ਪੰਜਾਬ ਰੋਡਵੇਜ਼ ਨੇ ਅੰਬਾਲਾ-ਦਿੱਲੀ ਰੂਟ ਦੀ ਆਨਲਾਈਨ ਬੁਕਿੰਗ ਕੀਤੀ ਬੰਦ, ਯਾਤਰੀ ਹੋ ਰਹੇ ਖੱਜਲ-ਖੁਆਰ

0
511

ਚੰਡੀਗੜ੍ਹ, 14 ਫਰਵਰੀ| ਕਿਸਾਨਾਂ ਦੇ ਅੰਦੋਲਨ ਕਾਰਨ ਪੰਜਾਬ ਰੋਡਵੇਜ਼ (Punjab Roadways) ਵੱਲੋਂ ਅੰਬਾਲਾ-ਦਿੱਲੀ ਰੂਟ ਦੀ ਆਨਲਾਈਨ ਬੁਕਿੰਗ ਬੰਦ ਕਰ ਦਿੱਤੀ ਗਈ ਹੈ। ਕਿਸਾਨਾਂ ਨੇ 13 ਫਰਵਰੀ ਨੂੰ ਦਿੱਲੀ ਵੱਲ ਮਾਰਚ ਕਰਨ ਦਾ ਫੈਸਲਾ ਕੀਤਾ ਸੀ, ਜਿਸ ਕਾਰਨ 13 ਫਰਵਰੀ ਨੂੰ ਸ਼ੰਭੂ ਸਰਹੱਦ ‘ਤੇ ਕਾਫੀ ਹੰਗਾਮਾ ਹੋਇਆ ਸੀ। ਪੁਲਿਸ ਅਤੇ ਪ੍ਰਦਰਸ਼ਨਕਾਰੀਆਂ ਵਿਚਾਲੇ ਜ਼ਬਰਦਸਤ ਝੜਪ ਹੋਈ।

ਕਿਸਾਨਾਂ ਦੇ ਦਿੱਲੀ ਚਲੋ ਮਾਰਚ ਕਾਰਨ ਪੰਜਾਬ ਨੇ ਅੰਬਾਲਾ-ਦਿੱਲੀ ਰੂਟ ਦੀ ਆਨਲਾਈਨ ਬੁਕਿੰਗ ਬੰਦ ਕਰ ਦਿੱਤੀ ਹੈ। ਇਸ ਕਾਰਨ ਯਾਤਰੀਆਂ ਨੂੰ ਆਪਣੀ ਮੰਜ਼ਿਲ ‘ਤੇ ਪਹੁੰਚਣ ‘ਚ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪਵੇਗਾ।

ਜਲੰਧਰ ‘ਚ ਖਾਲੀ ਨਜ਼ਰ ਆਏ ਦਿੱਲੀ ਹਰਿਆਣਾ ਦੇ ਕਾਊਂਟਰ

ਜਲੰਧਰ ਦੇ ਸ਼ਹੀਦ-ਏ-ਆਜ਼ਮ ਭਗਤ ਸਿੰਘ ਅੰਤਰਰਾਜੀ ਬੱਸ ਟਰਮੀਨਲ ‘ਤੇ ਦਿੱਲੀ ਅਤੇ ਹਰਿਆਣਾ ਦੇ ਕਾਊਂਟਰ ਵੀ ਖਾਲੀ ਦੇਖੇ ਗਏ। ਇੱਥੇ ਯਾਤਰੀ ਹਰਿਆਣਾ ਅਤੇ ਦਿੱਲੀ ਵੱਲ ਜਾਣ ਤੋਂ ਪਰਹੇਜ਼ ਕਰ ਰਹੇ ਹਨ।