ਕੈਨੇਡਾ ‘ਚ ਪੰਜਾਬੀ ਨੌਜਵਾਨ ਦੀ ਢਾਈ ਲੱਖ ਡਾਲਰ ਦੀ ਨਿਕਲੀ ਲਾਟਰੀ

0
666

ਕੈਨੇਡਾ | ਇਥੋਂ ਦੇ ਸਰੀ ‘ਚ ਰਹਿਣ ਵਾਲੇ ਇਕ ਪੰਜਾਬੀ ਨੌਜਵਾਨ ਦੀ ਲਾਟਰੀ ਨਿਕਲ ਗਈ ਹੈ। ਨੌਜਵਾਨ ਦਾ ਨਾਂ ਪਲਵਿੰਦਰ ਸਿੱਧੂ ਹੈ। ਉਸ ਨੇ 250,000 ਡਾਲਰ ਦੀ ਲਾਟਰੀ ਜਿੱਤੀ। ਪਲਵਿੰਦਰ ਸਿੱਧੂ ਨੇ ਕਿਹਾ ਕਿ ਲਾਟਰੀ ਨਿਕਲਣ ‘ਤੇ ਉਸ ਦੀ ਖੁਸ਼ੀ ਦੀ ਕੋਈ ਹੱਦ ਨਹੀਂ ਰਹੀ।

ਸਭ ਤੋਂ ਪਹਿਲਾਂ ਉਸ ਨੇ ਆਪਣੀ ਪਤਨੀ ਨਾਲ ਇਹ ਖੁਸ਼ੀ ਸਾਂਝੀ ਕੀਤੀ ਤਾਂ ਪਤਨੀ ਨੇ ਵੀ ਇਸ ਨੂੰ ਮਜ਼ਾਕ ਸਮਝਿਆ ਪਰ ਸੱਚਾਈ ਜਾਨਣ ‘ਤੇ ਉਸ ਦੀ ਖੁਸ਼ੀ ਦਾ ਵੀ ਕੋਈ ਠਿਕਾਣਾ ਨਹੀਂ ਰਿਹਾ। ਉਸ ਨੇ ਕਿਹਾ ਕਿ ਜਿੱਤੀ ਹੋਈ ਰਾਸ਼ੀ ਨਾਲ ਉਹ ਆਪਣਾ ਘਰ ਖਰੀਦੇਗਾ ਅਤੇ ਆਪਣਾ ਬਿਜ਼ਨੈੱਸ ਸ਼ੁਰੂ ਕਰੇਗਾ।