ਚੰਡੀਗੜ੍ਹ . ਕੋਰੋਨਾ ਵਾਇਰਸ ਦੇ ਕਾਰਨ ਲੌਕਡਾਊਨ ਤੋਂ ਬਾਅਦ ਬੰਦ ਹੋਏ ਠੇਕਿਆਂ ਨੂੰ ਖੋਲ੍ਹਣ ਦੀ ਮੰਜੂਰੀ ਕੇਂਦਰ ਸਰਕਾਰ ਵਲੋਂ ਦੇ ਦਿੱਤੀ ਗਈ ਸੀ। ਜਿਸ ਕਰਕੇ ਵੱਖ-ਵੱਖ ਸੂਬਿਆਂ ਵਿਚ ਸ਼ਰਾਬ ਦੀ ਵਿਕਰੀ ਸ਼ੁਰੂ ਹੋ ਗਈ ਸੀ। ਪੰਜਾਬ ਵਿਚ 8 ਮਈ ਨੂੰ ਦੁਕਾਨਾਂ ਖੋਲ੍ਹ ਦਿੱਤੀਆਂ ਗਈਆਂ ਸਨ। ਇਸ ਤੋਂ ਬਾਅਦ ਪੰਜਾਬ ਵਿਚ ਠੇਕਿਆਂ ਦੇ ਬਾਹਰ ਲੰਮੀਆਂ ਲਾਇਨਾਂ ਵੀ ਦੇਖਣ ਨੂੰ ਮਿਲਣੀਆਂ। ਹੁਣ ਇਕ ਮਹੀਨਾ ਬੀਤਣ ਤੋਂ ਬਾਅਦ ਸ਼ਰਾਬ ਦੀ ਵਿਕਰੀ ਦੇ ਡੀਲੇਟ ਸਾਹਮਣੇ ਆਈ ਹੈ। ਅੰਕੜਿਆਂ ਦੇ ਅਨੁਸਾਰ 8 ਮਈ ਤੋਂ 8 ਜੂਨ ਤੱਕ 700 ਕਰੋੜ ਰੁਪਏ ਦੀ ਸ਼ਰਾਬ ਵਿਕਣ ਦਾ ਅੰਦਾਜਾ ਹੈ।
ਪੰਜਾਬ ਵਿਚ ਸ਼ਹਿਰੀ ਇਲਾਕਿਆਂ ਦੇ ਮੁਕਾਬਲੇ ਪੇਂਡੂ ਖੇਤਰਾਂ ਵਿਚ ਸ਼ਰਾਬ ਦੀ ਵਿਕਰੀ ਵੱਧ ਹੋਈ। ਸਭ ਤੋਂ ਵੱਧ ਲੁਧਿਆਣਾ, ਫਤਿਹਗੜ੍ਹ ਸਾਹਿਬ, ਮੰਡੀ ਗੋਬਿੰਦਗੜ੍ਹ, ਅੰਮ੍ਰਿਤਸਰ ਫੋਕਲ ਪੁਆਇੰਟ ਵਿਚ ਵਿਕੀ। ਹਰ ਮਹੀਨੇ 500 ਸੋ ਕਰੋੜ ਦਾ ਮਾਲੀਆ ਸਰਕਾਰ ਨੂੰ ਸ਼ਰਾਬ ਤੋਂ ਮਿਲਦਾ ਹੈ। ਸ਼ਰਾਬ ਦੀ ਸਭ ਤੋਂ ਵੱਧ ਵਿਕਰੀ ਲੁਧਿਆਣੇ ਵਿਚ ਤੇ ਘੱਟ ਤਰਨਤਾਰਨ ਵਿਚ ਹੁੰਦੀ ਹੈ।