ਗਣਤੰਤਰ ਦਿਵਸ ਦੀ ਪਰੇਡ ‘ਚੋਂ ਪੰਜਾਬ ਦੀ ਝਾਕੀ ਕੇਂਦਰ ਵਲੋਂ ਰੱਦ, ਇਸ ਵਾਰ ਨਹੀਂ ਪੇਸ਼ ਕੀਤੀ ਜਾਵੇਗੀ ਕੁਰਬਾਨੀ ਤੇ ਸੱਭਿਆਚਾਰ ਦੀ ਗਾਥਾ

0
608

ਦੇਸ਼ ਦੇ 74ਵੇਂ ਗਣਤੰਤਰ ਦਿਵਸ ‘ਤੇ ਆਯੋਜਿਤ ਪਰੇਡ ‘ਚ ਪੰਜਾਬ ਦੇਸ਼ ਨੂੰ ਆਜ਼ਾਦੀ ਦੀ ਕੁਰਬਾਨੀ ਦੀ ਬਹਾਦਰੀ ਦੀ ਗਾਥਾ ਅਤੇ ਸੱਭਿਆਚਾਰ ਦੀ ਝਲਕ ਨਹੀਂ ਦਿਖਾ ਸਕੇਗਾ। ਪੰਜਾਬ ਦੀ ਝਾਕੀ ਨੂੰ ਭਾਰਤ ਸਰਕਾਰ ਨੇ ਰੱਦ ਕਰ ਦਿੱਤਾ ਹੈ।

ਇਸ ਸਬੰਧੀ ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਅਤੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਵੀ ਟਵੀਟ ਕੀਤਾ ਹੈ। ਉਨ੍ਹਾਂ ਪੰਜਾਬ ਦੀ ਝਾਕੀ ਨੂੰ ਰੱਦ ਕਰਨ ’ਤੇ ਹੈਰਾਨੀ ਪ੍ਰਗਟਾਈ ਹੈ। ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਗਣਤੰਤਰ ਦਿਵਸ ਦੀ ਪਰੇਡ ਨਵੀਂ ਦਿੱਲੀ ਵਿੱਚ ਹੋਣੀ ਹੈ।

ਇੱਥੇ ਦੇਸ਼ ਦੇ ਸਾਰੇ ਸੂਬੇ ਝਾਕੀ ਰਾਹੀਂ ਆਪਣੀ ਸੱਭਿਅਤਾ-ਸੱਭਿਆਚਾਰ ਅਤੇ ਆਜ਼ਾਦੀ ਦੀ ਬਹਾਦਰੀ ਨੂੰ ਦਰਸਾਉਣਗੇ ਪਰ ਇਸ ਵਾਰ ਪੰਜਾਬ ਦੀ ਝਾਕੀ ਨੂੰ ਨਕਾਰੇ ਜਾਣ ਕਾਰਨ ਦੇਸ਼-ਵਿਦੇਸ਼ ਵਿਚ ਬੈਠੇ ਪੰਜਾਬੀਆਂ ਨੂੰ ਇਸ ਖਿੱਤੇ ਦੀ ਬਹਾਦਰੀ ਤੋਂ ਵਾਂਝੇ ਰਹਿਣਾ ਪਵੇਗਾ।

ਸੁਖਬੀਰ ਸਿੰਘ ਬਾਦਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਇਹ ਮਾਮਲਾ ਭਾਰਤ ਸਰਕਾਰ ਕੋਲ ਜ਼ੋਰਦਾਰ ਢੰਗ ਨਾਲ ਉਠਾਉਣ ਲਈ ਕਿਹਾ ਹੈ।