ਬਿਹਾਰ ‘ਚ ਪੰਜਾਬੀ ਡਰਾਈਵਰ ਦਾ ਪਲਟਿਆ ਟਰੱਕ, ਕਿੰਨੂਆਂ ਤੋਂ ਇਲਾਵਾ ਟਰੱਕ ਦੀ ਬੈਟਰੀ ਤੇ ਪੁਰਜ਼ੇ ਲੁੱਟ ਕੇ ਲੈ ਗਏ ਲੋਕ

0
1481

ਬਿਹਾਰ | ਇਥੇ ਇਕ ਪੰਜਾਬੀ ਟਰੱਕ ਡਰਾਈਵਰ ਨਾਲ ਮਾੜੀ ਵਟਨਾ ਵਾਪਰ ਗਈ, ਜਿਥੇ ਕਿੰਨੂਆਂ ਨਾਲ ਭਰਿਆ ਟਰੱਕ ਪਲਟਣ ਨਾਲ ਸਥਾਨਕ ਲੋਕਾਂ ਵੱਲੋਂ ਲੁੱਟ ਲਿਆ ਗਿਆ। ਲੋਕਾਂ ਨੇ ਕਿੰਨੂਆਂ ਤੋਂ ਇਲਾਵਾ ਟਰੱਕ ਦੇ ਪੁਰਜ਼ੇ ਵੀ ਚੋਰੀ ਕਰ ਲਏ।

ਟਰੱਕ ਮਾਲਕ ਨੇ ਸੋਸ਼ਲ ਮੀਡੀਆ ‘ਤੇ ਵੀਡੀਓ ਰਾਹੀਂ ਦੱਸਿਆ ਕਿ ਉਹ ਅਬੋਹਰ ਤੋਂ ਬਿਹਾਰ ਜਾ ਰਿਹਾ ਸੀ। ਟਰੱਕ ਕਿੰਨੂਆਂ ਨਾਲ ਭਰਿਆ ਹੋਇਆ ਸੀ। ਰਸਤੇ ਵਿਚ ਐਕਸੀਡੈਂਟ ਹੋ ਗਿਆ ਤੇ ਪਲਟ ਗਿਆ। ਸਥਾਨਕ ਲੋਕਾਂ ਨੇ ਮਦਦ ਦੀ ਥਾਂ ਕਿੰਨੂਆਂ ਦੇ ਕਰੇਟ ਚੋਰੀ ਕਰ ਗਏ। ਲੋਕਾਂ ਨੇ ਕਿੰਨੂਆਂ ਦੇ ਨਾਲ ਟਰੱਕ ਦੀ ਬੈਟਰੀ, ਜੈਕ ਅਤੇ ਹੋਰ ਸਾਮਾਨ ਵੀ ਚੋਰੀ ਕਰ ਲਿਆ।

ਟਰੱਕ ਚਾਲਕ ਨੇ ਦੱਸਿਆ ਕਿ ਰਾਹ ਜਾਂਦੇ ਕੁਝ ਲੋਕਾਂ ਨੇ ਟਰੱਕ ਵਿਚੋਂ ਕੱਢ ਕੇ ਜ਼ਖ਼ਮੀ ਹਾਲਤ ‘ਚ ਹਸਪਤਾਲ ਪਹੁੰਚਾਇਆ ਪਰ ਜਦੋਂ ਅਗਲੀ ਸਵੇਰ ਵਾਪਸ ਘਟਨਾ ਸਥਾਨ ‘ਤੇ ਪੁੱਜਿਆ ਤਾਂ ਜ਼ਿਆਦਾਤਰ ਮਾਲ ਚੋਰੀ ਹੋ ਗਿਆ ਸੀ।