ਜਲੰਧਰ | ਕਿਸਾਨ ਸੰਘਰਸ਼ ਸਿਖਰ ‘ਤੇ ਹੈ। ਪੰਜਾਬ ਤੇ ਨਾਲ ਦੇ ਗੁਆਂਢੀ ਸੂਬੇ ਹਰਿਆਣੇ ਤੋਂ ਕਿਸਾਨਾਂ ਨੇ ਦਿੱਲੀ ਵੱਲ ਨੂੰ ਕੂਚ ਕੀਤਾ ਹੈ। ਦਿੱਲੀ ਪਹੁੰਚਣ ਲਈ ਕਿਸਾਨਾਂ ਨੇ ਕਿਹੜੇ-ਕਿਹੜੇ ਤਸ਼ੱਦਦ ਝੱਲੇ ਪੂਰਾ ਮੁਲਕ ਗਵਾਹ ਜਾਣਦਾ ਹੈ। ਪੀਐਮ ਮੋਦੀ ਤੇ ਹੋਰ ਪੌਲੀਟੀਕਲ ਲੀਡਰਾਂ ਵਲੋਂ ਤਰ੍ਹਾਂ-ਤਰ੍ਹਾਂ ਦੇ ਬਿਆਨ ਦਿੱਤੇ ਜਾ ਰਹੇ ਹਨ। ਹੁਣ ‘ਮਨ ਕੀ ਬਾਤ’ ਵਿਚ ਪੀਐਮ ਮੋਦੀ ਦੁਆਰਾ ਕਿਸਾਨਾਂ ਨੂੰ 5 ਗੱਲਾਂ ਕਹੀਆਂ ਗਈਆਂ ਹਨ। ਪਰ ਕਿਸਾਨ ਜਿਸ ਲਈ ਸੰਘਰਸ਼ ਕਰ ਰਹੇ ਹਨ ਉਹ ਗੱਲ ਸਾਰੇ ਐਪੀਸੋਡ ਵਿਚੋਂ ਅਜੇ ਵੀ ਮਨਫੀ ਹੈ। ਹੁਣ ਸਵਾਲ ਇਹ ਪੈਦਾ ਹੋ ਰਿਹਾ ਹੈ ਕਿ ਕਿਸਾਨ ਪੀਐਮ ਮੋਦੀ ਦੀਆਂ ਇਹਨਾਂ ਗੱਲਾਂ ਨਾਲ ਕਿੰਨਾ ਕੁ ਸਹਿਮਤ ਹੁੰਦੇ ਹਨ।
ਪੜ੍ਹੋ ਕਿਸਾਨਾਂ ਨੂੰ ਪੀਐਮ ਮੋਦੀ ਦੀ ਕਹੀਆਂ ਪੰਜ ਗੱਲਾਂ
1 ਕਾਫੀ ਵਿਚਾਰ-ਚਰਚਾ ਤੋਂ ਬਾਅਦ ਭਾਰਤ ਦੀ ਸੰਸਦ ਨੇ ਖੇਤੀ ਸੁਧਾਰਾਂ ਨੂੰ ਕਾਨੂੰਨੀ ਰੂਪ ਦਿੱਤਾ ਹੈ ਜਿਸ ਨਾਲ ਕਿਸਾਨਾਂ ਦੀਆਂ ਕਈ ਰੁਕਵਟਾਂ ਖਤਮ ਹੋਈਆਂ ਤੇ ਉਹਨਾਂ ਨੂੰ ਨਵੇਂ ਮੌਕੇ ਕੇ ਅਧਿਕਾਰ ਮਿਲੇ
2 ਕਿੰਨਾ ਅਫ਼ਵਾਹਾਂ ਤੋਂ ਦੂਰ ਰਹਿਣ ਤੇ ਗਲਤਫਹਿਮੀਆਂ ਵਿਚ ਨਾ ਆਉਣ
3 ਕਿਸਾਨਾਂ ਦੀਆਂ ਸਾਲਾਂ ਪੁਰਾਣੀਆਂ ਮੰਗਾਂ ਪੂਰੀਆਂ ਹੋਈਆਂ ਹਨ
4 ਫ਼ਸਲ ਖਰੀਦ ਦਾ ਪੈਸਾ ਤਿੰਨ ਦਿਨਾਂ ਅੰਦਰ ਮਿਲੇਗਾ
5 ਪੈਸਾ ਨਾ ਮਿਲਣ ਤੇ ਕਿਸਾਨ ਆਪਣੀ ਸ਼ਿਕਾਇਤ ਦਰਜ ਕਰਵਾ ਸਕਦੇ ਹਨ ਤੇ ਐਸਡੀਐਮ ਨੂੰ ਇਕ ਮਹੀਨੇ ਅੰਦਰ ਸ਼ਿਕਾਇਤ ਦਾ ਨਿਪਟਾਰਾ ਕਰਨਾ ਹੋਵੇਗਾ