ਅੰਮ੍ਰਿਤਪਾਲ ਸਿੰਘ ਪਿੱਛੇ ਲੱਗੀ ਪੰਜਾਬ ਪੁਲਿਸ, 6 ਸਾਥੀ ਹਥਿਆਰਾਂ ਸਮੇਤ ਗ੍ਰਿਫਤਾਰ, ਸੂਬੇ ‘ਚ ਨਾਕਾਬੰਦੀ, ਭਾਰੀ ਪੁਲਿਸ ਤਾਇਨਾਤ

0
436

ਜਲੰਧਰ | ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕੀਤਾ ਗਿਆ। ਪੰਜਾਬ ਪੁਲਿਸ ਵਲੋਂ ਅੰਮ੍ਰਿਤਪਾਲ ਸਿੰਘ ਦਾ ਪਿੱਛਾ ਕੀਤਾ ਜਾ ਰਿਹਾ ਹੈ। ਗਰਮ ਬਿਆਨਾਂ ਤੇ ਅਜਨਾਲਾ ਥਾਣੇ ‘ਤੇ ਕਬਜ਼ੇ ਦੇ ਇਲਜ਼ਾਮ ਲੱਗੇ ਸਨ। ਜਲੰਧਰ ਦੇ ਨੇੜਲੇ ਪਿੰਡ ਵਿਚੋਂ ਸਾਥੀ ਫੜੇ ਹਨ। ਦੱਸ ਦਈਏ ਕਿ ਲਗਾਤਾਰ ਅੰਮ੍ਰਿਤਪਾਲ ਵਿਵਾਦਾਂ ਵਿਚ ਰਹੇ ਹਨ। ਅੰਮ੍ਰਿਤਪਾਲ ਨੇ ਰਾਮਪੂਰਾ ਫੂਲ ਵਿਚ ਪੁੱਜਣਾ ਸੀ ਜੋ ਹੁਣ ਨਹੀਂ ਪੁੱਜੇ। ਕਾਫਿਲੇ ਦੇ ਮਗਰ ਪੰਜਾਬ ਪੁਲਿਸ ਲੱਗ ਗਈ ਹੈ। ਵਾਰਿਸ ਪੰਜਾਬ ਦੇ ਮੁਖੀ ‘ਤੇ ਪੰਜਾਬ ਪੁਲਿਸ ਵਲੋਂ ਲਾਅ ਐਂਡ ਆਰਡਰ ਮੇਨਟੇਨ ਕਰਨ ਲਈ ਕੀਤਾ ਗਿਆ ਐਕਸ਼ਨ।