ਜਲੰਧਰ : ਹਮਲਾਵਰਾਂ ਨੇ ਫੈਕਟਰੀ ਮਾਲਿਕ ਨੂੰ ਗੋਲੀ ਮਾਰ ਕੇ ਕੀਤਾ ਜਖਮੀ, ਕਾਰ ਤੇ ਮੋਬਾਇਲ ਲੁੱਟ ਕੇ ਫਰਾਰ

0
1618

ਜਲੰਧਰ. ਸੂਰਯਾ ਇੰਨਕਲੇਵ ਗੇਟ ਨੰ. 1 ‘ਤੇ ਦੇਰ ਰਾਤ ਅਣਪਛਾਤੇ ਵਿਅਕਤੀਆਂ ਵਲੋਂ ਫੈਕਟਰੀ ਮਾਲਕ ‘ਤੇ ਗੋਲੀ ਚਲਾਉਣ ਦੀ ਖਬਰ ਸਾਹਮਣੇ ਆਈ ਹੈ। ਇਸ ਹਮਲੇ ਵਿੱਚ ਫੈਕਟਰੀ ਮਾਲਕ ਬਾਲ-ਬਾਲ ਬਚ ਗਿਆ। ਹਮਲਾਵਰਾਂ ਵਲੋਂ ਚਲਾਈ ਗਈ ਗੋਲੀ ਉਸਦੇ ਪੈਰ ‘ਤੇ ਲੱਗੀ। ਹੜਬੜਾਹਟ ਵਿੱਚ ਹਮਲਾਵਰ ਫੈਕਟਰੀ ਮਾਲਕ ਨੂੰ ਜਖਮੀ ਹਾਲਤ ਵਿੱਚ ਛੱਡ ਕੇ ਉਸਦੀ ਕਾਰ ਲੁੱਟ ਕੇ ਫ਼ਰਾਰ ਹੋ ਗਏ। ਜਖਮੀ ਫੈਕਟਰੀ ਮਾਲਕ ਨੂੰ ਇਲਾਜ ਲਈ ਹਸਪਤਾਲ ਵਿੱਚ ਦਾਖਿਲ ਕਰਵਾਇਆ ਗਿਆ ਹੈ। ਪੁਲਿਸ ਨੂੰ ਘਟਨਾ ਬਾਰੇ ਸੂਚਿਤ ਕਰ ਦਿੱਤਾ ਗਿਆ ਹੈ। ਪੁਲਿਸ ਦੋਸ਼ੀਆਂ ਦੀ ਭਾਲ ਕਰ ਰਹੀ ਹੈ।

ਜਖਮੀ ਦੀ ਪਛਾਣ ਵਰਿੰਦਰ ਰਾਣਾ ਦੇ ਰੂਪ ਦੋ ਤੌਰ ਤੇ ਹੋਈ ਹੈ। ਉਹ ਲਾਡੋਵਾਲੀ ਰੋਡ ‘ਤੇ ਸਥਿਤ ਇਕ ਫੈਕਟਰੀ ਦੇ ਮਾਲਕ ਹਨ ਅਤੇ ਰਾਤ ਨੂੰ ਚੰਡੀਗੜ੍ਹ ਤੋਂ ਘਰ ਵਾਪਸ ਆ ਰਹੇ ਸਨ ਕਿ ਇਹ ਵਾਰਦਾਤ ਹੋ ਗਈ। ਹਮਲਾਵਰ ਉਹਨਾਂ ਤੋਂ ਕਾਰ ਦੇ ਨਾਲ-ਨਾਲ ਮੋਬਾਇਲ ਵੀ ਖੋਹ ਕੇ ਫਰਾਰ ਹੋ ਗਏ। ਪੁਲਿਸ ਰਾਤ ਤੋਂ ਹੀ ਅਲਰਟ ਤੇ ਹੈ ਪਰ ਹਾਲੇ ਤਕ ਲੁਟੇਰਿਆਂ ਦੀ ਕੋਈ ਸੂਹ ਨਹੀਂ ਲੱਗੀ ਹੈ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਇਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ  ‘ਤੇ ਕਲਿੱਕ ਕਰੋ।