ਜਲੰਧਰ ‘ਚ 2 ਸਪਾ ਸੈਂਟਰਾਂ ‘ਤੇ ਰੇਡ, 9 ਕੁੜੀਆਂ ਬਰਾਮਦ – 6 ਕੁੜੀਆਂ ਦਿੱਲੀ ਦੀਆਂ, 2 ਜਲੰਧਰ ਅਤੇ ਇੱਕ ਅੰਮ੍ਰਿਤਸਰ ਦੀ

0
4313

ਜਲੰਧਰ | ਸਰਕਾਰ ਨੇ ਫਿਲਹਾਲ ਸਪਾ ਸੈਂਟਰ ਖੋਲ੍ਹਣ ਦੀ ਇਜਾਜ਼ਤ ਨਹੀਂ ਦਿੱਤੀ ਹੈ ਫਿਰ ਵੀ ਸ਼ਹਿਰ ਦੇ 2 ਸਪਾ ਸੈਂਟਰ ਖੁੱਲ੍ਹੇ ਸਨ। ਇਨ੍ਹਾਂ ਵਿੱਚ ਰੇਡ ਕਰਕੇ ਪੁਲਿਸ ਨੇ 9 ਕੁੜੀਆਂ ਨੂੰ ਬਰਾਮਦ ਕੀਤਾ ਹੈ।

ਛੋਟੀ ਬਾਰਾਦਰੀ ਦੇ ਬਲਿੱਸ ਬਾਡੀ ਸਪਾ ਅਤੇ ਡੇਅਰੀ ਚੌਕ ਦੇ ਕੇਅਰ ਸਿੰਸੇਸ ਸਪਾ ਸੈਂਟਰ ਉੱਤੇ ਪੁਲਿਸ ਨੇ ਰੇਡ ਕੀਤੀ ਤਾਂ ਦੋਵੇਂ ਖੁੱਲ੍ਹੇ ਸਨ ਅਤੇ ਅੰਦਰ ਸਟਾਫ ਵੀ ਮੌਜੂਦ ਸੀ। ਸ਼ਹਿਰ ਦੇ ਜਿਆਦਾਤਰ ਸਪਾ ਸੈਂਟਰਾਂ ਵਿੱਚ ਬਾਡੀ ਮਸਾਜ ਦੇ ਨਾਂ ਉੱਤੇ ਦੇਹ ਵਪਾਰ ਹੀ ਚੱਲਦਾ ਹੈ।

ਸਪਾ ਸੈਂਟਰਾਂ ਤੋਂ ਪੁਲਿਸ ਨੇ 9 ਕੁੜੀਆਂ ਨੂੰ ਬਰਾਮਦ ਕੀਤਾ ਹੈ। ਇਨ੍ਹਾਂ ਵਿੱਚੋਂ 6 ਕੁੜੀਆਂ ਦਿੱਲੀ ਦੀਆਂ ਰਹਿਣ ਵਾਲੀਆਂ ਹਨ। ਦੋ ਕੁੜੀਆਂ ਜਲੰਧਰ ਸ਼ਹਿਰ ਦੀਆਂ ਹਨ ਅਤੇ ਇੱਕ ਅੰਮ੍ਰਿਤਸਰ ਤੋਂ ਹੈ।

ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਕੁੜੀਆਂ ਨੂੰ ਉਨ੍ਹਾਂ ਦੇ ਪਰਿਵਾਰ ਹਵਾਲੇ ਕਰ ਦਿੱਤਾ ਜਾਵੇਗਾ।

(ਜਲੰਧਰ ਦੀਆਂ ਖਬਰਾਂ ਦੇ ਅਪਡੇਟ ਲਈ ਸਾਡੇ ਵਟਸਐਪ ਗਰੁੱਪ ਨਾਲ ਜੁੜੋਟੈਲੀਗ੍ਰਾਮ ਐਪ ‘ਤੇ ਵੀ ਜਲੰਧਰ ਬੁਲੇਟਿਨ ਚੈਨਲ ਨਾਲ https://t.me/Jalandharbulletin ਜੁੜਿਆ ਜਾ ਸਕਦਾ ਹੈ।