ਨੌਕਰੀਆਂ ਦੀ ਮੰਗ ਨੂੰ ਲੈ ਕੇ ਪੰਜਾਬ ਦੇ ਪੈਰਾ ਮੈਡਲਿਸਟ ਖਿਡਾਰੀ ਪਹੁੰਚੇ ਚੰਡੀਗੜ੍ਹ, CM ਦੀ ਰਿਹਾਇਸ਼ ਅੱਗੇ ਮੈਡਲ ਸੁੱਟ ਕੇ ਕੀਤਾ ਪ੍ਰਦਰਸ਼ਨ

0
267

ਚੰਡੀਗੜ੍ਹ | ਪੰਜਾਬ ਦੇ ਪੈਰਾ ਖਿਡਾਰੀਆਂ ਨੇ, ਜਿਨ੍ਹਾਂ ਨੇ ਅੰਤਰਰਾਸ਼ਟਰੀ ਪੱਧਰ ‘ਤੇ ਤਗਮੇ ਜਿੱਤ ਕੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ, ਅੱਜ ਉਨ੍ਹਾਂ ਹੀ ਮੈਡਲਾਂ ਨੂੰ ਸੜਕਾਂ ‘ਤੇ ਸੁੱਟ ਕੇ ਅਤੇ ਤੋੜ-ਮਰੋੜ ਕੇ ਪ੍ਰਦਰਸ਼ਨ ਕੀਤਾ। ਖਿਡਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਆਪਣੇ ਦਮ ‘ਤੇ ਦੇਸ਼ ਲਈ ਤਗਮੇ ਜਿੱਤੇ ਪਰ ਸਰਕਾਰ ਪਿਛਲੇ ਸਾਲਾਂ ਦੌਰਾਨ ਨਾ ਤਾਂ ਉਨ੍ਹਾਂ ਨੂੰ ਨੌਕਰੀਆਂ ਦੇ ਰਹੀ ਹੈ ਅਤੇ ਨਾ ਹੀ ਸਹੂਲਤਾਂ ਦੇ ਰਹੀ ਹੈ, ਇਸ ਲਈ ਉਹ ਕਿੱਥੇ ਜਾਣ?

ਪੈਰਾ-ਬੈਡਮਿੰਟਨ ਖਿਡਾਰੀ ਸੰਜੀਵ ਕੁਮਾਰ ਦੀ ਅਗਵਾਈ ਹੇਠ ਇਹ ਖਿਡਾਰੀ ਰੋਸ ਪ੍ਰਗਟ ਕਰਨ ਲਈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਪੁੱਜੇ ਸਨ। ਪੁਲਿਸ ਉਨ੍ਹਾਂ ਨੂੰ ਧੱਕੇ ਨਾਲ ਧਰਨੇ ਤੋਂ ਚੁੱਕ ਕੇ ਥਾਣੇ ਲੈ ਗਈ।