ਫਗਵਾੜਾ: ਪ੍ਰਸਿੱਧ ਗਾਇਕ ਨਛੱਤਰ ਗਿੱਲ ਨੂੰ ਡੂੰਘਾ ਸਦਮਾ ਲੱਗਾ ਹੈ। ਉਨ੍ਹਾਂ ਦੀ ਧਰਮ ਪਤਨੀ ਦਲਵਿੰਦਰ ਕੌਰ ਆਪਣੀ ਸੰਸਾਰਿਕ ਯਾਤਰਾ ਪੂਰੀ ਕਰਕੇ ਉਸ ਅਕਾਲ ਪੁਰਖ ਦੇ ਚਰਨਾਂ ਵਿਚ ਜਾ ਬਿਰਾਜੇ ਹਨ। ਉਨ੍ਹਾਂ ਦਾ ਅੰਤਿਮ ਸੰਸਕਾਰ ਦੁਪਹਿਰ 1 ਵਜੇ ਬੰਗਾ ਰੋਡ ਸ਼ਮਸ਼ਾਨਘਾਟ ਫਗਵਾੜਾ ਵਿਖੇ ਕੀਤਾ ਜਾਵੇਗਾ।
ਦੱਸ ਦੇਈਏ ਕਿ ਦਲਵਿੰਦਰ ਕੌਰ ਪਿਛਲੇ ਕੁੱਝ ਸਮੇਂ ਤੋਂ ਬਿਮਾਰ ਚੱਲੇ ਆ ਰਹੇ ਸਨ। ਉਹ ਕੈਨੇਡਾ ਦੇ ਸ਼ਹਿਰ ਸਰੀ ਦੇ ਵਸਨੀਕ ਹਨ ਅਤੇ ਇਸ ਸਮੇਂ ਆਪਣੇ ਪੁੱਤਰ ਅਤੇ ਧੀ ਦੇ ਵਿਆਹ ਸਬੰਧੀ ਫਗਵਾੜਾ ਵਿਖੇ ਆਪਣੀ ਰਿਹਾਇਸ਼ ‘ਤੇ ਪਰਿਵਾਰ ਸਮੇਤ ਆਏ ਹੋਏ ਸਨ। ਦੱਸ ਦੇਈਏ ਕਿ ਭਲਕੇ ਉਸਦੇ ਬੇਟੇ ਦਾ ਵਿਆਹ ਸੀ।ਵਿਆਹ ਤੋਂ ਇਕ ਦਿਨ ਪਹਿਲਾ ਦਲਵਿੰਦਰ ਕੌਰ ਦੀ ਮੌਤ ਹੋ ਗਈ।