ਸਥਾਈ ਵਿਕਾਸ ਦੀ ਸੁਰੱਖਿਆ ਲਈ ਨਵਿਆਉਣਯੋਗ ਊਰਜਾ ਦੇ ਸਰੋਤ ਜ਼ਰੂਰੀ : ਡਾ. ਜਸਪਾਲ ਸਿੰਘ

0
808

ਕਪੂਰਥਲਾ | ਪੁਸ਼ਪਾ ਗੁਜਰਾਲ ਸਾਇੰਸ ਸਿਟੀ ਅਤੇ ਪੰਜਾਬ ਊਰਜਾ ਵਿਕਾਸ ਏਜੰਸੀ, ਚੰਡੀਗੜ੍ਹ ਵਲੋਂ ਸਾਂਝੇ ਤੌਰ ‘ਤੇ ਰਾਸ਼ਟਰੀ ਊਰਜਾ ਸੰਭਾਲ ਦਿਵਸ ਮਨਾਇਆ ਗਿਆ। ਸਾਇੰਸ ਸਿਟੀ ਵਿਖੇ ਹੋਏ ਇਸ ਸਮਾਗਮ ਵਿਚ ਪੰਜਾਬ ਦੇ ਵੱਖ—ਵੱਖ ਸਕੂਲਾਂ ਤੋਂ ਲਗਭਗ 250 ਵਿਦਿਆਰਥੀਆਂ ਤੇ ਅਧਿਆਪਕਾਂ ਨੇ ਹਿੱਸਾ ਲਿਆ। ਇਸ ਦਿਨ ਨੂੰ ਮਨਾਉਣ ਦਾ ਇਸ ਵਾਰ ਦਾ ਥੀਮ “ਊਰਜਾ ਬਚਾਓ ਭਵਿੱਖ ਬਚਾਓ” ਹੈ।

ਗੁਰੂ ਨਾਨਕ ਦੇਵ ਯੂਨੀਵਰਸਿਟੀ ਅੰਮ੍ਰਿਤਸਰ ਦੇ ਵਾਈਸ ਚਾਂਸਲਰ ਡਾ. ਜ਼ਸਪਾਲ ਸਿੰਘ ਸੰਧੂ ਇਸ ਸਮਾਗਮ ਵਿਚ ਮੁੱਖ ਮਹਿਮਾਨ ਦੇ ਤੌਰ ‘ਤੇ ਹਾਜ਼ਰ ਹੋਏ। ਉਨ੍ਹਾਂ ਵਿਦਿਆਰਥੀਆ ਨੂੰ ਸੰਬੋਧਨ ਕਰਦਿਆ ਕਿਹਾ ਨਵਿਆਉਣਯੋਗ ਊਰਜਾ ਦੇ ਸਰੋਤ ਟਿਕਾਊ ਵਿਕਾਸ, ਆਮ ਲੋਕਾਂ ਤੱਕ ਪਹੁੰਚ ਦੇ ਨਾਲ—ਨਾਲ ਭਰੋਸੇਯੋਗਤਾ ਨੂੰ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਉਂਦੇ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿਚ ਮੁੜ—ਨਵਿਆਉਣਯੋਗ ਊਰਜਾ ਨੂੰ ਸਥਾਪਿਤ ਕਰਨ ਦਾ ਉਦੇਸ਼ ਊਰਜਾ ਸੁਰੱਖਿਆ ਵਿਚ ਸੁਧਾਰ ਲਿਆਉਣੇ, ਵਿਕਾਸ ਨੂੰ ਅੱਗੇ ਤੋਰਨਾ ਅਤੇ ਜਲਵਾਯੂ ਤਬਦੀਲੀ ਨੂੰ ਘਟਾਉਣਾ ਹੈੇ।।ਉਨ੍ਹਾਂ ਦੱਸਿਆ ਕਿ ਕਿ ਸਰਕਾਰ ਦੀ ਮਜ਼ਬੂਤ ਹਮਾਇਤ ਅਤੇ ਵੱਧਦੀ ਹੋਈ ਅਨਕੂਲ ਆਰਥਿਕ ਸਥਿਤੀ ਦੇ ਸੱਦਕਾ ਭਾਰਤ ਮੁੜ—ਨਵਿਆਉਣਯੋਗ ਊਰਜਾਂ ਦੇ ਸਰੋਤਾਂ ਦੀ ਵਰਤੋਂ ਵਿਚ ਪੂਰੀ ਦੁਨੀਆਂ ਵਿਚ ਮੋਹਰੀ ਬਣ ਚੁੱਕਾ ਹੈ।

ਇਸ ਮੌਕੇ ਸਾਇੰਸ ਸਿਟੀ ਦੀ ਡਾਇਰੈਕਟਰ ਜਨਰਲ ਡਾ. ਨੀਲਿਮਾ ਜੈਰਥ ਨੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆ ਦੱਸਿਆ ਕਿ ਰਾਸ਼ਟਰੀ ਊਰਜਾ ਸੰਭਾਲ ਦਿਵਸ ਮਨਾਉਣ ਦਾ ਉਦੇਸ਼ ਜਿੱਥੇ ਲੋਕਾਂ ਨੂੰ ਊਰਜਾ ਦੀ ਮਹਹੱਤਾ ਤੋਂ ਜਾਣੂ ਕਰਵਾਉਣ ਹੈ, ਉੱਥੇ ਹੀ ਘੱਟ ਊਰਜਾ ਦੀ ਵਰਤੋਂ ਨਾਲ ਵੱਧ ਤੋਂ ਵੱਧ ਊਰਜਾ ਦੇ ਸਰੋਤਾਂ ਦੀ ਸੰਭਾਲ ਲਈ ਲੋਕਾਂ ਨੂੰ ਜਾਗਰੂਕ ਕਰਨਾ ਹੈ। ਊਰਜਾ ਦੀ ਸੰਭਾਲ ਦੀ ਸ਼ੁਰੂਆਤ ਸਾਡੇ ਵਿਵਹਾਰ ਤੋਂ ਹੀ ਹੋਣੀ ਚਾਹੀਦੀ ਹੈ ਤਾਂ ਹੀ ਅਸੀਂ ਯੋਜਨਾ ਬੱਧ ਤਰੀਕੇ ਨਾਲ ਇਹਨਾਂ ਸਰੋਤਾਂ ਦੀ ਸੰਭਾਲ ਕਰ ਸਕਦੇ ਹਾਂ। ਉਨ੍ਹਾਂ ਦੱਸਿਆ ਕਿ ਸਾਇੰਸ ਸਿਟੀ ਵਲੋਂ ਊਰਜਾ ਦੀ ਬਚੱਤ ਦੇ ਬਹੁਤ ਸਾਰੇ ਮਾਪਦੰੰਡ ਅਪਣਾ ਕੇ ਮੀਲ ਪੱਥਰ ਦੇ ਤੌਰ *ਤੇ ਕੰਮ ਕੀਤਾ ਜਾ ਰਿਹਾ ਹੈੇ ।

ਇਸ ਮੌਕੇ ਪੰਜਾਬ ਊਰਜਾ ਵਿਕਾਸ ਏਜੰਸੀ ਦੇ ਪ੍ਰੋਜੈਕਟ ਇੰਜੀਨੀਅਰ ਸ੍ਰੀ ਸ਼ਰਧ ਸ਼ਰਮਾਂ ਨੇ ਦੱਸਿਆ ਕਿ ਊਰਜਾ ਦੀ ਸਾਂਭ—ਸੰਭਾਲ ਦੇ ਖੇਤਰ ਵਿਚ ਅਨੇਕਾਂ ਕਦਮ ਚੁੱਕੇ ਜਾ ਰਹੇ ਹਨ। ਉਨ੍ਹਾ ਦੱਸਿਆ ਪੰਜਾਬ ਊਰਜਾ ਵਿਕਾਸ ਏਜੰਸੀ ਸਰਕਾਰੀ ਪ੍ਰਾਇਮਰੀ ਅਤੇ ਮਿਡਲ ਸਕੂਲਾਂ ਵਿਚ ਊਰਜਾ ਬੱਚਤ ਦੇ ਯਤਨਾਂ ਵਜੋਂ ਐਲ.ਈ.ਡੀ ਲੈਂਪ, ਐਲ.ਈ.ਡੀ ਟਿਊਬ ਲਾਇਟਾਂ ਅਤੇ ਪੱਖ ਆਦਿ ਲਗਾਏ ਗਏ ਹਨ। ਇਹਨਾਂ ਦੇ ਨਤੀਜੇ ਵਜੋਂ ਲਗਾਭਗ 1,99,114 ਕਿਲੋਵਾਟ ਊਰਜਾ ਦੀ ਬਚਤ ਹੈ ਅਤੇ ਇਸ ਨਾਲ 159 ਟਨ ਕਾਰਬਨ ਡਾਈਅਕਸਾਈਡ ਘੱਟੇਗੀ ਭਾਵ ਵਾਤਾਵਰਣ ਸਾਫ਼ ਰਹੇਗਾ।
ਇਸ ਮੌਕੇ ਸਾਇੰਸ ਸਿਟੀ ਦੇ ਡਾਇਰੈਕਟਰ ਡਾ.ਰਾਜੇਸ਼ ਗਰੋਵਰ ਨੇ ਕਿਹਾ ਕਿ ਅੱਜ ਦਾ ਦਿਨ ਸਾਡੀ ਰੋਜ਼ਮਰਾ ਦੀ ਜਿੰਦਗੀ ਵਿਚ ਊਰਜਾ ਦੀ ਮਹੱਹਤਾ,ਘਾਟ, ਇਹਨਾਂ ਸਰੋਤਾਂ ਨੂੰ ਯਤਨਾ ਦੀ ਲੋੜ ਅਤੇ ਵਿਸ਼ਵ ਪੱਧਰ ਦੇ ਵਾਤਾਵਰਣ ਸੰਤੁਲਨ ਤੇ ਪੈ ਰਹੇ ਪ੍ਰਭਾਵਾਂ ਨੂੰ ਉਜਾਰਗ ਕਰਦਾ ਹੈ।

ਇਸ ਮੌਕੇ ਵਿਦਿਆਰਥੀਆਂ ਦੇ ਵਿਗਿਆਨਕ ਨਾਟਕ ਅਤੇ ਊਰਜਾ ‘ਤੇ ਅਧਾਰਤ ਮਾਡਲ ਬਣਾਉਣ ਦੇ ਮੁਕਾਬਲੇ ਵੀ ਕਰਵਾਏ ਗਏ। ਵਿਗਿਆਨਕ ਨਾਟਕ ਮੁਕਾਬਲੇ ਵਿਚ ਪਹਿਲਾ ਸਥਾਨ—ਤਾਰਾ ਕਾਨਵੈਂਟ ਸਕੂਲ ਮਲੇਰਕੋਟਲਾ, ਦੂਜਾ ਸਥਾਨ ਪ੍ਰਭਾਤ ਪਬਲਿਕ ਸਕੂਲ ਅੰਮ੍ਰਿਤਸਰ ਨੇ ਪ੍ਰਾਪਤ ਕੀਤਾ ਅਤੇ ਗੁਰੂਹਰਕਿਸ਼ਨ ਪਬਲਿਕ ਸਕੂਲ ਕਪੂਰਥਲਾ ਤੀਜੇ ਨੰਬਰ ਤੇ ਰਿਹਾ। ਇਸ ਤਰ੍ਹਾਂ ਹੀ ਮਾਡਲ ਬਣਾਉਣ ਦੇ ਮੁਕਾਬਲੇ ਵਿਚ ਦਾਸ ਐਂਡ ਬਰਾਊਨ ਵਰਲਡ ਸਕੂਲ ਫ਼ਿਰੋਜਪੁਰ, ਪਾਇਨਰ ਕਾਨਵੈਂਟ ਸਕੂਲ ਮਲੇਰਕੋਟਲਾ ਅਤੇ ਰਿਆਤ ਬਾਰਾ ਸਕੂਲ ਹੁਸ਼ਿਆਰਪੁਰ ਕ੍ਰਮਵਾਰ ਪਹਿਲੇ ਦੂਜੇ ਅਤੇ ਤੀਸਰੇ ਸਥਾਨ ਤੇ ਰਹੇ।