ਗੁਰਦਾਸਪੁਰ ਦੇ 21 ਸਾਲਾ ਨੌਜਵਾਨ ਦੀ ਅਮਰੀਕਾ ‘ਚ ਸ਼ੱਕੀ ਹਲਾਤਾਂ ‘ਚ ਮੌਤ

    0
    565

    ਚੰਡੀਗੜ੍ਹ. ਪੰਜਾਬ ਦੇ ਗੁਰਦਾਸਪੁਰ ਜਿਲ੍ਹੇ ਦੇ ਕਾਹਨੂੰਵਾਨ ਦੇ 21 ਵਰ੍ਹੇਆਂ ਦੇ ਨੌਜਵਾਨ ਜਗਤਾਰ ਸਿੰਘ ਦੀ ਸ਼ਕੀ ਹਾਲਤ ਵਿੱਚ ਅਮਰੀਕਾ ਵਿੱਚ ਮੌਤ ਹੋਣ ਦੀ ਖਬਰ ਹੈ। ਜਗਤਾਰ ਸਿੰਘ ਢਾਈ ਸਾਲ ਪਹਿਲਾਂ ਅਮਰੀਕਾ ਗਿਆ ਸੀ। ਉਹ ਨਿਊ ਜਰਸੀ ਸ਼ਹਿਰ ਵਿੱਚ ਰਹਿੰਦਾ ਸੀ। ਉਹ ਉੱਥੇ ਟਰੱਕ ਚਲਾਉਂਦਾ ਸੀ।ਪਰਿਵਾਰਿਕ ਮੈਂਬਰਾਂ ਮੁਤਾਬਿਕ ਉਨ੍ਹਾਂ ਨੂੰ ਜਗਤਾਰ ਦੇ ਸਾਥੀਆਂ ਨੇ ਫੋਨ ਕਰਕੇ ਜਗਤਾਰ ਦੀ ਮੌਤ ਦੀ ਸੂਚਨਾ ਦਿੱਤੀ। ਜਿਸ ਨਾਲ ਪਰਿਵਾਰ ਵਿੱਚ ਸੋਗ ਦੀ ਲਹਿਰ ਪਸਰ ਗਈ। ਉਨ੍ਹਾਂ ਨੇ ਦੱਸਿਆ ਕਿ ਬੀਤੇ ਦਿਨੀਂ ਜਗਤਾਰ ਦੇ ਟਰੱਕ ਨਾਲ ਵੱਡਾ ਹਾਦਸਾ ਹੋ ਗਿਆ ਸੀ ਤੇ ਉਸਦੇ ਟਰੱਕ ਨੂੰ ਅੱਗ ਲਗ ਗਈ ਸੀ। ਪੁਲਿਸ ਤੇ ਇੰਸ਼ੋਰੈਂਸ ਕੰਪਨੀ ਦੇ ਲੋਕ ਜਗਤਾਰ ਨੂੰ ਸੁਰੱਖਿਅਤ ਘਰ ਛੱਡ ਗਏ ਸਨ।

    ਉਸਦੇ ਸਾਥੀਆਂ ਮੁਤਾਬਿਕ ਅਗਲੀ ਸਵੇਰ ਜਦੋਂ ਉਹ ਜਗਤਾਰ ਨੂੰ ਮਿਲਣ ਗਏ ਤਾਂ ਉਹ ਆਪਣੇ ਕਮਰੇ ‘ਚ ਮ੍ਰਿਤਕ ਪਿਆ ਗਿਆ। ਜਗਤਾਰ ਸਿੰਘ ਬਹੁਤ ਛੋਟੀ ਉਮਰ ਵਿੱਚ ਹੀ ਅਮਰੀਕਾ ਚਲਾ ਗਿਆ ਸੀ। ਉਸਦਾ ਦੂਜਾ ਭਰਾ ਵੀ ਅਮਰੀਕਾ ਗਿਆ ਸੀ ਜੋ ਦਸੰਬਰ 2019 ‘ਚ ਘਰ ਵਾਪਸ ਆ ਗਿਆ ਸੀ। ਜਗਤਾਰ ਸਿੰਘ ਦੀ ਮੌਤ ਨਾਲ ਪਿੰਡ ਚੱਕ ਸ਼ਰੀਫ ‘ਚ ਸੋਗ ਦੀ ਲਹਿਰ ਹੈ।