ਫਾਜ਼ਿਲਕਾ | ਅਬੋਹਰ ਦੇ ਆਰੀਆ ਨਗਰੀ ਦੇ ਰਹਿਣ ਵਾਲੇ ਮਰਹੂਮ ਏ. ਐੱਸ. ਆਈ. ਦੇ ਪੁੱਤਰ ਨੇ ਗਮ ਵਿਚ ਜਾਨ ਦੇ ਦਿੱਤੀ। ਥਾਣਾ ਸਿਟੀ 2 ਦੀ ਪੁਲਿਸ ਨੇ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਲਿਆ। ਜਾਣਕਾਰੀ ਅਨੁਸਾਰ ASI ਸ਼ਗਨ ਲਾਲ ਦੀ ਮੌਤ 2 ਮਹੀਨੇ ਪਹਿਲਾਂ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਉਸ ਦਾ ਛੋਟਾ ਪੁੱਤਰ ਭੁਪਿੰਦਰ ਉਰਫ ਗੱਗੀ ਉਮਰ ਕਰੀਬ 22 ਸਾਲ ਪ੍ਰੇਸ਼ਾਨ ਸੀ।
ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਭੁਪਿੰਦਰ ਬੀ.ਪੀ.ਐੱਡ ਦੀ ਪੜ੍ਹਾਈ ਕਰਨ ਦੇ ਨਾਲ-ਨਾਲ ਸ਼ਾਮ ਨੂੰ ਬੱਚਿਆਂ ਨੂੰ ਸਪੋਰਟਸ ਦੀ ਟਰੇਨਿੰਗ ਦਿੰਦਾ ਸੀ। ਭੁਪਿੰਦਰ ਦੇ ਵੱਡੇ ਭਰਾ ਰਵਿੰਦਰ ਨੂੰ ਆਪਣੇ ਪਿਤਾ ਦੀ ਜਗ੍ਹਾ ਸਰਕਾਰੀ ਨੌਕਰੀ ਮਿਲੀ ਸੀ ਅਤੇ ਉਹ ਆਪਣੇ ਦਸਤਾਵੇਜ਼ ਜਮ੍ਹਾ ਕਰਵਾਉਣ ਲਈ ਐਸਐਸਪੀ ਦਫ਼ਤਰ ਗਿਆ ਸੀ, ਉਸ ਦੇ ਪਿੱਛੋਂ ਇਹ ਹਾਦਸਾ ਵਾਪਰ ਗਿਆ ।
ਏ.ਐਸ.ਆਈ ਮਨਜੀਤ ਸਿੰਘ ਨੇ ਦੱਸਿਆ ਕਿ ਭੁਪਿੰਦਰ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਰਹਿੰਦਾ ਸੀ, ਜਿਸ ਦੀ ਦਵਾਈ ਵੀ ਚੱਲ ਰਹੀ ਸੀ। ਉਨ੍ਹਾਂ ਕਿਹਾ ਕਿ ਇਸ ਮਾਮਲੇ ਵਿਚ ਮ੍ਰਿਤਕ ਦੇ ਵਾਰਸਾਂ ਦੇ ਬਿਆਨਾਂ ’ਤੇ ਧਾਰਾ 174 ਤਹਿਤ ਕਾਰਵਾਈ ਕੀਤੀ ਗਈ ਹੈ।