ਲੁਧਿਆਣਾ | ਲੋਕ ਇਨਸਾਫ ਪਾਰਟੀ ਦੇ ਮੁਖੀ ਤੇ ਸਾਬਕਾ ਵਿਧਾਇਕ ਸਿਮਰਜੀਤ ਬੈਂਸ ਤੇ ਲੱਗੇ ਕਥਿੱਤ ਬਲਾਤਕਾਰ ਦੇ ਮਾਮਲੇ ‘ਚ ਲੁਧਿਆਣਾ ਪੁਲਿਸ ਨੇ ਅੱਜ ਉਹਨਾਂ ਦੇ ਭਰਾ ਕਰਮਜੀਤ ਸਿੰਘ ਨੂੰ ਹਿਰਾਸਤ ‘ਚ ਲਿਆ ਹੈ।
ਸਿਮਰਜੀਤ ਬੈਂਸ ਨੂੰ ਵੀ ਜਲਦ ਗ੍ਰਿਫਤਾਰ ਕੀਤਾ ਜਾ ਸਕਦਾ ਹੈ। ਇਹ ਵੀ ਦੱਸਣਯੋਗ ਹੈ ਕਿ ਸਿਮਰਜੀਤ ਸਿੰਘ ਬੈਂਸ ਸਣੇ ਇਸ ਮਾਮਲੇ ‘ਚ 7 ਮੁਲਜ਼ਮਾਂ ਤੇ ਚਾਰਜ ਲਾਏ ਗਏ ਸਨ ।
ਲੁਧਿਆਣਾ ਦੀ ਜ਼ਿਲ੍ਹਾ ਅਦਾਲਤ ਸਿਮਰਜੀਤ ਬੈਂਸ ਸਣੇ 7 ਲੋਕਾਂ ਨੂੰ ਭਗੌੜਾ ਕਰਾਰ ਕਰ ਚੁੱਕੀ ਸੀ। ਭਗੌੜਿਆ ਨੂੰ ਗ੍ਰਿਫਤਾਰ ਕਰਨ ਲਈ ਪੁਲਿਸ ਲਗਾਤਾਰ ਛਾਪੇਮਾਰੀ ਕਰ ਰਹੀ ਸੀ।
ਸਿਮਰਜੀਤ ਬੈਂਸ ‘ਤੇ ਹੋਰਨਾਂ ਮੁਲਜ਼ਮਾਂ ਦੇ ਭਗੋੜਾ ਕਰਾਰ ਦੇ ਪੋਸਟਰ ਵੀ ਲੱਗੇ ਸਨ। ਹਿਰਾਸਤ ‘ਚ ਲਏ ਜਾਣ ਬਾਰੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਨੇ ਫੋਨ ‘ਤੇ ਕੀਤੀ ਪੁਸ਼ਟੀ।