ਰੇਲਵੇ ਨੇ ਲੱਖਾਂ ਮੁਸਾਫਿਰਾਂ ਨੂੰ ਦਿੱਤੀ ਰਾਹਤ : ਲੋਕਲ ਟ੍ਰੇਨਾਂ ਦਾ ਕਿਰਾਇਆ 30 ਤੋਂ ਘਟਾ ਕੇ ਕੀਤਾ 10 ਰੁਪਏ

0
364

ਨਵੀਂ ਦਿੱਲੀ, 24 ਫਰਵਰੀ | ਮੁਸਾਫਿਰਾਂ ਦੀ ਸਹੂਲਤ ‘ਤੇ ਲਗਾਤਾਰ ਕੰਮ ਕਰ ਰਹੇ ਰੇਲ ਮੰਤਰਾਲੇ ਨੇ ਪਿਛਲੇ ਕੁਝ ਸਾਲਾਂ ਵਿਚ ਇੰਫ੍ਰਾਸਟਰੱਕਚਰ ਵਿਚ ਤੇਜ਼ੀ ਨਾਲ ਬਦਲਾਅ ਕੀਤਾ ਹੈ। ਇਸ ਨਾਲ ਮੁਸਾਫਿਰਾਂ ਨੂੰ ਕਈ ਸਹੂਲਤਾਂ ਵੀ ਮਿਲੀਆਂ ਹਨ। ਹੁਣ ਰੇਲਵੇ ਬੋਰਡ ਵੱਲੋਂ ਰੋਜ਼ਾਨਾ ਸਫਰ ਕਰਨ ਵਾਲੇ ਮੁਸਾਫਿਰਾਂ ਲਈ ਰੇਲ ਕਿਰਾਏ ਨੂੰ ਘਟਾ ਕੇ ਵੱਡੀ ਰਾਹਤ ਦਿੱਤੀ ਗਈ ਹੈ। ਪਿਛਲੇ ਤਿੰਨ ਸਾਲਾਂ ਦੌਰਾਨ ਘੱਟੋ-ਘੱਟ ਕਿਰਾਏ ਨੂੰ ਘਟਾ ਕੇ ਇਕ-ਤਿਹਾਈ ਕਰ ਦਿੱਤਾ ਹੈ। ਮਿਨੀਅਮ ਕਿਰਾਏ ਨੂੰ 10 ਰੁਪਏ ਤੋਂ ਵਧਾ ਕੇ 30 ਰੁਪਏ ਕਰ ਦਿੱਤਾ ਗਿਆ ਸੀ ਪਰ ਹੁਣ ਬੋਰਡ ਨੇ ਇਸ ਨੂੰ ਫਿਰ ਤੋਂ ਘਟਾ ਕੇ 10 ਰੁਪਏ ਕਰ ਦਿੱਤਾ ਹੈ। ਘੱਟੋ-ਘੱਟ ਕਿਰਾਇਆ ਵਧਣ ਨਾਲ ਮੁਸਾਫਿਰਾਂ ਨੂੰ ਇਕ ਸਟੇਸ਼ਨ ਤੋਂ ਦੂਜੇ ਸਟੇਸ਼ਨ ਤੱਕ ਜਾਣ ਲਈ ਵੀ 30 ਰੁਪਏ ਦਾ ਭੁਗਤਾਨ ਕਰਨਾ ਪੈਂਦਾ ਸੀ।

ਕਿਰਾਇਆ ਵਧਣ ਨਾਲ ਕਈ ਵਾਰ ਮੁਸਾਫਿਰਾਂ ਨੂੰ ਐਕਸਪ੍ਰੈਸ ਟ੍ਰੇਨਾਂ ਵਿਚ ਸਫਰ ਕਰਨਾ ਪੈਂਦਾ ਸੀ। ਰੇਲਵੇ ਬੋਰਡ ਵੱਲੋਂ ਲਏ ਗਏ ਇਸ ਫੈਸਲੇ ਦਾ ਫਾਇਦਾ ਦਿੱਲੀ-NCR ਸਣੇ ਦੇਸ਼ ਦੇ ਲੱਖਾਂ ਡੇਲੀ ਮੁਸਾਫਿਰਾਂ ਨੂੰ ਹੋਵੇਗਾ। ਰੇਲਵੇ ਨੂੰ ਹਮੇਸ਼ਾ ਤੋਂ ਹੀ ਟਰਾਂਸਪੋਰਟ ਦਾ ਸਸਤਾ ਸਾਧਨ ਮੰਨਿਆ ਗਿਆ ਹੈ। ਇਸ ਕਾਰਨ ਰੋਜ਼ਾਨਾ ਲੱਖਾਂ ਮੁਸਾਫਿਰ ਟ੍ਰੇਨਾਂ ਤੋਂ ਸਫਰ ਕਰਦੇ ਹਨ। ਸਾਲ 2020 ਵਿਚ ਕੋਰੋਨਾ ਮਹਾਮਾਰੀ ਦੇ ਦਸਤਕ ਦੇਣ ਤੋਂ ਪਹਿਲਾਂ ਟ੍ਰੇਨ ਦਾ ਕਿਰਾਇਆ 10 ਰੁਪਏ ਸੀ ਪਰ ਕੋਰੋਨਾ ਤੋਂ ਬਾਅਦ ਜਦੋਂ ਰੇਲਗੱਡੀਆਂ ਦਾ ਸੰਚਾਲਨ ਸ਼ੁਰੂ ਕੀਤਾ ਗਿਆ ਤਾਂ ਇਸ ਨੂੰ ਵਧਾ ਕੇ 30 ਰੁਪਏ ਕਰ ਦਿੱਤਾ ਗਿਆ।
ਮੁਸਾਫਿਰਾਂ ਨੇ ਕਈ ਵਾਰ ਰੇਲਵੇ ਬੋਰਡ ਤੋਂ ਵਧਾਏ ਗਏ ਕਿਰਾਏ ਨੂੰ ਘੱਟ ਕਰਨ ਦੀ ਮੰਗ ਕੀਤੀ। ਹੁਣ ਰੇਲਵੇ ਬੋਰਡ ਨੇ ਆਪਣੇ ਹੁਕਮ ਵਿਚ ਕਿਹਾ ਕਿ ਮੁਸਾਫਿਰਾਂ ਤੋਂ ਘੱਟੋ-ਘੱਟ ਕਿਰਾਇਆ 10 ਰੁਪਏ ਦੇ ਹਿਸਾਬ ਨਾਲ ਲਿਆ ਜਾਵੇਗਾ। ਲੋਕਲ ਟਿਕਟ ਬੁਕਿੰਗ ਐਪ, ਸਾਫਟਵੇਅਰ ਤੇ ਯੂਟੀਐੱਸ ਐਪ ਵਿਚ ਵੀ ਘਟਾਏ ਗਏ ਕਿਰਾਏ ਨਾਲ ਜੁੜੀ ਜਾਣਕਾਰੀ ਨੂੰ ਅਪਡੇਟ ਕਰ ਦਿੱਤਾ ਗਿਆ ਹੈ।