ਕੋਰੋਨਾ : ਪੰਜਾਬ ਦੇ 4 ਜਿਲ੍ਹੇ ਰੇਡ ਜ਼ੋਨ ‘ਚ ! ਪੜ੍ਹੋ ਕਿੱਥੇ-ਕਿੱਥੇ ਹਨ ਸੂਬੇ ਦੇ 9 ਜ਼ਿਲ੍ਹੇਆਂ ਦੇ 17 ਹੋਟਸਪੋਟ

    0
    153884

    ਚੰਡੀਗੜ੍ਹ. ਪੰਜਾਬ ਵਿੱਚ ਲਗਾਤਾਰ ਵੱਧਦੇ ਮਾਮਲਿਆਂ ਨੂੰ ਦੇਖਦੇ ਹੋਏ ਕੈਪਟਨ ਸਰਕਾਰ ਨੇ ਸੂਬੇ ਨੂੰ 3 ਜੋਨਾਂ ਵਿੱਚ ਵੰਡਣ ਲਈ ਕੰਮ ਸ਼ੁਰੂ ਕਰ ਦਿੱਤਾ ਹੈ। ਰਾਜ ਦੇ 17 ਜਿਲ੍ਹੇਆਂ ਵਿੱਚ ਕੋਰੋਨਾ 178 ਪਾਜ਼ੀਟਿਵ ਕੇਸ ਸਾਹਮਣੇ ਆ ਚੁੱਕੇ ਹਨ। ਸਰਕਾਰ ਨੇ ਪੰਜਾਬ ਦੇ 22 ਜਿਲ੍ਹੇਆਂ ਨੂੰ ਰੇਡ ਜੋਨ, ਆਰੇਂਜ਼ ਜੋਨ ਅਤੇ ਗ੍ਰੀਨ ਜੋਨ ਵਿੱਚ ਵੰਡ ਦਿੱਤਾ ਹੈ।

    ਪੰਜਾਬ ਦੇ 4 ਜਿਲ੍ਹੇਆਂ ਜਲੰਧਰ, ਮੋਹਾਲੀ, ਨਵਾਂਸ਼ਹਿਰ ਤੇ ਪਠਾਨਕੋਟ ਤੋਂ 15 ਤੋਂ ਵੱਧ ਪਾਜ਼ੀਟਿਵ ਮਾਮਲੇ ਸਾਹਮਣੇ ਆ ਚੁੱਕੇ ਹਨ। ਇਸ ਲਈ ਇਹ ਚਾਰ ਜਿਲ੍ਹੇ ਰੇਡ ਜੋਨ ਵਿੱਚ ਆ ਸਕਦੇ ਹਨ। ਹਾਲਾਂਕਿ ਨਵਾਂਸ਼ਹਿਰ ਦੇ 13 ਮਰੀਜ਼ ਠੀਕ ਹੋ ਚੁੱਕੇ ਹਨ। ਜ਼ੇਕਰ ਸਰਕਾਰ ਕੇਂਦਰ ਨੂੰ ਫਾਲੋ ਕਰਦੀ ਹੈ ਤਾਂ ਸੂਬੇ ਦੇ 4 ਜ਼ਿਲ੍ਹੇ ਰੇਡ ਜੋਨ, 13 ਆਰੇਂਜ਼ ਅਤੇ 5 ਗ੍ਰੀਨ ਜ਼ੋਨ ਵਿੱਚ ਆਉਣਗੇ। ਹਾਲਾਂਕਿ ਪੰਜਾਬ ਸਰਕਾਰ ਨੇ ਇਸ ਸੰਬੰਧੀ ਕੋਈ ਘੋਸ਼ਣਾ ਨਹੀਂ ਕੀਤੀ ਹੈ, ਪਰ ਜਿਲ੍ਹੇਆਂ ਨੂੰ 3 ਜੋਨ ਵਿੱਚ ਵੰਡਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਸਵਾਸਥ ਮੰਤਰੀ ਬਲਬੀਰ ਸਿੰਘ ਸਿੱਧੂ ਨੇ ਅਧਿਕਾਰਿਆਂ ਨਾਲ ਬੈਠਕ ਕਰਕੇ ਇਸ ਸੰਬੰਧੀ ਦਿਸ਼ਾ-ਨਿਰਦੇਸ਼ ਦਿੱਤੇ ਹਨ।

    ਕੇਂਦਰੀ ਮੰਤਰਾਲੇ ਵਲੋਂ ਜ਼ਾਰੀ ਗਾਇਡਲਾਈ ਮੁਤਾਬਿਕ ਜਿਨ੍ਹਾਂ ਜਿਲ੍ਹੇਆਂ ਵਿੱਚ 15 ਤੋਂ ਵੱਧ ਕੇਸ ਹਨ, ਉਨ੍ਹਾਂ ਨੂੰ ਰੇਡ ਜੋਨ ਵਿੱਚ, ਜਿੱਥੇ 15 ਤੋਂ ਘੱਟ ਕੇਸ ਹਨ, ਉਨ੍ਹਾਂ ਨੂੰ ਆਰੇਂਜ ਜੋਨ ਵਿੱਚ ਰੱਖਿਆ ਜਾਵੇਗਾ। ਜੋਨ ਦੇ ਹਿਸਾਬ ਨਾਲ ਹੀ ਪਾਬੰਦੀਆਂ ਜ਼ਾਰੀ ਰਹਿਣਗਿਆਂ।

    9 ਜਿਲ੍ਹੇਆਂ ਦੇ 17 ਹੋਟਸਪੋਟ

    ਮੋਹਾਲੀ – ਪਿੰਡ ਜਵਾਹਰਪੁਰ, ਫੇਜ਼-3ਏ, ਫੇਜ਼-5, ਫੇਜ਼-9, ਸੇਕਟਰ-69, ਸੇਕਟਰ-91

    ਨਵਾਂਸ਼ਹਿਰ – ਪਿੰਡ ਪਠਲਾਵਾ ਅਤੇ ਸੁੱਜੋਂ

    ਪਠਾਨਕੋਟ – ਸੁਜਾਨਪੁਰ।

    ਜਲੰਧਰ – ਨਿਜਾਤਮ ਨਗਰ, ਪਿੰਡ ਵਿਰਕਾਂ।

    ਅਮ੍ਰਿਤਸਰ – ਡਾਇਮੈਂਡ ਅਸਟੇਟ ਕਾਲੋਨੀ, ਉਧਮ ਸਿੰਘ ਨਗਰ।

    ਹੋਸ਼ਿਆਰਪੁਰ – ਮੋਰਾਂਵਾਲੀ ਗੜਸ਼ੰਕਰ।

    ਮਾਨਸਾ – ਬੁਢਲਾਢਾ

    ਲੁਧਿਆਣਾ – ਅਮਰਪੁਰਾ

    ਰੋਪੜ – ਪਿੰਡ ਚਤਵਾਲੀ

    ਆਰੇਂਜ ਜੋਨ ਦੇ 13 ਜਿਲ੍ਹੇ, ਜਿਨ੍ਹਾਂ ਵਿਚੋਂ 3 ਹੋਰ ਜਿਲ੍ਹੇ ਆ ਸਕਦੇ ਹਨ ਰੇਡ ਜੋਨ ‘ਚ

    ਸੂਬੇ ਦੇ 13 ਜਿਲ੍ਹੇ ਅਮ੍ਰਿਤਸਰ, ਲੁਧਿਆਣਾ, ਮਾਨਸਾ, ਹੋਸ਼ਿਆਰਪੁਰ, ਮੋਗਾ, ਫਰੀਦਕੋਟ, ਰੋਪੜ, ਬਰਨਾਲਾ, ਫਤਹਿਗੜ੍ਹ ਸਾਹਿਬ, ਕਪੂਰਥਲਾ, ਪਟਿਆਲਾ, ਸੰਗਰੂਰ, ਮੁਕਤਸਰ ਆਰੇਂਜ਼ ਜੋਨ ਵਿੱਚ ਆ ਸਕਦੇ ਹਨ। ਸੋਮਵਾਰ ਸ਼ਾਮ ਤੱਕ ਦੀ ਰਿਪੋਰਟ ਮੁਤਾਬਿਕ ਇਨ੍ਹਾਂ ਵਿਚੋਂ ਅਮ੍ਰਿਤਸਰ, ਲੁਧਿਆਣਾ ਅਤੇ ਮਾਨਸਾ ਤੋਂ 11-11 ਮਾਮਲੇ ਸਾਹਮਣੇ ਆ ਚੁੱਕੇ ਹਨ। ਇਨ੍ਹਾਂ 3 ਜਿਲ੍ਹੇਆਂ ਦੇ ਵੀ ਰੇਡ ਜੋਨ ਵਿੱਚ ਆਉਣ ਦੇ ਆਸਾਰ ਜ਼ਿਆਦਾ ਹਨ।

    ਪੰਜਾਬ ਵਿੱਚ ਜਿਆਦਾਤਰ ਕੇਸ ਉਹੀ ਲੋਕਾਂ ਦੇ ਸਾਹਮਣੇ ਆ ਰਹੇ ਹਨ ਜੋ ਪਾਜੀਟਿਵ ਮਰੀਜਾਂ ਦੇ ਸੰਪਰਕ ਵਿੱਚ ਆਏ ਸਨ। ਜੇਕਰ ਉਹ ਲੋਕ ਖੁਦ ਸਾਹਮਣੇ ਨਹੀਂ ਆਉਂਦੇ ਜੋ ਪਾਜੀਟਿਵ ਆਏ ਮਰੀਜਾਂ ਦੇ ਸੰਪਰਕ ਵਿਚ ਸਨ ਤਾਂ ਪ੍ਰਸ਼ਾਸਨ ਲਈ ਅਜਿਹੇ ਲੋਕਾਂ ਦਾ ਪਤਾ ਲਗਾਉਣਾ ਚੁਣੋਤੀ ਹੈ। ਇਸਦੇ ਨਾਲ ਹੀ ਇਸ ਬਿਮਾਰੀ ਦੇ ਹੋਰ ਤੇਜ਼ੀ ਨਾਲ ਫੈਲਣ ਦੇ ਆਸਾਰ ਵੱਧ ਜਾਣਗੇ। ਇਸ ਲਈ ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਖੁਦ ਸਾਹਮਣੇ ਆਉਣ ਤੇ ਆਪਣੇ ਟੈਸਟ ਕਰਵਾਉਣ ਤਾਂ ਜੋ ਇਸ ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਿਆ ਜਾ ਸਕੇ।

    ਪੰਜਾਬ ਦਾ ਹਰ ਵੱਡਾ ਅਪਡੇਟ ਸਿੱਧਾ ਤੁਹਾਡੇ ਮੋਬਾਇਲ ‘ਤੇ : ਹੁਣ ਵੱਡੀਆਂ ਖਬਰਾਂ ਸਿੱਧਾ ਆਪਣੇ ਵਟਸਐਪ ‘ਤੇ ਮੰਗਵਾਓ। ਸਾਡੇ ਨੰਬਰ 97687-90001 ਨੂੰ ਆਪਣੇ ਮੋਬਾਇਲ ‘ਚ ਸੇਵ ਕਰੋ। ਆਪਣਾ ਨਾਂ, ਉਮਰ ਅਤੇ ਪੂਰਾ ਅਡਰੈੱਸ ਲਿਖ ਕੇ ਸਾਨੂੰ ਵਟਸਐਪ ਮੈਸੇਜ ਭੇਜੋ। ਤੁਹਾਡੇ ਮੋਬਾਇਲ ‘ਤੇ ਆਵੇਗੀ ਪਲ-ਪਲ ਦੀ ਅਪਡੇਟ ਖਬਰ।