀ ਰਵਨੀਤ ਬਿੱਟੂ ਨੇ ਦੱਸਿਆ ਕਿ ਉਨ੍ਹਾਂ ਨੇ ਸਾਲ 2020 ਵਿੱਚ ਲੁਧਿਆਣਾ...
ਬਰੇਟਾ/ਮਾਨਸਾ | ਇਥੋਂ ਇਕ ਮੰਦਭਾਗੀ ਖਬਰ ਸਾਹਮਣੇ ਆਈ ਹੈ। ਬੁਢਲਾਡਾ ਦੇ ਇਕ ਨੌਜਵਾਨ ਦੀ ਰੇਲ ਗੱਡੀ ਦਾ ਡੱਬਾ ਬਦਲਣ ਸਮੇਂ ਮੌਤ ਹੋ ਗਈ। ਰੇਲਵੇ ਪੁਲਿਸ ਚੌਕੀ ਦੇ ਜਾਂਚ ਅਧਿਕਾਰੀ ਜੰਗੀਰ ਰਾਮ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਸਵੇਰ ਮੇਲ ਰੇਲ ਗੱਡੀ ਰਾਹੀਂ ਬੁਢਲਾਡਾ ਤੋਂ ਦਿੱਲੀ ਜਾ ਰਹੇ ਨੌਜਵਾਨ ਸੰਜੀਵ ਕੁਮਾਰ (39) ਦੀ ਬਰੇਟਾ ਰੇਲਵੇ ਸਟੇਸ਼ਨ ’ਤੇ ਗੱਡੀ ਦਾ ਡੱਬਾ ਬਦਲਣ...
ਭਾਗਲਪੁਰ| ਬਿਹਾਰ ਤੋਂ ਕਈ ਅਜਿਹੇ ਮਾਮਲੇ ਸਾਹਮਣੇ ਆਉਂਦੇ ਹਨ, ਜਿਨ੍ਹਾਂ ਨੂੰ ਸੁਣ ਕੇ ਲੋਕ ਹੈਰਾਨ ਰਹਿ ਜਾਂਦੇ ਹਨ। ਕਈ ਵਾਰ ਲੋਕ ਇਹ ਵੀ ਸੋਚਣ ਲੱਗ ਜਾਂਦੇ ਹਨ ਕਿ ਕੀ ਸੱਚਮੁਚ ਅਜਿਹਾ ਹੋ ਸਕਦਾ ਹੈ। ਅਜਿਹਾ ਹੀ ਇਕ ਹੋਰ ਮਾਮਲਾ ਬਿਹਾਰ ਦੇ ਭਾਗਲਪੁਰ ਤੋਂ ਸਾਹਮਣੇ ਆਇਆ ਹੈ। ਇਸ ਹੈਰਾਨ ਕਰਨ ਵਾਲੀ ਖਬਰ ਨੂੰ ਸੁਣਨ ਤੋਂ ਬਾਅਦ ਲੋਕ ਪੁੱਛ ਕਰ ਰਹੇ...
- Advertisement -

MOST POPULAR