ਗੋਲਡਨ ਗਲੋਬ 2023 ‘ਚ RRR ਦੇ ਗੀਤ ‘ਨਾਟੂ-ਨਾਟੂ’ ਨੂੰ ਮਿਲਿਆ ਬੈਸਟ ਓਰੀਜ਼ਨਲ ਸਾਂਗ ਦਾ ਐਵਾਰਡ

0
149

ਮਨੋਰੰਜਨ | ਐਸਐਸ ਰਾਜਾਮੌਲੀ ਦੀ ਫਿਲਮ ਆਰਆਰਆਰ ਨੇ ਮੰਗਲਵਾਰ ਨੂੰ ਅਮਰੀਕਾ ਵਿੱਚ ਚੱਲ ਰਹੇ ਗੋਲਡਨ ਗਲੋਬ ਐਵਾਰਡਜ਼ ਵਿੱਚ ਇਹ ਉਪਲਬਧੀ ਹਾਸਲ ਕੀਤੀ। ਫਿਲਮ ਦੇ ਗੀਤ ਨਾਟੂ ਨਾਟੂ ਨੇ ਸਰਵੋਤਮ ਮੂਲ ਗੀਤ ਦਾ ਪੁਰਸਕਾਰ ਜਿੱਤਿਆ।

ਆਰਆਰਆਰ ਵੀ ਆਸਕਰ ਦੀ ਦੌੜ ਵਿੱਚ ਸ਼ਾਮਲ ਹੈ। ਉੱਥੇ ਹੀ ਫਿਲਮ ਨੂੰ ਸਰਵੋਤਮ ਮੂਲ ਗੀਤ ਦੀ ਸ਼੍ਰੇਣੀ ਵਿੱਚ ਵੀ ਨਾਮਜ਼ਦ ਕੀਤਾ ਗਿਆ ਹੈ। ਆਰਆਰਆਰ ਤੋਂ ਇਲਾਵਾ, ਚੈਲੋ ਸ਼ੋਅ ਨੂੰ ਸਰਵੋਤਮ ਅੰਤਰਰਾਸ਼ਟਰੀ ਸ਼੍ਰੇਣੀ ਵਿੱਚ ਸ਼ਾਰਟਲਿਸਟ ਕੀਤਾ ਗਿਆ ਹੈ।

ਰਾਜਾਮੌਲੀ ਆਪਣੇ ਸਹਿ-ਸਿਤਾਰਿਆਂ ਰਾਮ ਚਰਨ ਤੇਜ ਅਤੇ ਜੂਨੀਅਰ ਐਨਟੀਆਰ ਦੇ ਨਾਲ ਅਮਰੀਕਾ ਦੇ ਬੇਵਰਲੀ ਹਿਲਸ ਵਿੱਚ ਚੱਲ ਰਹੇ 80ਵੇਂ ਗੋਲਡਨ ਗਲੋਬ ਅਵਾਰਡ ਵਿੱਚ ਪਹੁੰਚੇ। ਸਾਊਥ ਸੁਪਰਸਟਾਰ ਚਿਰੰਜੀਵੀ ਨੇ RRR ਦੀ ਇਸ ਪ੍ਰਾਪਤੀ ਨੂੰ ਇਤਿਹਾਸਕ ਦੱਸਿਆ ਹੈ। ਸੰਗੀਤਕਾਰ ਐੱਮ.ਐੱਮ.ਕੀਰਵਾਨੀ ਨੇ ਪੁਰਸਕਾਰ ਪ੍ਰਾਪਤ ਕੀਤਾ। ਰਾਜਾਮੌਲੀ ਅਤੇ ਕਲਾਕਾਰਾਂ ਦਾ ਧੰਨਵਾਦ ਕਰਦੇ ਹੋਏ ਉਹ ਭਾਵੁਕ ਹੋ ਗਏ।

RRR ਨੂੰ ਗੋਲਡਨ ਗਲੋਬ ‘ਤੇ ਸਰਬੋਤਮ ਗੈਰ-ਅੰਗਰੇਜ਼ੀ ਭਾਸ਼ਾ ਫਿਲਮ ਸ਼੍ਰੇਣੀ ਵਿੱਚ ਵੀ ਨਾਮਜ਼ਦ ਕੀਤਾ ਗਿਆ ਸੀ। ਮਤਲਬ ਇੱਕ ਹੋਰ ਐਵਾਰਡ ਮਿਲਣ ਦੀ ਉਮੀਦ ਸੀ ਪਰ ਅਰਜਨਟੀਨਾ 1985 ਇੱਥੇ ਜਿੱਤ ਗਿਆ।