ਖੋਜਕਰਤਾਵਾਂ ਦਾ ਦਾਅਵਾ : ਫੇਫੜਿਆਂ ਦੇ ਕੈਂਸਰ ਨੂੰ ਬੈਕਟੀਰੀਆ ਰਾਹੀਂ ਕੀਤਾ ਜਾ ਸਕਦੈ ਠੀਕ

0
278

ਹੈਲਥ ਡੈਸਕ | ਫੇਫੜਿਆਂ ਦੇ ਕੈਂਸਰ ਦਾ ਇਲਾਜ ਹੁਣ ਬੈਕਟੀਰੀਆ ਨਾਲ ਕੀਤਾ ਜਾ ਸਕਦਾ ਹੈ। ਅਮਰੀਕੀ ਖੋਜਕਰਤਾਵਾਂ ਨੇ ਦਾਅਵਾ ਕੀਤਾ ਹੈ ਕਿ ਬੈਕਟੀਰੀਅਲ ਥੈਰੇਪੀ ਨਾਲ ਫੇਫੜਿਆਂ ਦਾ ਇਲਾਜ ਸੰਭਵ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਇਹ ਤਰੀਕਾ ਜ਼ਿਆਦਾ ਕਾਰਗਰ ਸਾਬਤ ਹੋ ਰਿਹਾ ਹੈ। ਕੋਲੰਬੀਆ ਯੂਨੀਵਰਸਿਟੀ ਦੇ ਖੋਜਕਰਤਾਵਾਂ ਨੇ ਕਿਹਾ, ਲੋਕਾਂ ਕੋਲ ਫੇਫੜਿਆਂ ਦੇ ਕੈਂਸਰ ਦੇ ਇਲਾਜ ਲਈ ਬਹੁਤ ਸਾਰੇ ਵਿਕਲਪ ਨਹੀਂ ਹਨ।

ਇਸੇ ਲਈ ਅਜਿਹੇ ਲੋਕ ਬੈਕਟੀਰੀਆ ਤੋਂ ਫੇਫੜਿਆਂ ਦੇ ਠੀਕ ਹੋਣ ‘ਤੇ ਜ਼ਿਆਦਾ ਭਰੋਸਾ ਕਰਦੇ ਹਨ।
ਖੋਜ ਦੌਰਾਨ, ਜਦੋਂ ਵਿਗਿਆਨੀਆਂ ਨੇ ਫੇਫੜਿਆਂ ਦੇ ਕੈਂਸਰ ਨਾਲ ਪੀੜਤ ਕੁਝ ਮਰੀਜ਼ਾਂ ਦੇ ਸਰੀਰ ਵਿੱਚ ਬੈਕਟੀਰੀਆ ਦਾ ਟੀਕਾ ਲਗਾਇਆ ਤਾਂ ਉਨ੍ਹਾਂ ਪਾਇਆ ਕਿ ਇਹ ਬੈਕਟੀਰੀਆ ਕੈਂਸਰ ਸੈੱਲਾਂ ਨੂੰ ਮਾਰਨ ਲੱਗ ਪਏ।

ਹਾਲਾਂਕਿ ਉਨ੍ਹਾਂ ਦੱਸਿਆ ਕਿ ਇਸ ਨਾਲ ਸਰੀਰ ਦੇ ਕੁਝ ਸੈੱਲਾਂ ‘ਤੇ ਵੀ ਮਾੜਾ ਅਸਰ ਪਿਆ ਹੈ ਪਰ ਆਉਣ ਵਾਲੇ ਸਮੇਂ ‘ਚ ਇਸ ਨੂੰ ਰੋਕਿਆ ਜਾ ਸਕਦਾ ਹੈ। ਕੋਲੰਬੀਆ ਯੂਨੀਵਰਸਿਟੀ ਦੇ ਖੋਜਕਰਤਾ ਧਰੁਬਾ ਦੇਬ ਨੇ ਦੱਸਿਆ ਕਿ ਇਸ ਬਾਰੇ ਹੋਰ ਖੋਜ ਕੀਤੀ ਜਾਵੇਗੀ। ਇਹ ਖੋਜ ਵਿਗਿਆਨਕ ਰਿਪੋਰਟਾਂ ਵਿੱਚ ਪ੍ਰਕਾਸ਼ਿਤ ਕੀਤੀ ਗਈ ਹੈ।