ਮਾਨਸਾ ‘ਚ ਕੰਟੇਨਮੈਂਟ ਜ਼ੋਨ ਅੰਦਰ ਨਾਈਆਂ ਦੀਆਂ ਦੁਕਾਨਾਂ ਤੇ ਸੈਲੂਨ ਸੋਮਵਾਰ ਤੋਂ ਸ਼ਨੀਵਾਰ ਤਕ ਖੁੱਲ੍ਹਣਗੇ

0
963

ਮਾਨਸਾ . ਲੌਕਡਾਊਨ ਵਿਚ ਲੋਕਾਂ ਨੂੰ ਢਿੱਲ ਦੇਣ ਮਗਰੋਂ ਹੁਣ ਮਾਨਸਾ ਵਿਚ ਕੰਟੇਨਮੈਂਟ ਜ਼ੋਨ ਦੇ ਇਲਾਕਿਆਂ ਵਿਚ ਨਾਈਆਂ ਦੀਆਂ ਦੁਕਾਨਾਂ ਤੇ ਸੈਲੂਨ ਸੋਮਵਾਰ ਤੋਂ ਸ਼ਨੀਵਾਰ ਤੱਕ ਖੋਲ੍ਹਣ ਦੀ ਹਰੀ ਝੰਡੀ ਮਿਲ ਗਈ ਹੈ। ਇਸ ਬਾਰੇ ਜਾਣਕਾਰੀ ਡਿਪਟੀ ਕਮਿਸ਼ਨਰ ਗੁਰਪਾਲ ਸਿੰਘ ਚਹਿਲ ਨੇ ਦਿੱਤੀ। ਜਿਲ੍ਹਾ ਮੈਜਿਸਟਰੇਟ ਨੇ ਦੱਸਿਆ ਕਿ ਨਾਈਆਂ ਦੀਆਂ ਦੁਕਾਨਾਂ ਤੇ ਸੈਲੂਨ ਲਾਕਡਾਊਨ ਦੇ ਸਮੇਂ ਅਨੁਸਾਰ ਸਵੇਰੇ 7 ਵਜੇ ਤੋਂ ਸ਼ਾਮ 6 ਵਜੇ ਤੱਕ ਸੋਮਵਾਰ ਤੋਂ ਸ਼ਨੀਵਾਰ ਤੱਕ ਖੋਲ੍ਹੇ ਜਾ ਸਕਣਗੇ।

ਉਨ੍ਹਾਂ ਨਾਲ ਹੀ ਦੁਕਾਨਦਾਰਾਂ ਨੂੰ ਹਦਾਇਤ ਦੀ ਪਾਲਣਾ ਕਰਨ ਕਰਨ ਲਈ ਵੀ ਕਿਹਾ, ਜਿਵੇ ਕਿ ਮਾਸਕ ਪਹਿਨਣਾਂ, ਸਮਾਜਿਕ ਦੂਰੀ, ਕੰਮ ਵਿਚ ਵਰਤੇ ਜਾਂਦੇ ਕੱਪੜਿਆਂ ਦੀ ਸਾਫ-ਸਫਾਈ, ਦੁਕਾਨ ਵਿਚ ਦੋ ਤੋਂ ਵੱਧ ਵਿਅਕਤੀਆਂ ਦਾ ਇਕੋ ਸਮੇਂ ਇਕੱਠੇ ਨਾ ਹੋਣਾ, ਦੁਕਾਨ ਤੇ ਵਰਤੇ ਜਾਂਦੇ ਔਜ਼ਾਰਾਂ ਨੂੰ ਹਰ ਸਮੇਂ ਇਕ ਵਾਰ ਵਰਤਣ ਤੋਂ ਬਾਅਦ ਸੈਨੀਟਾਇਜ਼ ਕਰਕੇ ਰੱਖਣ ਆਦਿ ਦੀ ਪਾਲਣਾ ਕਰਨੀ ਯਕੀਨੀ ਬਣਾਈ ਜਾਵੇ।