ਨਵੀਂ ਦਿੱਲੀ 2 ਅਗਸਤ |- ਰਾਹੁਲ ਗਾਂਧੀ ਨੇ ਪਿਛਲੇ 10 ਦਿਨਾਂ ‘ਚ ਤੀਜੀ ਵਾਰੀ ਚੋਣ ਕਮਿਸ਼ਨ ‘ਤੇ ਨਿਸ਼ਾਨਾ ਸਾਧਿਆ ਹੈ। ਸ਼ਨੀਵਾਰ ਨੂੰ ਰਾਹੁਲ ਨੇ ਕਿਹਾ ਕਿ “ਭਾਰਤ ਦੀ ਚੋਣ ਪ੍ਰਣਾਲੀ ਮਰ ਚੁੱਕੀ ਹੈ। ਅਸੀਂ ਆਉਣ ਵਾਲੇ ਕੁਝ ਦਿਨਾਂ ‘ਚ ਤੁਹਾਨੂੰ ਸਾਬਤ ਕਰ ਦਿਆਂਗੇ ਕਿ ਲੋਕ ਸਭਾ ਚੋਣਾਂ ‘ਚ ਕਿਵੇਂ ਧਾਂਧਲੀ ਹੋਈ ਸੀ ਅਤੇ ਹੋ ਸਕਦੀ ਹੈ।”
ਰਾਹੁਲ ਨੇ ਅੱਗੇ ਬੋਲਦੇ ਹੋਏ ਕਿਹਾ ਕਿ ਭਾਰਤ ਦੇ ਪ੍ਰਧਾਨ ਮੰਤਰੀ ਮੋਦੀ ਕੋਲ ਬਹੁਤ ਘੱਟ ਬਹੁਮਤ ਹੈ। ਜੇ 10-15 ਸੀਟਾਂ ‘ਤੇ ਧਾਂਧਲੀ ਨਾ ਹੋਈ ਹੋਂਦੀ, ਤਾਂ ਉਹ ਪ੍ਰਧਾਨ ਮੰਤਰੀ ਵੀ ਨਾ ਬਣਦੇ। ਰਾਹੁਲ ਨੇ ਇਹ ਗੱਲਾਂ ਦਿੱਲੀ ਦੇ ਵਿਗਿਆਨ ਭਵਨ ‘ਚ ਹੋਏ ਐਨੁਅਲ ਲੀਗਲ ਕਾਨਕਲੇਵ 2025 ਦੌਰਾਨ ਕਹੀਆਂ।
ਦਸਣਯੋਗ ਹੈ ਕਿ ਇਸ ਤੋਂ ਪਹਿਲਾਂ 1 ਅਗਸਤ ਨੂੰ ਵੀ ਰਾਹੁਲ ਨੇ ਕਿਹਾ ਸੀ ਕਿ, “ਚੋਣ ਕਮਿਸ਼ਨ ‘ਚ ਜੋ ਵੀ ਵੋਟ ਚੁਰਾਉਣ ਦਾ ਕੰਮ ਕਰ ਰਹੇ ਹਨ, ਅਸੀਂ ਉਨ੍ਹਾਂ ਨੂੰ ਛੱਡਾਂਗੇ ਨਹੀਂ।” ਉਸੇ ਤਰ੍ਹਾਂ, 24 ਜੁਲਾਈ ਨੂੰ ਰਾਹੁਲ ਨੇ ਕਿਹਾ ਸੀ ਕਿ, “ਤੁਹਾਡੇ ਅਧਿਕਾਰੀ ਸੋਚਦੇ ਹਨ ਕਿ ਉਹ ਬਚ ਜਾਣਗੇ, ਤਾਂ ਇਹ ਤੁਹਾਡੀ ਭੁੱਲ ਹੈ। ਅਸੀਂ ਤੁਹਾਨੂੰ ਬਚ ਕੇ ਜਾਣ ਨਹੀਂ ਦੇਵਾਂਗੇ।”