ਫਿਰੋਜ਼ਪੁਰ : ਪਸ਼ੂ ਚਰਾਉਣ ਗਈ ਨਾਬਾਲਿਗਾ ਨਾਲ ਜਬਰ-ਜ਼ਨਾਹ ਦੀ ਕੋਸ਼ਿਸ਼, ਭੱਜ ਕੇ ਬਚਾਈ ਇੱਜ਼ਤ

0
132

ਫ਼ਿਰੋਜ਼ਪੁਰ | ਜੰਗਲ ਵਿਚ ਪਸ਼ੂਆਂ ਨੂੰ ਲੈ ਕੇ ਜਾ ਰਹੀ ਇਕ ਨਾਬਾਲਗ ਲੜਕੀ ਨਾਲ ਬਲਾਤਕਾਰ ਦੀ ਕੋਸ਼ਿਸ਼ ਕੀਤੀ ਗਈ। ਪੀੜਤਾ ਦੀ ਕੁੱਟਮਾਰ ਵੀ ਕੀਤੀ ਗਈ ਅਤੇ ਮੁਲਜ਼ਮਾਂ ਨੇ ਉਸ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ। ਪੀੜਤਾ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਪੀੜਤਾ ਦੀ ਮਾਂ ਦੀ ਸ਼ਿਕਾਇਤ ‘ਤੇ ਪੁਲਿਸ ਨੇ ਦੋਸ਼ੀ ਖਿਲਾਫ ਬਲਾਤਕਾਰ ਦੀ ਕੋਸ਼ਿਸ਼ ਅਤੇ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ।

ਪੁਲਿਸ ਨੂੰ ਦਿੱਤੀ ਸ਼ਿਕਾਇਤ ‘ਚ ਪੀੜਤਾ ਦੀ ਮਾਂ ਨੇ ਦੱਸਿਆ ਕਿ ਉਹ ਅਤੇ ਉਸ ਦਾ ਪਤੀ ਮਿਹਨਤ-ਮਜ਼ਦੂਰੀ ਕਰਦੇ ਹਨ। 15 ਜੂਨ ਨੂੰ ਉਹ ਆਪਣੇ ਪਤੀ ਨਾਲ ਖੇਤਾਂ ਵਿਚ ਝੋਨਾ ਲਾਉਣ ਗਈ ਸੀ। ਉਸ ਦੀ 17 ਸਾਲਾ ਧੀ ਘਰ ਵਿਚ ਇਕੱਲੀ ਸੀ। ਦੁਪਹਿਰ ਸਮੇਂ ਉਹ ਪਸ਼ੂਆਂ ਨੂੰ ਲੈ ਕੇ ਜੰਗਲ ‘ਚ ਗਈ ਸੀ ਤਾਂ ਵਿੰਦਰ ਸਿੰਘ ਵਾਸੀ ਚੰਦ ਦੋਨਾ ਰਹੀਮਕੇ ਨੇ ਉਸ ਨੂੰ ਫੜ ਲਿਆ ਅਤੇ ਤੌਲੀਏ ਨਾਲ ਮੂੰਹ ਬੰਨ੍ਹ ਦਿੱਤਾ।

ਔਰਤ ਮੁਤਾਬਕ ਬੇਟੀ ਨੇ ਕਿਸੇ ਤਰ੍ਹਾਂ ਭੱਜ ਕੇ ਆਪਣੀ ਇੱਜ਼ਤ ਬਚਾਈ। ਜਦੋਂ ਮੁਲਜ਼ਮ ਜਬਰ-ਜ਼ਨਾਹ ਕਰਨ ’ਚ ਅਸਫ਼ਲ ਰਿਹਾ ਤਾਂ ਉਸ ਨੇ ਪਿੱਛਿਓਂ ਪੱਥਰ ਮਾਰ ਕੇ ਧੀ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਘਰ ਆ ਕੇ ਉਸਨੇ ਸਾਰੀ ਗੱਲ ਦੱਸੀ। ਦੂਜੇ ਪਾਸੇ ਥਾਣਾ ਮਮਦੋਟ ਦੇ ਏਐਸਆਈ ਗੁਰਚਰਨ ਸਿੰਘ ਨੇ ਸ਼ਿਕਾਇਤ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਪੁਲਿਸ ਮੁਲਜ਼ਮਾਂ ਦੀ ਭਾਲ ਵਿਚ ਛਾਪੇਮਾਰੀ ਕਰ ਰਹੀ ਹੈ।