ਦੇਸ਼ ‘ਚ 1 ਦਿਨ ‘ਚ 227 ਹੋਰ ਮਰੀਜ਼ ਆਏ ਸਾਹਮਣੇ – 7 ਦੀ ਮੌਤ, ਮਰੀਜ਼ਾਂ ਦੀ ਗਿਣਤੀ 1251 ਦੇ ਪਾਰ

0
417

ਨਵੀਂ ਦਿੱਲੀ. ਦੇਸ਼ ਵਿਚ ਕੋਰੋਨਾ ਕਾਰਨ ਪ੍ਰਭਾਵਤ ਲੋਕਾਂ ਦੀ ਗਿਣਤੀ ਵਧ ਰਹੀ ਹੈ। ਸੋਮਵਾਰ ਨੂੰ ਸੰਕਰਮਿਤ ਮਰੀਜਾਂ ਦੀ ਗਿਣਤੀ 1251 ਹੋ ਗਈ। ਸਿਹਤ ਮੰਤਰਾਲੇ ਦੇ ਮੁਤਾਬਿਕ ਪਿਛਲੇ 24 ਘੰਟਿਆਂ ਵਿੱਚ 227 ਨਵੇਂ ਮਰੀਜ਼ ਪਹੁੰਚੇ ਹਨ। ਇਹ ਇਕ ਦਿਨ ਵਿਚ ਹੁਣ ਤੱਕ ਦਾ ਸਭ ਤੋਂ ਵੱਡਾ ਵਾਧਾ ਹੈ।

ਸਭ ਤੋਂ ਵੱਧ ਮਾਮਲੇ ਕੇਰਲ ਵਿੱਚ

  • ਸਭ ਤੋਂ ਵੱਧ 202 ਕੇਸ ਕੇਰਲ ਵਿੱਚ ਸਾਹਮਣੇ ਆਏ ਹਨ ਅਤੇ ਇਸ ਤੋਂ ਬਾਅਦ ਮਹਾਰਾਸ਼ਟਰ ਵਿੱਚ 198 ਕੇਸ ਹੋਏ ਹਨ।
  • ਪਿਛਲੇ 24 ਘੰਟਿਆਂ ਵਿੱਚ 7 ਹੋਰ ਮਰੀਜ਼ਾਂ ਦੀ ਮੌਤ ਹੋ ਗਈ, ਇਹਨਾਂ ਵਿੱਚ ਮਹਾਰਾਸ਼ਟਰ ਦੇ 2 ਲੋਕ ਸ਼ਾਮਲ ਹਨ।
  • ਹੁਣ ਤੱਕ ਮਹਾਰਾਸ਼ਟਰ ਵਿੱਚ ਸਭ ਤੋਂ ਵੱਧ 8 ਸੰਕਰਮਿਤ ਮੌਤਾਂ ਹੋਈਆਂ ਹਨ।
  • ਦੇਸ਼ ਭਰ ਵਿਚ ਮਰਨ ਵਾਲਿਆਂ ਦੀ ਗਿਣਤੀ 32 ਹੋ ਗਈ ਹੈ। 102 ਮਰੀਜ਼ ਠੀਕ ਹੋਏ ਹਨ।
  • ਦਿੱਲੀ ਵਿੱਚ 25 ਨਵੇਂ ਮਾਮਲੇ ਆਉਣ ਤੋਂ ਬਾਅਦ ਹੁਣ ਤੱਕ 97 ਮਰੀਜ਼ ਸਾਹਮਣੇ ਆਏ ਹਨ।

ਏਅਰਟੈਲ 17 ਅਪ੍ਰੈਲ ਤੱਕ ਬੰਦ ਨਹੀਂ ਕਰੇਗੀ ਇਨਕਮਿੰਗ ਕਾਲ ਸੇਵਾ

ਜ਼ਿਕਰਯੋਗ ਹੈ ਕਿ ਦੂਰਸੰਚਾਰ ਕੰਪਨੀ ਏਅਰਟੈਲ ਨੇ ਫੈਸਲਾ ਕੀਤਾ ਹੈ ਕਿ ਉਹ 17 ਅਪ੍ਰੈਲ ਤੱਕ ਬਿਨਾਂ ਕਿਸੇ ਰੁਕਾਵਟ ਦੇ ਇਨਕਮਿੰਗ ਕਾਲ ਦੀ ਸੇਵਾ ਦਿੰਦੀ ਰਹੇਗੀ। ਘੱਟ ਆਮਦਨੀ ਵਾਲੇ ਪ੍ਰੀਪੇਡ ਉਪਭੋਗਤਾਵਾਂ ਨੂੰ 10 ਰੁਪਏ ਦਾ ਟਾਕ ਟਾਈਮ ਵੀ ਮੁਫਤ ਵਿਚ ਮਿਲੇਗਾ।

Note : ਵਟਸਐਪ ‘ਤੇ ਖਬਰਾਂ ਦੇ ਅਪਡੇਟਸ ਮੰਗਵਾਉਣ ਲਈ 97687-90001 ਨੂੰ ਅਪਣੇ ਮੋਬਾਈਲ ‘ਚ ਸੇਵ ਕਰਕੇ news updates ਮੈਸੇਜ ਕਰੋ ਜਾਂ ਸਾਡੇ WhatsApp ਗਰੁੱਪ ਨਾਲ ਜੁੜਣ ਲਈ https://bit.ly/2UJmmrZ ‘ਤੇ ਕਲਿੱਕ ਕਰੋ।