ਚੰਡੀਗੜ੍ਹ. ‘Big Boss-13’ ‘ਚ ਫੇਮ ਅਤੇ ਮਸ਼ਹੂਰ ਪੰਜਾਬੀ ਅਦਾਕਾਰ Himanshi Khurana ਦੀ ਕਾਰ ‘ਤੇ ਹਮਲੇ ਦੀ ਖਬਰ ਹੈ। ਹਿਮਾਂਸ਼ੀ ਖੁਰਾਣਾ ਨੇ ਇਸ ਦੀ ਜਾਣਕਾਰੀ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸ਼ਟ ਰਾਹੀਂ ਦਿੱਤੀ ਹੈ। ਇਸ ਖਬਰ ਨਾਲ ਹਿਮਾਂਸ਼ੀ ਦੇ ਪ੍ਰਸੰਸ਼ਕਾਂ ਅਤੇ ਕਰੀਬੀਆਂ ਨੂੰ ਕਾਫੀ ਝਟਕਾ ਲੱਗਿਆ ਹੈ।
ਜ਼ਿਕਰਯੋਗ ਹੈ ਕਿ ਹਿਮਾਂਸ਼ੀ ਖੁਰਾਣਾ ਚੰਡੀਗੜ੍ਹ ਦੇ ਇੱਕ ਪਿੰਡ ਵਿੱਚ ਸ਼ੂਟਿੰਗ ਕਰ ਰਹੀ ਸੀ, ਜਿਸ ਦੌਰਾਨ ਉਨ੍ਹਾਂ ਦੀ ਕਾਰ ਨੂੰ ਨੁਕਸਾਨ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਗਈ।
ਹਿਮਾਂਸ਼ੀ ਨੇ ਉਨ੍ਹਾਂ ਦੀ ਕਾਰ ‘ਤੇ ਹਮਲਾ ਕਰਨ ਵਾਲੇ ਵਿਅਕਤੀ ਨੂੰ ਸੋਸ਼ਲ ਮੀਡੀਆ ‘ਤੇ ਇੱਕ ਪੋਸਟ ਸ਼ੇਅਰ ਕਰਦੇ ਹੋਏ ਜਵਾਬ ਦਿੱਤਾ ਹੈ।
ਘਟਨਾ ‘ਤੇ ਗੁੱਸਾ ਜ਼ਾਹਰ ਕਰਦਿਆਂ ਹਿਮਾਂਸ਼ੀ ਨੇ ਇਹ ਵੀ ਕਿਹਾ ਕਿ ਅਜਿਹੀਆਂ ਚੀਜ਼ਾਂ ਉਸ ਨੂੰ ਕੰਮ ਕਰਨ ਤੋਂ ਨਹੀਂ ਰੋਕ ਸਕਦੀਆਂ। ਹਿਮਾਂਸ਼ੀ ਖੁਰਾਣਾ ਨੇ ਇੰਸਟਾਗ੍ਰਾਮ ‘ਤੇ ਲਿਖਿਆ,’ ਬੀਤੀ ਰਾਤ ਚੰਡੀਗੜ੍ਹ ਨੇੜੇ ਇਕ ਪਿੰਡ ‘ਚ, ਜਿੱਥੇ ਮੈਂ ਸ਼ੂਟ ਕਰ ਰਹੀ ਸੀ, ਕਿਸੇ ਨੇ ਮੇਰੀ ਕਾਰ ਦੇ ਟਾਇਰ ਕੱਟ ਦਿੱਤੇ। ਤੁਸੀਂ ਕੀ ਸੋਚਿਆ ? ਕੀ ਤੁਸੀਂ ਮੈਨੂੰ ਪਰੇਸ਼ਾਨ ਕਰੋਗੇ ? ਅਜਿਹੀਆਂ ਛੋਟੀਆਂ-ਛੋਟੀਆਂ ਗੱਲਾਂ ਕਰਨ ਨਾਲ, ਤੁਸੀਂ ਮੈਨੂੰ ਕੰਮ ਕਰਨ ਤੋਂ ਨਹੀਂ ਰੋਕ ਸਕਦੇ ਅਤੇ ਮੈਨੂੰ ਡਰਾ ਨਹੀਂ ਸਕਦੇ. ਅਗਲੀ ਵਾਰ ਲਈ ਬੈਸਟ ਆਫ ਲੱਕ। ‘
ਹਿਮਾਂਸ਼ੀ ਖੁਰਾਣਾ ਦੀ ਇਹ ਪੋਸਟ ਖੂਬ ਵਾਇਰਲ ਵੀ ਹੋ ਰਹੀ ਹੈ। ਲੋਕਾਂ ਵਲੋਂ ਨਾ ਸਿਰਫ ਹਿਮਾਂਸ਼ੀ ਦੀ ਇਸ ਪੋਸਟ ਨੂੰ ਪਸੰਦ ਕੀਤਾ ਜਾ ਰਿਹਾ ਹੈ ਬਲਕਿ ਉਸਦੇ ਹੌਂਸਲੇ ਦੀ ਵੀ ਪ੍ਰਸ਼ੰਸਾ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਇਹ ਮੰਗ ਵੀ ਕੀਤੀ ਜਾ ਰਹੀ ਹੈ ਕਿ ਅਜਿਹਾ ਕਰਨ ਵਾਲਿਆਂ ਨੂੰ ਸਜ਼ਾ ਦਿੱਤੀ ਜਾਵੇ।







































