ਫ਼ਾਜ਼ਿਲਕਾ . ਕਰਫਿਊ ਦੌਰਾਨ ਆਪਣੇ ਅਧਿਕਾਰਾਂ ਦੀ ਦੁਰਵਰਤੋਂ ਕਰਦੇ ਹੋਏ ਲੋਕਾਂ ਤੋਂ ਡੰਡ ਬੈਠਕਾਂ ਕਢਵਾਉਣ ਅਤੇ ਨੌਜਵਾਨਾਂ ਦੇ ਵਾਲ ਪੱਟਣ ਦੀ ਘਟਨਾ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਉਪਰੰਤ ਪੰਜਾਬ ਸਰਕਾਰ ਨੇ ਅਬੋਹਰ ਸਬ ਡਿਵੀਜ਼ਨ ਦੇ ਐਸਡੀਐਮ ਵਿਨੋਦ ਬਾਂਸਲ ਦਾ ਤਬਦਲਾ ਕਰ ਦਿੱਤਾ ਹੈ। ਜਿਲ੍ਹੇ ਦੇ ਡੀਸੀ ਨੇ ਇਸ ਗੱਲ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਅਬੋਹਰ ਦੇ ਤਹਿਸੀਲਦਾਰ ਜਸਪਾਲ ਸਿੰਘ ਬਰਾੜ ਨੂੰ ਐਸਡੀਐਮ ਦਾ ਵਾਧੂ ਚਾਰਜ ਸੌਂਪਿਆ ਗਿਆ ਹੈ।
ਪੰਜਾਬ ਸਰਕਾਰ ਦੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਵਲੋਂ ਜਾਰੀ ਹੁਕਮਾਂ ਵਿਚ ਕਿਹਾ ਗਿਆ ਹੈ ਕਿ ਲੋਕ ਹਿੱਤ ਨੂੰ ਮੁੱਖ ਰੱਖਦੇ ਹੋਏ ਪੀਸੀਐਸ ਅਫ਼ਸਰ ਵਿਨੋਦ ਬਾਂਸਲ ਦਾ ਤਬਾਦਲਾ ਉਪ ਸਕੱਤਰ ਮਾਲ ਅਤੇ ਸ਼ਿਕਾਇਤਾ ਦੀ ਖਾਲੀ ਅਸਾਮੀ ਤੇ ਕੀਤਾ ਜਾ ਰਿਹਾ ਹੈ। ਜਿਕਰਯੋਗ ਹੈ ਕਿ ਵਿਨੋਦ ਬਾਂਸਲ ਨੇ ਬੀਤੇ ਦਿਨੀ ਕਰਫਿਊ ਦੀ ਉਲੰਘਣਾ ਕਰਨ ਵਾਲੇ ਲੋਕਾਂ ਨੂੰ ਸੜਕਾਂ ਤੇ ਖੜ੍ਹਾ ਕਰ ਕੇ ਡੰਡ ਬੈਠਕਾਂ ਕਢਵਾਈਆਂ ਸੀ। ਇੰਨਾ ਹੀ ਨਹੀਂ ਬਾਹਰ ਨਿਕਲ ਵਾਲੇ ਲੋਕਾਂ ਨੂੰ ਕਿਹਾ ਕਹੋ ਮੈਂ ਕੁੱਤਾ ਹਾਂ ਕਹਿਣ ਲਈ ਮਜ਼ਬੂਰ ਕੀਤਾ। ਇਹ ਘਟਨਾ ਬੀਤੇ ਦੋ ਦਿਨਾਂ ਤੋਂ ਸਰਕਾਰੇ ਦਰਬਾਰੇ ਚਰਚਾ ਦਾ ਵਿਸ਼ਾ ਬਣੀ ਹੋਈ ਸੀ।
Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ ‘ਤੇ ਕਲਿੱਕ ਕਰੋ।