ਤਿਉਹਾਰੀ ਸੀਜ਼ਨ ਨੂੰ ਮੁੱਖ ਰੱਖਦਿਆਂ ਰੇਲਵੇ ਨੇ ਸਪੈਸ਼ਲ ਟ੍ਰੇਨਾਂ ਸ਼ੁਰੂ ਕਰਨ ਦਾ ਕੀਤਾ ਐਲਾਨ, ਪੜ੍ਹੋ ਕਿਹੜੀ ਟ੍ਰੇਨ ਕਦੋਂ ਹੋਵੇਗੀ ਰਵਾਨਾ

0
5692

ਲੁਧਿਆਣਾ | ਰੇਲਵੇ ਨੇ ਤਿਉਹਾਰਾਂ ਦੇ ਸੀਜ਼ਨ ‘ਚ ਸਪੈਸ਼ਲ ਫੈਸਟੀਵਲ ਟ੍ਰੇਨਾਂ ਚਲਾਉਣ ਦਾ ਫੈਸਲਾ ਕੀਤਾ ਹੈ, ਜੋ 10 ਅਕਤੂਬਰ ਤੋਂ ਸ਼ੁਰੂ ਹੋਣਗੀਆਂ।

ਜਾਣਕਾਰੀ ਅਨੁਸਾਰ 10 ਅਕਤੂਬਰ ਨੂੰ 01633 ਨਵੀਂ ਦਿੱਲੀ-ਮਾਤਾ ਵੈਸ਼ਨੋ ਦੇਵੀ ਕੱਟੜਾ ਹਫਤੇ ਵਿੱਚ 3 ਦਿਨ ਚੱਲੇਗੀ। ਇਹ ਰੇਲ ਗੱਡੀ 21 ਨਵੰਬਰ ਤੱਕ ਹਰ ਬੁੱਧਵਾਰ, ਸ਼ੁੱਕਰਵਾਰ ਤੇ ਐਤਵਾਰ ਨੂੰ ਮਾਤਾ ਵੈਸ਼ਨੋ ਦੇਵੀ ਕੱਟੜਾ ਤੋਂ ਰਵਾਨਾ ਹੋਵੇਗੀ ਤੇ ਵਾਪਸੀ ਵਿੱਚ 01634 ਮਾਤਾ ਵੈਸ਼ਨੋ ਦੇਵੀ ਕੱਟੜਾ-ਨਵੀਂ ਦਿੱਲੀ ਨੂੰ ਹਫ਼ਤੇ ਵਿੱਚ 3 ਦਿਨ 11 ਅਕਤੂਬਰ ਤੋਂ 22 ਨਵੰਬਰ ਤੱਕ ਨਵੀਂ ਦਿੱਲੀ ਜਾਵੇਗੀ।

01654 ਮਾਤਾ ਵੈਸ਼ਨੋ ਦੇਵੀ ਕੱਟੜਾ-ਵਾਰਾਣਸੀ ਹਫਤਾਵਾਰੀ ਸਪੈਸ਼ਲ 10 ਅਕਤੂਬਰ ਤੋਂ 21 ਨਵੰਬਰ 2021 ਤੱਕ ਹਰ ਐਤਵਾਰ ਨੂੰ ਮਾਤਾ ਵੈਸ਼ਨੋ ਦੇਵੀ ਕੱਟੜਾ ਤੋਂ 11.20 ਵਜੇ ਰਵਾਨਾ ਹੋਵੇਗੀ ਤੇ ਅਗਲੇ ਦਿਨ 11.45 ਵਜੇ ਵਾਰਾਣਸੀ ਪਹੁੰਚੇਗੀ। ਵਾਪਸੀ ‘ਚ 01653 ਵਾਰਾਣਸੀ-ਮਾਤਾ ਵੈਸ਼ਨੋ ਦੇਵੀ ਕੱਟੜਾ ਹਫਤਾਵਾਰੀ ਸਪੈਸ਼ਲ 12 ਅਕਤੂਬਰ ਤੋਂ 23 ਨਵੰਬਰ 2021 ਤੱਕ ਹਰ ਮੰਗਲਵਾਰ ਸਵੇਰੇ 06.10 ਵਜੇ ਵਾਰਾਣਸੀ ਤੋਂ ਰਵਾਨਾ ਹੋਵੇਗੀ ਤੇ ਅਗਲੇ ਦਿਨ ਸਵੇਰੇ 10.55 ਵਜੇ ਮਾਤਾ ਵੈਸ਼ਨੋ ਦੇਵੀ ਕੱਟੜਾ ਪਹੁੰਚੇਗੀ।

ਇਸ ਦੇ ਨਾਲ ਹੀ 01671 ਆਨੰਦ ਵਿਹਾਰ ਟਰਮੀਨਲ-ਮਾਤਾ ਵੈਸ਼ਨੋ ਦੇਵੀ ਕੱਟੜਾ-ਆਨੰਦ ਵਿਹਾਰ ਟਰਮੀਨਲ 2 ਹਫਤਾਵਾਰੀ ਸਪੈਸ਼ਲ 11 ਅਕਤੂਬਰ ਤੋਂ 18 ਨਵੰਬਰ ਤੱਕ ਹਰ ਸੋਮਵਾਰ ਤੇ ਵੀਰਵਾਰ ਨੂੰ ਰਾਤ 11.00 ਵਜੇ ਆਨੰਦ ਵਿਹਾਰ ਟਰਮੀਨਲ ਤੋਂ ਰਵਾਨਾ ਹੋਵੇਗੀ ਤੇ ਅਗਲੇ ਦਿਨ ਦੁਪਹਿਰ 01.30 ਵਜੇ ਮਾਤਾ ਵੈਸ਼ਨੋ ਦੇਵੀ ਕੱਟੜਾ ਪਹੁੰਚੇਗੀ।

ਵਾਪਸੀ ‘ਚ 01672 ਮਾਤਾ ਵੈਸ਼ਨੋ ਦੇਵੀ ਕੱਟੜਾ-ਆਨੰਦ ਵਿਹਾਰ ਟਰਮੀਨਲ 2 ਹਫਤਾਵਾਰੀ ਸਪੈਸ਼ਲ 12 ਅਕਤੂਬਰ ਤੋਂ 19 ਨਵੰਬਰ ਤੱਕ ਹਰ ਮੰਗਲਵਾਰ ਅਤੇ ਸ਼ੁੱਕਰਵਾਰ ਨੂੰ ਰਾਤ 09.10 ਵਜੇ ਮਾਤਾ ਵੈਸ਼ਨੋ ਦੇਵੀ ਕੱਟੜਾ ਤੋਂ ਰਵਾਨਾ ਹੋਵੇਗੀ ਤੇ ਅਗਲੇ ਦਿਨ ਸਵੇਰੇ 10.45 ਵਜੇ ਆਨੰਦ ਵਿਹਾਰ ਟਰਮੀਨਲ ਪਹੁੰਚੇਗੀ।