ਰਾਮ ਰਹੀਮ ਜੇਲ੍ਹ ਵਾਪਸ ਜਾਣ ਤੋਂ ਪਹਿਲਾਂ ‘ਚੈਟ ਪੇ ਚੈਟ’ ਗੀਤ ਕਰ ਗਿਆ ਰਿਲੀਜ਼, ਗਾਣੇ ਰਾਹੀਂ ਭਗਤਾਂ ਨੂੰ ਦਿੱਤਾ ਇਹ ਸੁਨੇਹਾ

0
286

ਸਿਰਸਾ। ਰਾਮ ਰਹੀਮ ਨੇ ਸੁਨਾਰੀਆ ਜੇਲ੍ਹ ਵਾਪਸੀ ਤੋਂ ਪਹਿਲਾਂ ਆਪਣਾ ਤੀਜਾ ਗੀਤ ਲਾਂਚ ਕਰ ਦਿੱਤਾ ਹੈ। ਵੀਰਵਾਰ ਰਾਤ ਕਰੀਬ 12 ਵਜੇ ਨਵਾਂ ਗੀਤ ‘ਚੈਟ ਪੇ ਚੈਟ’ ਲਾਂਚ ਕੀਤਾ। ਇਸ ਗੀਤ ‘ਚ ਰਾਮ ਰਹੀਮ ਮੋਬਾਈਲ ਅਤੇ ਡਿਜੀਟਲ ਗੈਜੇਟਸ ਦੇ ਸਰੀਰ ‘ਤੇ ਪੈਣ ਵਾਲੇ ਪ੍ਰਭਾਵਾਂ ਦੇ ਨੁਕਸਾਨ ਦੱਸ ਰਹੇ ਹਨ। ਰਾਮ ਰਹੀਮ ਪਰਿਵਾਰ ‘ਚ ਇਕ-ਦੂਜੇ ਨਾਲ ਸਮਾਂ ਬਿਤਾਉਣ ਦਾ ਸੰਦੇਸ਼ ਦੇ ਰਹੇ ਹਨ। ਇਸ ਨੂੰ ਯੂਟਿਊਬ ‘ਤੇ ਕਰੀਬ 6.5 ਲੱਖ ਲੋਕਾਂ ਨੇ ਦੇਖਿਆ। ਤੀਜੇ ਗੀਤ ‘ਚ ਰਾਮ ਰਹੀਮ ਖੁਦ ਵੀ ਐਕਟਿੰਗ ਕਰ ਰਹੇ ਹਨ। ਰਾਮ ਰਹੀਮ ਦੀ 40 ਦਿਨਾਂ ਦੀ ਪੈਰੋਲ ਖਤਮ ਹੋ ਗਈ ਹੈ ਅਤੇ ਉਹ ਅੱਜ ਸੁਨਾਰੀਆ ਜੇਲ੍ਹ ਪਰਤ ਸਕਦਾ ਹੈ।

ਪਹਿਲੇ ਗੀਤ ‘ਤੇ ਹੰਗਾਮੇ ਤੋਂ ਬਾਅਦ ਰਾਮ ਰਹੀਮ ਨੇ ਆਪਣਾ ਦੂਜਾ ਗੀਤ ਵੀ ਲਾਂਚ ਕੀਤਾ। ਦੂਜੇ ਗੀਤ ਨੂੰ 2 ਦਿਨਾਂ ‘ਚ ਕਰੀਬ 49 ਲੱਖ 45 ਹਜ਼ਾਰ 704 ਲੋਕ ਸੁਣ ਚੁੱਕੇ ਹਨ। ਜਦਕਿ ਗੀਤ ਨੂੰ 96 ਹਜ਼ਾਰ ਲੋਕਾਂ ਨੇ ਪਸੰਦ ਕੀਤਾ ਹੈ। ਰਾਮ ਰਹੀਮ ਨੇ ਨਸ਼ੇ ਉਤੇ ਇਹ ਗੀਤ ਗਾਇਆ ਸੀ। ਜਾਗੋ ਦੇਸ਼ ਕੇ ਲੋਕ ਗੀਤ ਦੇ ਬੋਲਾਂ ‘ਚ ਰਾਮ ਰਹੀਮ ਖੁਦ ਵੱਖ-ਵੱਖ ਪੋਸ਼ਾਕਾਂ ‘ਚ ਕੈਮਰੇ ਦੇ ਸਾਹਮਣੇ ਨਜ਼ਰ ਆ ਰਹੇ ਹਨ। ਰਾਮ ਰਹੀਮ ਦੇ ਗੀਤ ਵਿੱਚ ਉਹ ਪਿੰਡਾਂ ਵਿੱਚ ਠੀਕਰੀ ਪਹਿਰੇ ਲਾਉਣ, ਸ਼ਰਾਬ ਦੇ ਸਾਰੇ ਠੇਕੇ ਤੋੜ ਕੇ ਗੁਰੂ ਪੀਰਾਂ ਦਾ ਸਰੂਪ ਰੱਖਣ ਦਾ ਸੁਨੇਹਾ ਦੇ ਰਿਹਾ ਹੈ। ਗੀਤ ‘ਚ ਰਾਮ ਰਹੀਮ ਨਸ਼ੇੜੀਆਂ ਦੇ ਇਲਾਜ ਦੀ ਗੱਲ ਕਰ ਰਿਹਾ ਹੈ, ਨਾਲ ਹੀ ਇਸ ਮੁਹਿੰਮ ‘ਤੇ ਇਤਰਾਜ਼ ਨਾ ਕਰਨ ਦੀ ਅਪੀਲ ਕਰ ਰਿਹਾ ਹੈ। ਦੱਸ ਦੇਈਏ ਕਿ ਰਾਮ ਰਹੀਮ ਨੇ ਨਸ਼ਿਆਂ ਖਿਲਾਫ ਡੂੰਘਾਈ ਨਾਲ ਮੁਹਿੰਮ ਸ਼ੁਰੂ ਕੀਤੀ ਹੈ।

ਰਾਮ ਰਹੀਮ ਦੇ ਪਹਿਲੇ ਗੀਤ ‘ਸਾਡੀ ਰਾਤ ਦੀਵਾਲੀ’ ਨੂੰ 1 ਕਰੋੜ ਤੋਂ ਵੱਧ ਵਿਊਜ਼ ਮਿਲ ਚੁੱਕੇ ਹਨ। ਇਸ ‘ਤੇ ਉਸ ਦੇ ਪ੍ਰੇਮੀ ਵੀ ਜਸ਼ਨ ਮਨਾਉਂਦੇ ਹਨ। ਕਿਉਂਕਿ ਰਾਮ ਰਹੀਮ ਹੁਣ ਆਪਣੇ 6 ਕਰੋੜ ਪ੍ਰੇਮੀ ਹੋਣ ਦਾ ਦਾਅਵਾ ਕਰ ਰਿਹਾ ਹੈ। ਹਾਲਾਂਕਿ ਡੇਰਾ ਪ੍ਰਬੰਧਕ ਕਦੇ ਵੀ ਕੋਈ ਸਬੂਤ ਪੇਸ਼ ਨਹੀਂ ਕਰ ਸਕੇ।

ਰਾਮ ਰਹੀਮ ਦੇ ਗਾਣਿਆਂ ‘ਤੇ ਵਿਵਾਦ
ਰਾਮ ਰਹੀਮ ਦੇ ਜੇਲ ਤੋਂ 40 ਦਿਨ ਦੀ ਪੈਰੋਲ ਦੌਰਾਨ ਗਾਏ ਗਾਣਿਆਂ ‘ਤੇ ਵਿਵਾਦ ਵੀ ਹੋ ਚੁੱਕਾ ਹੈ। ਰਾਮ ਰਹੀਮ ਦੇ ਇਨ੍ਹਾਂ ਗਾਣਿਆਂ ‘ਤੇ ਸਤਿਸੰਗ ‘ਤੇ ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਵੀ ਇਤਰਾਜ਼ ਕਰ ਚੁੱੱਕੀ ਹੈ ਤੇ ਪੀਐੱਮ ਨੂੰ ਪੱਤਰ ਲਿਖ ਚੁੱਕੀ ਹੈ। ਜਦੋਂਕਿ ਐਚਸੀ ਅਰੋੜਾ ਐਡਵੋਕੇਟ ਨੇ ਪੰਜਾਬ ਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਵੀ ਦਾਇਰ ਕੀਤੀ ਸੀ। ਹਾਲਾਂਕਿ ਬਾਅਦ ‘ਚ ਉਨ੍ਹਾਂ ਨੇ ਪਟੀਸ਼ਂਨ ਵਾਪਸ ਲੈ ਲਈ।