ਪੰਜਾਬ ‘ਚ ਕੋਰੋਨਾ ਦਾ ਵੱਧਦਾ ਗ੍ਰਾਫ : 24 ਘੰਟਿਆਂ ‘ਚ 411 ਮਰੀਜ਼ ਨਵੇਂ ਮਿਲੇ, ਇਕ ਦੀ ਮੌਤ

0
294

ਚੰਡੀਗੜ੍ਹ| ਪੰਜਾਬ ‘ਚ ਸ਼ੁੱਕਰਵਾਰ ਨੂੰ ਜਲੰਧਰ ‘ਚ ਇਕ ਵਿਅਕਤੀ ਦੀ ਕੋਰੋਨਾ ਨਾਲ ਮੌਤ ਹੋ ਗਈ, ਜਦਕਿ ਪਿਛਲੇ 24 ਘੰਟਿਆਂ ਦੌਰਾਨ 8087 ਸੈਂਪਲਾਂ ਦੀ ਜਾਂਚ ਰਿਪੋਰਟ ਦੇ ਆਧਾਰ ‘ਤੇ ਸੂਬੇ ‘ਚ 411 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ। ਇਨ੍ਹਾਂ ਵਿੱਚੋਂ ਚਾਰ ਮਰੀਜ਼ਾਂ ਨੂੰ ਆਈਸੀਯੂ ਚ ਦਾਖ਼ਲ ਕਰਵਾਇਆ ਗਿਆ ਹੈ।

ਇਸ ਨਾਲ ਸੂਬੇ ‘ਚ ਕੋਰੋਨਾ ਦੇ ਐਕਟਿਵ ਕੇਸਾਂ ਦੀ ਕੁੱਲ ਗਿਣਤੀ 1995 ‘ਤੇ ਪਹੁੰਚ ਗਈ ਹੈ, ਜਦਕਿ ਮਰਨ ਵਾਲਿਆਂ ਦੀ ਗਿਣਤੀ 229 ਹੋ ਗਈ ਹੈ। ਰਾਜ ਦੇ ਵੱਖ-ਵੱਖ ਹਸਪਤਾਲਾਂ ਚ 34 ਮਰੀਜ਼ਾਂ ਨੂੰ ਆਕਸੀਜਨ ਸਪੋਰਟ ‘ਤੇ ਰੱਖਿਆ ਗਿਆ ਹੈ, 10 ਮਰੀਜ਼ਾਂ ਨੂੰ ਗੰਭੀਰ ਦੇਖਭਾਲ ਲੈਵਲ-3 ਚ ਰੱਖਿਆ ਗਿਆ ਹੈ।

ਸਿਹਤ ਵਿਭਾਗ ਅਨੁਸਾਰ ਮੁਹਾਲੀ ਜ਼ਿਲ੍ਹੇ ਚ ਸਭ ਤੋਂ ਵੱਧ 66 ਨਵੇਂ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ, ਜਿਸ ਤੋਂ ਬਾਅਦ ਪਟਿਆਲਾ ‘ਚ 44, ਲੁਧਿਆਣਾ ‘ਚ 42, ਫਾਜ਼ਿਲਕਾ ‘ਚ 41, ਬਠਿੰਡਾ ‘ਚ 28, ਨਵਾਂਸ਼ਹਿਰ ‘ਚ 23, ਜਲੰਧਰ ‘ਚ 22, ਹੁਸ਼ਿਆਰਪੁਰ ‘ਚ 20, ਫ਼ਿਰੋਜ਼ਪੁਰ ‘ਚ 18, ਮੁਕਤਸਰ ਅਤੇ ਸੰਗਰੂਰ ‘ਚ 17-17, ਰੋਪੜ ਵਿੱਚ 15, ਅੰਮ੍ਰਿਤਸਰ ਵਿੱਚ 13, ਮੋਗਾ ਵਿੱਚ 11, ਫਰੀਦਕੋਟ ਵਿੱਚ 9, ਬਰਨਾਲਾ ਅਤੇ ਗੁਰਦਾਸਪੁਰ ‘ਚ 7-7, ਮਾਨਸਾ ‘ਚ 4, ਫਤਿਹਗੜ੍ਹ ਸਾਹਿਬ ‘ਚ 3, ਪਠਾਨਕੋਟ ‘ਚ 2, ਕਪੂਰਥਲਾ ਵਿੱਚ 1-1 ਅਤੇ ਮਲੇਰਕੋਟਲਾ ‘ਚ ਨਵੇਂ ਮਰੀਜ਼ ਦੀ ਪੁਸ਼ਟੀ ਹੋਈ ਹੈ।