ਨਾਜਾਇਜ਼ ਤੌਰ ‘ਤੇ PRTC ਦੀ ਜਗ੍ਹਾ ‘ਤੇ ਔਰਬਿਟ ਕੰਪਨੀ ਨੇ ਖੋਖੇ ‘ਚ ਬਣਾਇਆ ਸੀ ਆਪਣਾ ਦਫ਼ਤਰ
ਬਠਿੰਡਾ | ਟਰਾਂਸਪੋਰਟ ਮੰਤਰੀ ਬਣਦੇ ਹੀ ਅਮਰਿੰਦਰ ਸਿੰਘ ਰਾਜਾ ਵੜਿੰਗ ਐਕਸ਼ਨ ਮੂਡ ‘ਚ ਨਜ਼ਰ ਆ ਰਹੇ ਹਨ। ਕਦੇ ਸਰਕਾਰੀ ਬੱਸਾਂ ਵਿੱਚ ਸਫ਼ਰ ਕਰਦੇ ਹਨ ਤੇ ਹੁਣ ਉਨ੍ਹਾਂ ਦੇ ਆਦੇਸ਼ਾਂ ‘ਤੇ ਬਠਿੰਡਾ ਦੇ ਬੱਸ ਸਟੈਂਡ ‘ਚ ਸਾਬਕਾ ਅਕਾਲੀ ਸਰਕਾਰ ਦੀ ਕੰਪਨੀ ਔਰਬਿਟ ਦਾ ਦਫ਼ਤਰ ਵੀ ਇਥੋਂ ਚੁੱਕਵਾ ਦਿੱਤਾ ਹੈ।
ਪੀਆਰਟੀਸੀ ਦੇ ਅਧਿਕਾਰੀਆਂ ਮੁਤਾਬਿਕ ਉਨ੍ਹਾਂ ਨੂੰ ਪੰਜਾਬ ਸਰਕਾਰ ਤੇ ਟਰਾਂਸਪੋਰਟ ਮੰਤਰੀ ਵੱਲੋਂ ਸਖਤ ਨਿਰਦੇਸ਼ ਹਨ ਕਿ ਬੱਸ ਸਟੈਂਡ ਦੀ ਜਗ੍ਹਾ ‘ਤੇ ਕੋਈ ਵੀ ਨਾਜਾਇਜ਼ ਕਬਜ਼ਾ ਨਹੀਂ ਹੋਣਾ ਚਾਹੀਦਾ, ਜਿਸ ਕਰਕੇ ਔਰਬਿਟ ਦਾ ਦਫ਼ਤਰ ਵੀ ਰਾਤੋ-ਰਾਤ ਅਧਿਕਾਰੀਆਂ ਨੇ ਉਥੋਂ ਚੁੱਕ ਦਿੱਤਾ।