ਰਾਜਸਥਾਨ : ਬਿਨਾਂ ਪੁੱਛੇ ਬਾਥਰੂਮ ਜਾਣ ‘ਤੇ ਨਾਬਾਲਗ ਵਿਦਿਆਰਥੀ ਦੀ ਅੱਖ ‘ਤੇ ਪ੍ਰਿੰਸੀਪਲ ਨੇ ਬੇਰਹਿਮੀ ਨਾਲ ਮਾਰੇ ਡੰਡੇ, ਲਹੂ-ਲੂਹਾਣ ਹੋਏ ਬੱਚੇ ਦੇ ਲੱਗੇ ਕਈ ਟਾਂਕੇ

0
491

ਰਾਜਸਥਾਨ | ਬਾੜਮੇਰ ‘ਚ 8ਵੀਂ ਜਮਾਤ ਦੇ ਵਿਦਿਆਰਥੀ ਨੂੰ ਬਿਨਾਂ ਆਗਿਆ ਤੋਂ ਬਾਥਰੂਮ ਜਾਣ ਦੀ ਕੀਮਤ ਚੁਕਾਉਣੀ ਪਈ ਹੈ। ਸਕੂਲ ਦੇ ਪ੍ਰਿੰਸੀਪਲ ਨੂੰ ਇੰਨਾ ਗੁੱਸਾ ਆਇਆ ਕਿ ਉਸ ਨੇ ਬੱਚੇ ਨੂੰ ਬੇਰਹਿਮੀ ਨਾਲ ਡੰਡੇ ਨਾਲ ਕੁੱਟਿਆ। ਅੱਖ ਦੇ ਉੱਪਰ ਡੰਡਾ ਮਾਰਨ ਕਰਕੇ ਬੱਚਾ ਲਹੂ-ਲੁਹਾਣ ਹੋ ਗਿਆ ਤੇ ਬੱਚੇ ਨੂੰ 4 ਟਾਂਕੇ ਲੱਗੇ ਹਨ।

ਮਾਮਲਾ ਬਾੜਮੇਰ ਜ਼ਿਲ੍ਹੇ ਦੇ ਸਿੰਧਾਰੀ ਥਾਣਾ ਖੇਤਰ ਦੇ ਅਧੀਨ ਪੈਂਦੇ ਨਿੰਬਲਕੋਟ ਦੇ ਲਖੋਨੀ ਗੋਦਰਸ ਕੀ ਢਾਣੀ ਦਾ ਹੈ। ਘਟਨਾ 11 ਮਾਰਚ ਸ਼ਨੀਵਾਰ ਦੁਪਹਿਰ 12 ਵਜੇ ਦੀ ਦੱਸੀ ਜਾ ਰਹੀ ਹੈ। ਦੂਜੇ ਪਾਸੇ ਬੱਚੇ ਦੇ ਪਿਤਾ ਨੇ ਵੀ ਬੁੱਧਵਾਰ ਨੂੰ ਥਾਣਾ ਸਿੰਧੜੀ ‘ਚ ਅਧਿਆਪਕ ਖਿਲਾਫ ਮਾਮਲਾ ਦਰਜ ਕਰਵਾਇਆ ਹੈ।

ਜਦਕਿ ਇਸ ਪੂਰੇ ਮਾਮਲੇ ‘ਚ ਪ੍ਰਿੰਸੀਪਲ ਦਾ ਕਹਿਣਾ ਹੈ ਕਿ ਘਟਨਾ ਸਮੇਂ ਮੈਂ ਸਕੂਲ ‘ਚ ਨਹੀਂ ਸੀ।ਦੋ ਬੱਚੇ ਦੌੜ ਰਹੇ ਸਨ ਉਦੋਂ ਇਹ ਸੱਟ ਲੱਗੀ। 

ਹੁਕਮਾਰਾਮ ਨੇ ਸਿੰਧੜੀ ਥਾਣੇ ‘ਚ ਸ਼ਿਕਾਇਤ ਦਿੱਤੀ ਕਿ ਉਸ ਦਾ ਲੜਕਾ ਰਾਵਤਰਾਮ (13) ਸਰਕਾਰੀ ਅੱਪਰ ਪ੍ਰਾਇਮਰੀ ਸਕੂਲ ਲੱਖੋਨੀ ਗੋਦਾਰੋਂ ਕੀ ਢਾਣੀ ‘ਚ ਪੜ੍ਹਦਾ ਹੈ ਅਤੇ 8ਵੀਂ ਜਮਾਤ ਦਾ ਵਿਦਿਆਰਥੀ ਹੈ। ਫਿਲਹਾਲ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।