ਫ਼ਰੀਦਕੋਟ ‘ਚ ਲੌਕਡਾਊਨ ਦੌਰਾਨ ਸੈਲੂਨ ਦੀਆਂ ਦੁਕਾਨਾਂ ਨੂੰ ਸ਼ਰਤਾਂ ਸਹਿਤ ਹਰ ਰੋਜ਼ ਖੋਲ੍ਹਣ ਦੀ ਇਜਾਜ਼ਤ

0
1132

ਸਵੇਰੇ 7 ਵਜੇ ਤੋਂ ਸ਼ਾਮ 7 ਵਜੇ ਤੱਕ ਖੁੱਲ੍ਹਣਗੀਆਂ ਉਪਰੋਕਤ ਕੈਟਾਗਰੀ ਦੀਆਂ ਦੁਕਾਨਾਂ

ਫਰੀਦਕੋਟ . ਚੌਥੇ ਲੌਕਡਾਊਨ ਵਿਚ ਲੋਕਾਂ ਨੂੰ ਕਾਫੀ ਰਾਹਤ ਦਿੱਤੀ ਜਾ ਰਹੀ ਹੈ। ਉੱਥੇ ਹੀ ਫਰੀਦਕੋਟ ਦੇ ਲੋਕਾਂ ਨੂੰ ਹੁਣ ਸਵੇਰ 7 ਵਜੇ ਤੋਂ ਲੈ ਕੇ ਸ਼ਾਮ 7 ਵਜੇ ਤਕ ਹਰ ਰੋਜ਼ ਦੁਕਾਨਾਂ ਖੋਲ੍ਹਣ ਦੀ ਇਜਾਜ਼ਤ ਦਿੱਤੀ ਹੈ ਪਰ ਦੁਕਾਨਾਂ ਖੋਲ੍ਹਣ ਵਾਲਿਆਂ ਨੂੰ ਦਿੱਤੀਆਂ ਸ਼ਰਤਾਂ ਨੂੰ ਧਿਆਨ ਵਿਚ ਰੱਖਣਾ ਹੋਵੇਗਾ। 

  • ਦੁਕਾਨਦਾਰ ਆਪਣੇ ਗਾਹਕ ਨੂੰ ਟੈਲੀਫੋਨ/ਮੋਬਾਇਲ ਰਾਂਹੀ ਸਮਾਂ ਦੇਵੇਗਾਂ ਅਤੇ ਦੁਕਾਨ ਤੇ ਕਿਸੇ ਵੀ ਕਿਸਮ ਦੀ ਭੀੜ ਨਹੀ ਕੀਤੀ ਜਾਵੇਗੀ। 
  • ਕੰਮ ਕਰਦੇ ਸਮੇਂ ਆਪਣੇ ਮੂੰਹ ਤੇ ਮਾਸਕ  ਪਹਿਨਕੇ ਰਖੇਗਾ ਅਤੇ ਇਸ ਤਰ੍ਹਾਂ ਜੋ ਵੀ ਗਾਹਕ ਉਹਨਾਂ ਦੀ ਦੁਕਾਨ ਤੇ ਆਉਦਾ ਹੈ ਤਾਂ ਉਸ ਦੇ ਮਾਸਕ ਵੀ ਪਹਿਨਣਾ ਜਰੂਰੀ ਹੋਵੇਗਾ ਅਤੇ ਹਰ ਗਾਹਕ ਦੇ ਦੁਕਾਨ ਅੰਦਰ ਦਾਖਲ ਹੋਣ ਤੋਂ ਪਹਿਲਾਂ ਉਸ ਦੇ ਹੱਥ ਸੈਨੀਟਾਈਜ਼ ਕਰਵਾਏਗਾ।
  • ਹੇਅਰ ਕੱਟ ਸੈਲੂਨ ਦੇ ਮਾਲਕ ਆਪਣੀ ਦੁਕਾਨ ਅਤੇ ਦੁਕਾਨ ਅੰਦਰ ਹਰ ਵਸਤਾਂ / ਟੂਲ ਨੂੰ ਹਰ 2 ਘੰਟੇ ਬਾਅਦ ਸੈਨੀਟਾਈਜ਼ ਕਰਨਾ ਯਕੀਨੀ ਬਣਾਏਗਾਂ ਅਤੇ ਆਪਣੇ ਗਾਹਕ ਨੂੰ ਆਨ – ਲਾਈਨ ਪੇਮੈਂਟ ਕਰਨ ਲਈ ਪ੍ਰੇਰਿਤ ਕਰੇਗਾ । 
  • ਇਹ ਕਿ ਕੋਵਿਡ -19 ਮਹਾਂਮਾਰੀ ਤੋਂ ਬੱਚਣ ਲਈ ਲੋੜੀਦੇ ਸਾਰਥਿਕ ਕਦਮ ਆਮ ਜਨਤਾ ਦੇ ਸਹਿਯੋਗ ਨਾਲ ਹੀ ਚੁੱਕੇ ਜਾ ਸਕਦੇ ਹਨ । ਇਸ ਲਈ ਹਰ ਦੁਕਾਨਦਾਰ , ਵਿਅਕਤੀ , ਗਾਹਕ ਘੱਟੋ ਘੱਟ 2 ਮੀਟਰ ਦੀ ਸਮਾਜਿਕ ਦੂਰੀ ਬਣਾਕੇ ਰੱਖੇਗਾ। 
  • ਇਨ੍ਹਾਂ ਹੁਕਮਾਂ ਦੀ ਪਾਲਣਾ ਲਈ ਹਰੇਕ ਵਿਅਕਤੀ / ਦੁਕਾਨਦਾਰ ਅਤੇ ਗਾਹਕ ਨਿੱਜੀ ਤੌਰ ਤੇ ਖੁੱਦ ਜਿਮੇਵਾਰ ਹੋਵੇਗਾ । ਪਰੰਤੂ ਉਲੰਘਣਾ ਦੀ ਸੂਰਤ ਵਿੱਚ ਕੁਤਾਹੀਕਾਰ ਵਿਰੁੱਧ ਡਿਜਾਸਟਰ ਮੈਨੇਜਮੈਂਟ ਐਕਟ 2005 ਦੀਆਂ ਧਾਰਾਵਾਂ ਤਹਿਤ ਕਾਰਵਾਈ ਕੀਤੀ ਜਾਵੇਗੀ। ਇਹ ਹੁਕਮ ਲੋਕ ਹਿੱਤਾਂ ਵਿੱਚ ਤੁਰੰਤ ਅਸਰ ਨਾਲ ਲਾਗੂ ਹੋਣਗੇ।