ਜਲੰਧਰ . ਪਿੰਡ ਨੰਗਲ ਨੇੜੇ ਨੂਰਪੁਰ ਵਿਚ ਅੱਜ ਸਮਾਜਸੇਵੀ ਸੰਸਥਾ ਵਲੋਂ ਬੱਚਿਆਂ ਨੂੰ ਰਾਸ਼ਨ ਵੰਡਿਆ ਗਿਆ। ਫਾਦਰ ਤੇਜਿੰਦਰ ਨੇ ਦੱਸਿਆ ਕਿ ਬਿਲੀਵਰਜ਼ ਇਸਟਰਨ ਚੰਡੀਗੜ੍ਹ ਡਾਇਉਸੀਸ ਬਿਸ਼ਪ ਮਾਰਟਿਨ ਮੋਰ ਅਪ੍ਰੈਮ ਹੋਪ ਫੌਰ ਚਿਲਡਰਨ ਵਲੋਂ ਬੱਚਿਆਂ ਨੂੰ ਰਾਸ਼ਨ ਦਿੱਤਾ।
ਪ੍ਰੋਗਰਾਮ ਦੇ ਮੁੱਖ ਮਹਿਮਾਨ ਪੰਚ ਮਨਜੂਰ ਭੱਟੀ ਅਤੇ ਸੁਨੀਤਾ ਭੱਟੀ ਸਨ। ਦੋਵਾਂ ਵਲੋਂ ਜ਼ਰੂਰਤਮੰਦ ਬੱਚਿਆਂ ਨੂੰ ਚਾਵਲ, ਆਟਾ ਤੇ ਤੇਲ ਆਦਿ ਵੰਡਿਆ ਗਿਆ। ਪ੍ਰੋਗਰਾਮ ਦੀ ਰੂਪਰੇਖਾ ਵੀ ਫਾਦਰ ਤੇਜਿੰਦਰ ਵਲੋਂ ਨਿਯੁਕਤ ਤਿਆਰ ਕੀਤੀ ਗਈ ਸੀ।

ਪ੍ਰੋਗਰਾਮ ਵਿਚ ਸ਼ਾਮਲ ਹੋਏ ਚੰਡੀਗੜ੍ਹ ਡਾਇਉਸੀਸ ਦੇ ਦਿਨੇਸ਼ ਤਾੜੀ ਨੇ ਦੱਸਿਆ ਕੀ ਹੋਪ ਫੋਰ ਚਿਲਡਰਨ ਸੰਸਥਾ ਸਮੇਂ-ਸਮੇਂ ‘ਤੇ ਮੁਸ਼ਕਿਲਾਂ ਵਿਚ ਇਸ ਤਰ੍ਹਾਂ ਦੇ ਜ਼ਰੂਰਤਮੰਦਾ ਦੀ ਸਹਾਇਤਾ ਕਰਦੇ ਹਨ ਅਤੇ ਇਹ ਸੰਸਥਾ ਸਮਾਜ ਭਲਾਈ ਵਿਚ ਲੱਗੀ ਰਹਿੰਦੀ ਹੈ।