ਕਾਨਪੁਰ। ਜਿਨ੍ਹਾਂ ਨੂੰ ਦੇਖ ਕੇ ਚਿਹਰੇ ਉਤੇ ਮੁਸਕਾਨ ਆ ਜਾਂਦੀ ਸੀ, ਉਹ ਰਾਜੂ ਭਈਆ ਸਾਨੂੰ ਸਾਰਿਆਂ ਨੂੰ ਰੁਲਾ ਕੇ ਚਲਾ ਗਿਆ। ਲੋਕਾਂ ਦੇ ਦਿਲ ਜਿੱਤਣ ਦੀ ਜੋ ਕਲਾ ਰਾਜੂ ਸ਼੍ਰੀਵਾਸਤਵ ਵਿਚ ਸੀ, ਉਹ ਸ਼ਾਇਦ ਹੀ ਕਿਸੇ ਹੋਰ ‘ਚ ਦੇਖਣ ਨੂੰ ਮਿਲੇ। ਕਹਿੰਦੇ ਹਨ ਕਿ ਕਿਸੇ ਦੇ ਚਿਹਰੇ ਉਤੇ ਮੁਸਕਾਨ ਲੈ ਕੇ ਆਉਣਾ ਸਭ ਤੋਂ ਨੇਕ ਕੰਮ ਹੁੰਦਾ ਹੈ, ਉਹ ਨੇਕ ਕੰਮ ਕੀਤਾ ਹੈ ਰਾਜੂ ਨੇ। ਮੱਧ ਵਰਗੀ ਪਰਿਵਾਰ ਵਿਚ ਜਨਮ ਲੈ ਕੇ ਪੂਰੇ ਦੇਸ਼ ਵਿਚ ਛਾਅ ਜਾਣ ਦੀ ਉਦਾਹਰਨ ਪੇਸ਼ ਕੀਤੀ ਹੈ ਰਾਜੂ ਸ਼੍ਰੀਵਾਸਤਵ ਨੇ। ਰਾਜੂ ਸ਼੍ਰੀਵਾਸਤਵ ਨੇ ਬੁਲੰਦੀਆਂ ਨੂੰ ਛੂਹ ਲੈਣ ਦੇ ਬਾਅਦ ਵੀ ਜ਼ਮੀਨ ਨਾਲ ਜੁੜੇ ਰਹਿਣ ਦਾ ਸੰਦੇਸ਼ ਦਿੱਤਾ ਹੈ।
ਕਾਲਪਨਿਕ ਨਹੀਂ ਅਸਲ ਵਿਚ ਸਨ ਰਾਜੂ ਦੇ ਗਜੋਧਰ ਭਈਆ
ਮਸ਼ਹੂਰ ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੇ ਗਜੋਧਰ ਭਈਆ ਦੇ ਕਿਰਦਾਰ ਨੂੰ ਕੋਈ ਨਹੀਂ ਭੁਲਾ ਸਕਦਾ ਹੈ। ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ ਵਿਚ ਇਸ ਕਿਰਦਾਰ ਰਾਹੀਂ ਉਨ੍ਹਾਂ ਨੇ ਸਫਲਤਾ ਦੀਆਂ ਪੌੜੀਆਂ ਚੜ੍ਹੀਆਂ ਤੇ ਉਸਦੇ ਬਾਅਦ ਕਦੇ ਪਿੱਛੇ ਮੁੜ ਕੇ ਨਹੀਂ ਦੇਖਿਆ। ਖਾਸ ਗੱਲ ਇਹ ਹੈ ਕਿ ਗਜੋਧਰ ਭਈਆ ਕੋਈ ਕਾਲਪਨਿਕ ਕਿਰਦਾਰ ਨਹੀਂ ਸਨ, ਉਹ ਰਾਜੂ ਦੇ ਉਨਾਵ ਸਥਿਤ ਮਕਾਨ ਵਿਚ ਰਹਿੰਦੇ ਸਨ। ਕਾਮੇਡੀਅਨ ਰਾਜੂ ਸ਼੍ਰੀਵਾਸਤਵ ਦੇ ਦਿਹਾਂਤ ਨਾਲ ਬੀਘਾਪੁਰ ਬਲਾਕ ਦੇ ਮਗਰਾਇਰ ਪਿੰਡ ਵਿਚ ਰਹਿਣ ਵਾਲਾ ਚਾਚਾ ਵੇਦ ਵਿਕਰਮ ਸ਼੍ਰੀਵਾਸਤਵ ਦਾ ਪਰਿਵਾਰ ਬਹੁਤ ਪਰੇਸ਼ਾਨ ਹੈ।
ਵੇਦ ਦੱਸਦੇ ਹਨ ਕਿ ਬਚਪਨ ਤੋਂ ਹੀ ਰਾਜੂ ਐਥੇ ਆਉਂਦਾ ਸੀ। ਕਦੇ ਸੋਚਿਆ ਨਹੀਂ ਸੀ ਕਿ ਉਸਦਾ ਦਿਹਾਂਤ ਇਸ ਤਰ੍ਹਾਂ ਹੋ ਜਾਵੇਗਾ। ਅਸੀਂ ਸਾਰੇ ਉਸਦੇ ਸਿਹਤਮੰਦ ਹੋਣ ਦਾ ਕਾਮਨਾ ਕਰ ਰਹੇ ਸੀ। ਵੇਦ ਵਿਕਰਮ ਦੱਸਦੇ ਹਨ ਕਿ ਵੱਡੇ ਭਰਾ (ਰਾਜੂ ਦੇ ਪਿਤਾ) ਰਮੇਸ਼ ਚੰਦਰ ਹਾਸਰਸ ਦੇ ਕਵੀ ਸਨ। ਬਚਪਨ ਤੋਂ ਹੀ ਰਾਜੂ ਉਨ੍ਹਾਂ ਦੀਆਂ ਕਵਿਤਾਵਾਂ ਨੂੰ ਬਹੁਤ ਹੀ ਗੌਰ ਨਾਲ ਸੁਣਦੇ ਸਨ। ਰਾਜੂ ਦੇ ਨਾਨਕੇ ਇਥੇ 3 ਕਿਲੋਮੀਟਰ ਦੀ ਦੂਰੀ ਉਤੇ ਬੇਹਟਾ ਸਸ਼ਾਨ ਵਿਚ ਸਨ। ਉਥੇ ਇਕ ਬਜੁਰਗ ਗਜੋਧਰ ਰਹਿੰਦੇ ਸਨ। ਉਹ ਰੁਕ ਰੁਕ ਕੇ ਬੋਲਦੇ ਸਨ, ਉਨ੍ਹਾਂ ਦਾ ਕਿਰਦਾਰ ਹੀ ਰਾਜੂ ਨੇ ਅਪਣਾਇਆ ਸੀ ਤੇ ਉਸੇ ਕਿਰਦਾਰ ਨੂੰ ਲੋਕਾਂ ਨੇ ਬਹੁਤ ਪਸੰਦ ਕੀਤਾ ਸੀ।
ਪਿੰਡ ਤੋਂ ਹੀ ਮੰਬਈ ਵੱਲ ਨਿਕਲੇ ਸਨ ਰਾਜੂ
ਵੇਦ ਵਿਕਰਮ ਦੱਸਦੇ ਹਨ ਕਿ ਰਾਜੂ ਪਿਤਾ ਦੇ ਨਾਲ ਕਿਦਵਈ ਨਗਰ ਵਿਚ ਰਹਿੰਦੇ ਸਨ। ਰਾਜੂ ਦੀ ਮੰਡਲੀ ਨਾਟਕ ਮੰਚਨ ਆਦਿ ਵਿਚ ਭਾਗ ਲੈਂਦੀ ਸੀ ਪਰ ਉਨ੍ਹਾਂ ਦੇ ਪਿਤਾ ਨੂੰ ਇਹ ਪਸੰਦ ਨਹੀਂ ਸੀ। ਇਕ ਦਿਨ ਰਾਜੂ ਦਾ ਰਾਤ ਨੂੰ ਕਾਮੇਡੀ ਦਾ ਕੋਈ ਪ੍ਰੋਗਰਾਮ ਸੀ ਤਾਂ ਉਹ ਕਿਸੇ ਨੂੰ ਬਿਨਾਂ ਦੱਸੇ ਘਰ ਦੇ ਬਾਹਰ ਲੱਗੇ ਨਿੰਮ ਦੇ ਦਰੱਖਤ ਦੇ ਸਹਾਰੇ ਉਤਰੇ ਤੇ ਪ੍ਰੋਗਰਾਮ ਵਿਚ ਹਿੱਸਾ ਲੈਣ ਚਲੇ ਗਏ। ਇਸ ਉਤੇ ਪਿਤਾ ਤੇ ਮਾਂ ਸਰਸਵਤੀ ਨੇ ਉਨ੍ਹਾਂ ਨੂੰ ਬਹੁਤ ਫਟਕਾਰ ਲਗਾਈ। ਇਸਦੇ ਬਾਅਦ ਰਾਜੂ ਮਗਰ ਆ ਗਏ। ਤਿੰਨ ਮਹੀਨੇ ਇਥੇ ਰਹੇ ਤੇ ਇਥੋਂ ਹੀ ਕੰਮ ਦੇ ਸਿਲਸਿਲੇ ਵਿਚ ਮੁੰਬਈ ਚਲੇ ਗਏ।
1983 ਵਿਚ ਪਹੁੰਚੇ ਸਨ ਮੁੰਬਈ, 2005 ਵਿਚ ਮਿਲੀ ਸੀ ਪਛਾਣ
ਬਚਪਨ ਤੋਂ ਹੀ ਮਿਮਿਕਰੀ ਤੇ ਕਾਮੇਡੀਅਨ ਦਾ ਸਪਨਾ ਪਾਲੇ ਰਾਜੂ ਸ਼੍ਰੀਵਾਸਤਵ 1983 ਵਿਚ ਫਿਲਮ ਨਗਰੀ ਪੁੱਜੇ ਸਨ। ਕਈ ਸਾਲਾਂ ਦੇ ਸੰਘਰਸ਼ ਦੇ ਬਾਅਦ 2005 ਵਿਚ ਉਨ੍ਹਾਂ ਨੂੰ ਪਛਾਣ ਉਦੋਂ ਮਿਲੀ, ਜਦੋਂ ਦ ਗ੍ਰੇਟ ਇੰਡੀਅਨ ਲਾਫਟਰ ਚੈਲੇਂਜ ਵਿਚ ਹਿੱਸਾ ਲੈਣ ਦਾ ਮੌਕ ਮਿਲਿਆ। ਸਟਾਰ ਵਨ ਉਤੇ ਪ੍ਰਸਾਰਤ ਹੋਣ ਵਾਲੇ ਇਸ ਸਟੈਂਡਅਪ ਕਾਮੇਡੀ ਸ਼ੋਅ ਵਿਚ ਉਹ ਸੈਕਿੰਡ ਰਨਰਅਪ ਰਹੇ ਸਨ। ਇਸਤੋਂ ਪਹਿਲਾਂ ਵੀ ਉਨ੍ਹਾਂ ਨੇ ਫਿਲਮਾਂ ਵਿਚ ਛੋਟੇ ਮੋਟੇ ਕਿਰਦਾਰ ਅਦਾ ਕੀਤੇ ਸਨ, ਪਰ ਜੋ ਨਾਮ ਉਨ੍ਹਾਂ ਨੇ ਲਾਫਟਰ ਚੈਲੇਂਜ ਵਿਚ ਆਉਣ ਤੋਂ ਬਾਅਦ ਕਮਾਇਆ, ਉਹ ਲੋਕਾਂ ਦੀ ਜੁਬਾਨ ਉਤੇ ਛਾਅ ਗਿਆ। ਇਸਤੋਂ ਬਾਅਦ ਉਨ੍ਹਾਂ ਨੇ ਕਈ ਫਿਲਮਾਂ ਤੇ ਸੀਰੀਅਲ ਵਿਚ ਕੰਮ ਕੀਤਾ। ਇਸ ਸ਼ੋਅ ਤੋਂ ਬਾਅਦ ਉਨ੍ਹਾਂ ਨੂੰ ਕਿੰਗ ਆਫ ਕਾਮੇਡੀ ਦਾ ਨਾਮ ਮਿਲਿਆ।
ਰਾਜੂ ਦੇ ਨਾਮ ਐਵਾਰਡ
2016 ਵਿਚ ਯਸ਼ ਭਾਰਤੀ ਐਵਾਰਡ
2017 ਵਿਚ ਦਾਦਾ ਸਾਹਿਬ ਫਾਲਕੇ ਐਕਸੀਲੈਂਸ ਐਵਾਰਡ
2020 ਵਿਚ ਟਾਪ-100 ਭਾਰਤੀ ਵਿਅਕਤੀਤਵ ਵਿਚੋਂ ਇਕ ਚੁਣੇ ਗਏ