ਮਕਸੂਦਾਂ ‘ਚ ਆਇਆ ਸਾਂਬਰ, ਭਾਰੀ ਮੁਸ਼ੱਕਤ ਤੋਂ ਬਾਅਦ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਕੀਤਾ ਕਾਬੂ

0
539

ਜਲੰਧਰ | ਮਕਸੂਦਾਂ ਨੇੜੇ ਪਿੰਡ ਨੰਦਨਪੁਰ ਦੇ ਛੱਪੜ ‘ਚ ਫਸੇ ਸਾਂਬਰ ਨੂੰ ਭਾਰੀ ਜੱਦੋ-ਜ਼ਹਿਦ ਨਾਲ ਕਾਬੂ ਕਰਕੇ ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਹਵਾਲੇ ਕੀਤਾ। ਛੱਪੜ ਵਿਚ ਫਸੇ ਸਾਂਬਰ ਨੂੰ ਲੋਕਾਂ ਵੱਲੋਂ ਦੇਖਣ ਉਪਰੰਤ ਤੁਰੰਤ ਜੰਗਲਾਤ ਵਿਭਾਗ ਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ । ਫਾਇਰ ਬ੍ਰਿਗੇਡ ਮੁਲਾਜ਼ਮਾਂ ਨੇ ਦੱਸਿਆ ਕਿ ਭਾਵੇਂ ਸਾਂਬਰ ਨੇ ਛੱਪੜ ‘ਚੋਂ ਨਿਕਲਣ ਦੀ ਕੋਸ਼ਿਸ਼ ਕੀਤੀ ਪਰ ਦਲਦਲ ਹੋਣ ਕਰਕੇ ਉਹ ਬਾਹਰ ਨਹੀਂ ਨਿਕਲ ਸਕਿਆ। ਜੰਗਲਾਤ ਵਿਭਾਗ ਦੇ ਮੁਲਾਜ਼ਮਾਂ ਨੇ ਦੱਸਿਆ ਕਿ ਸਾਂਬਰ ਜ਼ਖਮੀ ਹੈ, ਜਿਸ ਨੂੰ ਇਲਾਜ ਤੋਂ ਬਾਅਦ ਜੰਗਲ ਵਿਚ ਛੱਡਿਆ ਜਾਵੇਗਾ।